
ਪਾਇਲ ਦੇ ਜੰਮਪਲ ਚਿੱਤਰਕਾਰ ਨਿਰਭੈ ਸਿੰਘ ਰਾਏ ਚੰਦੂਰਾਈਆ ਨੇ 15,200 ਫੁੱਟ ਦੀ ਉਚਾਈ...
ਚੰਡੀਗੜ੍ਹ: ਪਾਇਲ ਦੇ ਜੰਮਪਲ ਚਿੱਤਰਕਾਰ ਨਿਰਭੈ ਸਿੰਘ ਰਾਏ ਚੰਦੂਰਾਈਆ ਨੇ 15,200 ਫੁੱਟ ਦੀ ਉਚਾਈ ‘ਤੇ ਸ਼੍ਰੀ ਹੇਮਕੁੰਟ ਸਾਹਿਬ ਦੀ ਲਾਈਵ ਪੇਟਿੰਗ ਬਣਾ ਕੇ ਇਤਿਹਾਸ ਸਿਰਜਿਆ ਹੈ। ਨਿਰਭੈ ਸਿੰਘ ਅਜਿਹਾ ਪਹਿਲਾ ਚਿੱਤਰਕਾਰ ਹੈ, ਜਿਸ ਨੇ ਅਜਿਹੀ ਪੇਟਿੰਗ ਬਣਾਈ ਹੈ। ਹੁਣ ਤੱਕ 14 ਵਿਸ਼ਵ ਰਿਕਾਰਡ ਬਣਾਉਣ ਵਾਲੇ ਨਿਰਭੈ ਸਿੰਘ ਦੀ ਇਸ ਪੇਟਿੰਗ ਨੂੰ ਪੂਰੇ ਵਿਸ਼ਵ ਵਿਚ ਆਪਣੀ ਵਿਲੱਖਣਤਾ ਦੀ ਪਛਾਣ ਬਣਾਈ ਹੈ। ਹੁਣ ਤੱਕ 14,107 ਫੁੱਟ ਦੀ ਉਚਾਈ ‘ਤੇ ਸਾਊਥ ਅਮਰੀਕਾ ਦਾ ਚਿੱਤਰਕਾਰ ਮਿੰਗਲਡੋਰਾ ਨੇ ਪੇਟਿੰਗ ਬਣਾਈ ਹੈ, ਜਿਸ ਦਾ ਵਿਸ਼ਵ ਰਿਕਾਰਡ ਹੈ।
Painter Nirbhai Singh
ਇਸ ਬਾਰੇ ਜਾਣਕਾਰੀ ਦਿੰਦਿਆਂ ਨਿਰਭੈ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਗੁਰਕੀਰਤ ਸਿੰਘ ਨਾਲ 300 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ 19 ਕਿਲੋਮੀਟਰ ਪੈਦਲ ਪਹਾੜਾਂ ਦੀ ਚੜ੍ਹਾਈ ਚੜ੍ਹ ਕੇ ਉਸ ਚੋਟੀ ਤੱਕ ਪੁੱਜੇ। ਇਸ਼ਨਾਨ ਕਰਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਬਾਹਰ ਬਰਫ਼ ‘ਤੇ ਬੈਠ ਕੇ ਪੇਟਿੰਗ ਸ਼ੁਰੂ ਕੀਤੀ, ਜੋ ਕਿ 15 ਹਜ਼ਾਰ ਰੁਪਏ ਵਿਚ ਸੰਪੂਰਨ ਹੋਈ, ਜੋ ਕਿ ਇਤਿਹਾਸ ਰਚ ਗਈ।
Painter Nirbhai Singh
ਇਸ ਤਰ੍ਹਾਂ ਨਿਰਭੈ ਸਿੰਘ ਨੇ 15,200 ਫੁੱਟ ਦੀ ਉਚਾਈ ‘ਤੇ ਸ਼੍ਰੀ ਹੇਮਕੁੰਟ ਸਾਹਿਬ ਦੀ ਪੇਟਿੰਗ ਬਣਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ, ਜਿੱਥੇ ਕਿ ਤਾਪਮਾਨ 5 ਡਿਗਰੀ ਸੀ। ਇਸ ਨੌਜਵਾਨ ਸਿੱਖ ਚਿੱਤਰਕਾਰ ਨੇ ਦੇਸ਼-ਵਿਦੇਸ਼ ਵਿਚ ਵਸਦੇ ਪੰਜਾਬੀਆਂ ਦਾ ਸਿਰ ਮਾਣ ਨਾਲ ਉਚਾ ਕਰ ਦਿੱਤਾ ਹੈ। ਅਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।