
ਉਨ੍ਹਾਂ ਨਿਰਪੱਖ ਪੜਤਾਲ ਦੀ ਮੰਗ ਕੀਤੀ ਹੈ |
ਨਵੀਂ ਦਿੱਲੀ, 28 ਸਤੰਬਰ (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਕੇਂਦਰੀ ਗ੍ਰਹਿ ਮੰਤਰਾਲੇ ਵਿਖੇ ਮੰਗ ਪੱਤਰ ਦੇ ਕੇ, ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਕਿ ਕਾਨਪੁਰ ਵਿਖੇ ਭਾਜਪਾ ਕੌਂਸਲਰ ਸੋਮਿਆ ਗੁਪਤਾ ਦੇ ਬੰਦਿਆਂ ਹੱਥੋਂ ਅੰਨ੍ਹੇ ਤਸ਼ੱਦਦ ਦਾ ਸ਼ਿਕਾਰ ਹੋਏ ਸਿੱਖ ਅਮੋਲਦੀਪ ਸਿੰਘ ਭਾਟੀਆ ਦੇ ਮਾਮਲੇ ਵਿਚ ਦੋਸ਼ੀਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ |
ਇਥੇ ਗ੍ਰਹਿ ਮੰਤਰਾਲੇ ਵਿਖੇ ਦਿਤੇ ਮੰਗ ਪੱਤਰ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਇਕਾਈ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ, ਸਕੱਤਰ ਜਨਰਲ ਸ.ਕੁਲਦੀਪ ਸਿੰਘ ਭੋਗਲ ਤੇ ਕੋਰ ਕਮੇਟੀ ਦੇ ਮੈਂਬਰ ਸ.ਗੁਰ ਦੇਵ ਸਿੰਘ ਭੋਲਾ ਨੇ ਕਿਹਾ,'ਪੁਲਿਸ ਇਸ ਮਾਮਲੇ ਵਿਚ ਢਿੱਲਾ ਰਵਈਆ ਅਪਣਾਅ ਰਹੀ ਹੈ |
ਬੀਜੇਪੀ ਕੌਂਸਲਰ ਵਿਰੁਧ ਸਬੂਤ ਹੋਣ ਦੇ ਬਾਵਜੂਦ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ | ਕਾਨਪੁਰ ਸਣੇ ਦੇਸ਼ ਦੇ ਸਿੱਖਾਂ ਵਿਚ ਇਸ ਘਟਨਾ ਨੂੰ ਲੈ ਕੇ ਸਖ਼ਤ ਰੋਸ ਹੈ |' ਉਨ੍ਹਾਂ ਨਿਰਪੱਖ ਪੜਤਾਲ ਦੀ ਮੰਗ ਕੀਤੀ ਹੈ |