Panthak News: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਅੱਜ 
Published : Oct 28, 2024, 7:18 am IST
Updated : Oct 28, 2024, 7:18 am IST
SHARE ARTICLE
Panthak News: Shiromani Gurdwara Parbandhak Committee president election today
Panthak News: Shiromani Gurdwara Parbandhak Committee president election today

Panthak News: ਮੌਜੂਦ ਪ੍ਰਧਾਨ ਐਡਵੋਕੇਟ ਧਾਮੀ ਤੇ ਬੀਬੀ ਜਗੀਰ ਕੌਰ ਵਿਚਕਾਰ ਹੋਵੇਗਾ ਮੁਕਾਬਲਾ

 

Panthak News: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ 28 ਅਕਤੂਬਰ ਨੂੰ ਹੋ ਰਹੀ ਹੈ। ਇਸ ਵਾਰ ਵੀ ਮੁਕਾਬਲਾ ਮੌਜੂਦਾ ਪ੍ਰਧਾਨ ਧਾਮੀ ਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਰਮਿਆਨ ਹੋ ਰਿਹਾ ਹੈ। ਬਾਗ਼ੀ ਧੜੇ ਦਾ ਮਸਲਾ ਅਕਾਲ ਤਖ਼ਤ ਸਾਹਿਬ ਤੇ ਹੋਣ ਅਤੇ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ ਕਾਰਨ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਮਨੀ ਚੋਣਾਂ ਦਾ ਬਾਈਕਾਟ ਕਰਨ ਨਾਲ  ਪੰਥ ਦਾ ਮਸਲਾ ਬੜਾ ਪੇਚੀਦਾ ਬਣ ਗਿਆ ਹੈ।

ਇਸ ਵੇਲੇ ਚੋਣ ਦੋਹਾਂ ਧਿਰਾਂ ਲਈ ਵਕਾਰ ਦਾ ਸਵਾਲ ਬਣ ਗਈ ਹੈ। ਬਾਦਲ ਦਲ ਤੇ ਵਿਰੋਧੀ ਧਿਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ’ਤੇ ਕਾਬਜ਼ ਹੋਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਜੇਕਰ ਸ਼੍ਰੋਮਣੀ ਕਮੇਟੀ ਮੈਂਬਰ ਕਰਾਸ ਵੋਟਿੰਗ ਕਰ ਗਏ ਤਾਂ ਨਤੀਜਾ ਹੈਰਾਨੀਜਨਕ ਹੋਣ ਦੀ ਸੰਭਾਵਨਾ ਹੈ ਨਹੀ ਤਾਂ ਐਡਵੋਕੇਟ ਧਾਮੀ ਕੋਲ ਜਿੱਤਣ ਲਈ ਵੋਟ ਕਾਫ਼ੀ ਹਨ। ਪਾਰਟੀ ਛੱਡ ਗਏ ਬਾਵਾ ਸਿੰਘ ਗੁਮਾਨ ਨੇ ਧਾਮੀ ਦੀ ਹਮਾਇਤ ਕਰ ਦਿਤੀ ਹੈ। ਸਥਿਤੀ ਬੜੀ ਪੇਚੀਦਾ ਹੈ। 

ਦੂਸਰੇ ਪਾਸੇ ਬਾਦਲ ਦਲ ਵਾਲੇ ਦਾਅਵਾ ਕਰ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਦੇ ਸਾਲਾਨਾ ਜਰਨਲ ਇਜਲਾਸ ਵਿਚ ਐਡਵੋਕੇਟ ਧਾਮੀ ਦੀ ਮੁੜ ਇਸ ਮਹਾਨ ਸੰਸਥਾ ਦੀ ਕੁਰਸੀ ’ਤੇ ਬੈਠ ਸਕਦੇ ਹਨ। ਇਕ ਪਾਸੇ ਸੁਧਾਰ ਲਹਿਰ ਵਾਲੇ ਹਨ ਜਿਨ੍ਹਾਂ ਦੀ ਅਗਵਾਈ ਸ. ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ ਆਦਿ ਸਮੇਤ ਸਮੂਹਕ ਲੀਡਰਸ਼ਿਪ ਕਰ ਰਹੀ ਹੈ। ਅਕਾਲੀ ਲੀਡਰਸ਼ਿਪ ਨੇ ਸਾਰੀ ਜ਼ਿੰਮੇਵਾਰੀ ਐਡਵੋਕੇਟ ਧਾਮੀ ’ਤੇ ਪਾਈ ਹੋਈ ਹੈ। 

 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement