ਸਿੰਧ ਦੇ ਗੁਰਦਵਾਰਾ ਸਾਹਿਬ ’ਚ ਚੋਰਾਂ ਨੇ ਗੁਟਕਾ ਸਾਹਿਬ ਦੇ ਅੰਗ ਪਾੜੇ
Published : Nov 29, 2021, 8:33 am IST
Updated : Nov 29, 2021, 8:33 am IST
SHARE ARTICLE
Photo
Photo

ਸੋਸ਼ਲ ਮੀਡੀਆ ’ਤੇ ਦਿਤੀ ਜਾ ਰਹੀ ਹੈ ਗ਼ਲਤ ਜਾਣਕਾਰੀ : ਵਿਕਾਸ ਸਿੰਘ

 

ਜੰਮੂ (ਸਰਬਜੀਤ ਸਿੰਘ): ਪਾਕਿਸਤਾਨ ਦੇ ਸੂਬਾ ਸਿੰਧ ਵਿਚ ਗੁਰਦੁਆਰਾ ਸਾਹਿਬ ਅੰਦਰ ਚੋਰੀ ਦੀ ਘਟਨਾ ਬਾਰੇ ਖ਼ਬਰ ਮਿਲੀ ਹੈ। ਚੋਰਾਂ ਨੇ ਗੁਰੂਘਰ ਅੰਦਰ ਰੱਖੀ ਗੋਲਕ ਤੋੜ ਕਰ ਕੇ ਪੈਸੇ ਕੱਢ ਲਏ ਅਤੇ ਗੁਰਦਵਾਰਾ ਸਾਹਿਬ ਅੰਦਰ ਰੱਖੇ ਹੋਏ ਗੁਟਕਿਆਂ ਦੇ ਅੰਗ ਪਾੜ ਦਿਤੇ ਜਿਸ ਤੋਂ ਬਾਅਦ ਉਥੇ ਵਸਦੇ ਸਿੱਖ ਅਤੇ ਹਿੰਦੂ ਭਾਈਚਾਰੇ ਅੰਦਰ ਰੋਸ ਪਾਇਆ ਜਾ ਰਿਹਾ ਹੈ। 

file photo

ਸੂਬਾ ਸਿੰਧ ਦੇ ਜ਼ਿਲ੍ਹਾ ਕਾਸਮੋਰ ਦੀ ਤਹਿਸੀਲ ਕਰਮਪੁਰਾ ਦੇ ਪਿੰਡ ਕੋਟ  ਬਾਗਨ ਖ਼ਾਂ ਕਬਮਰਾਨੀ ਵਿਖੇ ਗੁਰਦੁਆਰਾ ਸ੍ਰੀ ਹਰਿਕਿ੍ਰਸ਼ਨ ਸਾਹਿਬ ਵਿਚ ਚੋਰਾਂ ਵਲੋਂ ਗੁਰਦਵਾਰਾ ਸਾਹਿਬ ਅੰਦਰ ਰੱਖੀ ਗੋਲਕ ਤੋੜ ਕੇ ਉਸ ਵਿਚੋਂ ਲਗਭਗ ਡੇਢ ਲੱਖ ਰੁਪਏ ਨਕਦੀ ਚੋਰੀ ਕਰ ਲਏ। ਇਸ ਨਾਲ ਹੀ ਗੁਰਦਵਾਰਾ ਸਾਹਿਬ ਅੰਦਰ ਰੱਖੇ ਗਏ ਗੁਟਕਿਆਂ ਦੀ ਵੀ ਅੰਗ ਪਾੜ ਦਿਤੇ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉਪਰ ਇਕ ਭਾਈਚਾਰੇ ਵਲੋਂ ਇਹ ਖ਼ਬਰ ਪਾਈ ਗਈ ਗੁਰਦਵਾਰਾ ਸਾਹਿਬ ਅੰਦਰ ਰੱਖੇ ਗਏ ਕਿ ਗੁਰੂ ਗ੍ਰੰਥ ਸਾਹਿਬ ਅੰਗ ਪਾੜ ਦਿਤੇ ਗਏ ਹਨ ਜਿਸ ਨੂੰ ਦੇਖ ਕੇ ਪਾਕਿਸਤਾਨ ਸਮੇਤ ਦੁਨੀਆਂ ਅੰਦਰ ਵਸਦੇ ਸਿੱਖਾਂ ਵਿਚ ਰੋਸ ਦੀ ਲਹਿਰ ਦੌੜ ਗਈ। 

file photo

ਘਟਨਾ ਦੀ ਖ਼ਬਰ ਮਿਲਣ ਤੋਂ ਬਾਅਦ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਸਰਦਾਰ ਵਿਕਾਸ ਸਿੰਘ ਖ਼ਾਲਸਾ ਨੇ ਤੁਰਤ ਘਟਨਾ ਸਥਲ ਦਾ ਦੌਰਾ ਕੀਤਾ ਅਤੇ ਸਥਾਨਕ ਲੋਕਾਂ ਨਾਲ ਮਿਲ ਕੇ ਇਸ ਸਾਰੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਸਰਦਾਰ ਵਿਕਾਸ ਸਿੰਘ ਨੇ ਦਸਿਆ ਇਸ ਇਲਾਕੇ ਵਿਚ ਘੱਟੋ-ਘੱਟ 400 ਪ੍ਰਵਾਰ ਰਹਿੰਦੇ ਹਨ ਅਤੇ ਇਕ ਗੁਰਦਵਾਰਾ ਸਾਹਿਬ ਇਥੇ ਬਣਾਇਆ ਗਿਆ ਹੈ ਪ੍ਰੰਤੂ ਉਸ ਗੁਰਦੁਆਰਾ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ ਗਿਆ। ਸਿਰਫ਼ ਨਿਤਨੇਮ ਵਾਸਤੇ ਸੁੰਦਰ ਗੁਟਕੇ ਹੀ ਰੱਖੇ ਗਏ ਹਨ। ਜਿਨ੍ਹਾਂ ਦੇ ਅੰਗ ਚੋਰਾਂ ਨੇ ਪਾੜ ਦਿਤੇ ਸਨ। ਉਨ੍ਹਾਂ ਪਾਕਿਸਤਾਨ ਸਰਕਾਰ ਅਤੇ ਸਿੰਧ ਪ੍ਰਸ਼ਾਸਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਘਟਨਾ ਦੀ ਜਾਂਚ ਪਹਿਲ ਦੇ ਆਧਾਰ ’ਤੇ ਕਰਵਾਈ ਜਾਵੇ। 

ਉਨ੍ਹਾਂ ਸਿੱਖਾਂ ਨੂੰ ਵੀ ਅਪੀਲ ਕੀਤੀ ਹੈ ਕਿ ਸੋਸ਼ਲ ਮੀਡੀਆ ਉਪਰ  ਸ਼ਰਾਰਤੀ ਅਨਸਰਾਂ ਵਲੋਂ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਗਏ ਹਨ ਜਿਹੜਾ ਕਿ ਸਰਾਸਰ ਝੂਠ ਦਾ ਪੁਲੰਦਾ ਹੈ। ਉਨ੍ਹਾਂ ਦਸਿਆ ਕਿ ਸ਼ਰਾਰਤੀ ਅਨਸਰਾਂ ਵਲੋਂ ਸਿੱਖ- ਮੁਸਲਮਾਨਾਂ ਦੇ ਅੰਦਰ ਨਫ਼ਰਤ ਦੀ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਖ ਸੰਗਤ ਨੂੰ ਝੂਠੇ ਪ੍ਰਚਾਰ ਤੋਂ ਸੁਚੇਤ ਹੋਣ ਦੀ ਲੋੜ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement