Panthak News: ਬਾਦਲ ਦਲ ਤੇ ਬਾਗ਼ੀ ਅਕਾਲੀਆਂ ਸਮੇਤ ਤਖ਼ਤਾਂ ਦੇ ਜਥੇਦਾਰਾਂ ਲਈ ਵੀ ਭਲਕੇ ਪ੍ਰੀਖਿਆ ਦੀ ਘੜੀ!
Published : Jun 30, 2024, 6:51 am IST
Updated : Jun 30, 2024, 6:51 am IST
SHARE ARTICLE
photo
photo

Panthak News: ਪੰਥਕ ਵਿਦਵਾਨਾਂ ਤੇ ਸਿੱਖ ਚਿੰਤਕਾਂ ਨੂੰ ਜ਼ਲੀਲ ਕਰਨ ਦੇ ਕੀ-ਕੀ ਸਨ ਕਾਰਨ?

Badal Dal and rebellious Akalis, including the Jathedars of Takhts, the time of examination tomorrow! : ਅਕਾਲੀ ਦਲ ਬਾਦਲ ਅਤੇ ਬਾਗ਼ੀਆਂ ਦੇ ਵਿਵਾਦ ਨੇ ਭਲਕੇ ਅਰਥਾਤ 1 ਜੁਲਾਈ ਦਿਨ ਸੋਮਵਾਰ ਨੂੰ ਇਕ ਨਵਾਂ ਮੌੜ ਕੱਟਣਾ ਹੈ, ਜਦੋਂ ਬਾਗ਼ੀ ਅਕਾਲੀ ਵਫ਼ਦ ਦੇ ਰੂਪ ਵਿਚ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਅਪਣੀਆਂ ਭੁੱਲਾਂ ਬਖਸ਼ਾਉਣਗੇ, ਪਸ਼ਚਾਤਾਪ ਕਰਨਗੇ ਅਤੇ ਬਾਦਲ ਦਲ ਵਿਚ ਰਹਿਣ ਮੌਕੇ ਖੁਦ ਵਲੋਂ ਕੀਤੀਆਂ ਗ਼ਲਤੀਆਂ ਤੇ ਅਣਗਹਿਲੀਆਂ ਦਾ ਪ੍ਰਗਟਾਵਾ ਵੀ ਕਰਨਗੇ। ਬਾਗ਼ੀਆਂ ਦੇ ਵਫ਼ਦ ਤੋਂ ਇਲਾਵਾ ਬਾਦਲ ਦਲ ਅਤੇ ਤਖ਼ਤਾਂ ਦੇ ਜਥੇਦਾਰਾਂ ਲਈ ਵੀ ਉਕਤ ਸਮਾਂ ਪ੍ਰੀਖਿਆ ਦੀ ਘੜੀ ਹੋਵੇਗੀ, ਕਿਉਂਕਿ ਬਾਦਲ ਪ੍ਰਵਾਰ ਨੇ ਅੱਜ ਤਕ ਤਖ਼ਤਾਂ ਨੂੰ ਕਚਹਿਰੀ ਦਾ ਰੂਪ ਦੇ ਕੇ ਜਿੱਥੇ ਤਖ਼ਤਾਂ ਦੇ ਜਥੇਦਾਰਾਂ ਨੂੰ ਮਰਜ਼ੀ ਅਨੁਸਾਰ ਵਰਤਿਆ, ਉੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਅਹੁਦੇਦਾਰਾਂ, ਮੈਂਬਰਾਂ ਅਤੇ ਮੁਲਾਜ਼ਮਾ ਤੋਂ ਵੀ ਅਪਣੀ ਮਰਜ਼ੀ ਦੇ ਫ਼ੈਸਲੇ ਕਰਵਾਏ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਬਿਨਾ ਸ਼ੱਕ ਟੌਹੜਾ-ਬਰਨਾਲਾ ਪ੍ਰਵਾਰਾਂ ਅਤੇ ਬੀਬੀ ਜਗੀਰ ਕੌਰ ਸਮੇਤ ਸੁਖਦੇਵ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਚਰਨਜੀਤ ਸਿੰਘ ਬਰਾੜ ਵਰਗੇ ਸੀਨੀਅਰ ਅਕਾਲੀ ਆਗੂ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹਨ ਕਿ ਕਿਸ ਤਰ੍ਹਾਂ ਬਾਦਲ ਪ੍ਰਵਾਰ ਨੇ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਤੋਂ ਪੰਥਕ ਵਿਦਵਾਨਾ, ਪ੍ਰਚਾਰਕਾਂ, ਇਤਿਹਾਸਕਾਰਾਂ, ਚਿੰਤਕਾਂ ਅਤੇ ਪੰਥਦਰਦੀਆਂ ਨੂੰ ਜ਼ਲੀਲ ਕਰਵਾਇਆ।

ਜੇਕਰ ਬਾਗੀਆਂ ਦਾ ਵਫ਼ਦ ਇਮਾਨਦਾਰੀ ਨਾਲ ਪਿਛੋਕੜ ਵਿਚ ਹੋਈਆਂ ਗ਼ਲਤੀਆਂ ਅਤੇ ਅਣਗਹਿਲੀਆਂ ਦਾ ਪਟਾਰਾ ਖੋਲ੍ਹ ਕੇ ਜਥੇਦਾਰਾਂ ਮੂਹਰੇ ਰੱਖ ਦਿੰਦਾ ਹੈ ਤਾਂ ਬਿਨਾ ਸ਼ੱਕ ਜਿੱਥੇ ਬਾਦਲ ਪ੍ਰਵਾਰ ਲਈ ਸਥਿਤੀ ਕਸੂਤੀ ਬਣ ਜਾਵੇਗੀ, ਉੱਥੇ ਅਕਾਲ ਤਖ਼ਤ ਦੇ ਜਥੇਦਾਰ ਸਮੇਤ ਹੋਰਨਾ ਤਖ਼ਤਾਂ ਦੇ ਜਥੇਦਾਰਾਂ ਨੂੰ ਵੀ ਇਸ ਸਬੰਧੀ ਫ਼ੈਸਲਾ ਸੁਣਾਉਣਾ ਔਖਾ ਹੋ ਜਾਵੇਗਾ। ਸੁਖਬੀਰ ਸਿੰਘ ਬਾਦਲ ਅਪਣੇ ਮੂੰਹੋਂ ਜਨਤਕ ਤੌਰ ’ਤੇ ਕਈ ਟੀ.ਵੀ. ਚੈਨਲਾਂ ਦੇ ਕੈਮਰਿਆਂ ਸਾਹਮਣੇ ਐਲਾਨੀਆਂ ਆਖ ਚੁੱਕੇ ਹਨ ਕਿ ਆਰ.ਐਸ.ਐਸ. ਨੇ ਦੋ ਤਖ਼ਤਾਂ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਸਮੇਤ ਦਿੱਲੀ ਅਤੇ ਹਰਿਆਣੇ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਉੱਪਰ ਕਬਜ਼ਾ ਕਰ ਲਿਆ ਹੈ, ਹੁਣ ਬਾਗ਼ੀਆਂ ਦਾ ਵਫ਼ਦ ਪ੍ਰਗਟਾਵੇ ਕਰੇਗਾ ਕਿ ਆਰ.ਐਸ.ਐਸ. ਜਾਂ ਭਾਜਪਾ ਨੂੰ ਤਖ਼ਤਾਂ ਅਤੇ ਗੁਰਦਵਾਰਿਆਂ ਉੱਪਰ ਕਬਜ਼ਾ ਕਰਨ ਦੀ ਇਜਾਜ਼ਤ ਕਿਸ ਨੇ ਦਿਤੀ? ਭਾਜਪਾ ਅਤੇ ਆਰ.ਐਸ.ਐਸ. ਦੇ ਪੰਜਾਬ ਵਿਚ ਪੈਰ ਮਜਬੂਤ ਕਰਨ ਲਈ ਆਖ਼ਰ ਕੌਣ ਜ਼ਿੰਮੇਵਾਰ ਹੈ?

ਜਦੋਂ 2 ਮਈ 1994 ਨੂੰ ਪ੍ਰੋ. ਮਨਜੀਤ ਸਿੰਘ ਨੇ ਬਤੌਰ ਜਥੇਦਾਰ ਅਕਾਲ ਤਖ਼ਤ ਸਾਹਿਬ ਪੰਥਕ ਏਕਤਾ ਕਰਵਾਉਣ ਅਤੇ ਪੰਥਕ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਸਾਰੇ ਦਲ ਭੰਗ ਕਰ ਕੇ ਇਕ ਸਾਂਝੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਥਾਪਨਾ ਕੀਤੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਅਪਣੇ ਹਜ਼ਾਰਾਂ ਬੁਰਛਾਗਰਦਾਂ ਨੂੰ ਨਾਲ ਲੈ ਕੇ ਜਥੇਦਾਰ ਮਨਜੀਤ ਸਿੰਘ ਨੂੰ ਨੰਗੀਆਂ ਚਿੱਟੀਆਂ ਗਾਲ੍ਹਾਂ ਕੱਢੀਆਂ ਕਿ ਜਥੇਦਾਰ ਮਨਜੀਤ ਸਿੰਘ ਨੂੰ ਦਰਸ਼ਨੀ ਡਿਉਢੀ ਦੇ ਇਕ ਕਮਰੇ ਵਿਚ ਖੁਦ ਨੂੰ ਕੈਦ ਕਰ ਕੇ ਜਾਨ ਬਚਾਉਣੀ ਪਈ।

ਜਦੋਂ 31 ਦਸੰਬਰ 1998 ਨੂੰ ਗਿਆਨੀ ਰਣਜੀਤ ਸਿੰਘ ਨੇ ਹੁਕਮਨਾਮਾ ਜਾਰੀ ਕਰ ਕੇ ਅਕਾਲੀ ਹਾਈਕਮਾਨ ਨੂੰ ਆਦੇਸ਼ ਦਿਤਾ ਕਿ 15 ਅਪੈ੍ਰਲ 1999 ਤੱਕ ਕੋਈ ਵੀ ਧਿਰ ਇਕ ਦੂਜੇ ਦਾ ਕੋਈ ਨੁਕਸਾਨ ਨਾ ਕਰੇ ਤੇ ਨਾ ਹੀ ਵਿਵਾਦਤ ਬਿਆਨਾ ਦੇਵੇ, 300 ਸਾਲਾ ਸ਼ਤਾਬਦੀ ਸਬੰਧੀ ਦਿਤੇ ਪੋ੍ਰਗਰਾਮਾ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹੇ ਤਾਂ ਬਾਦਲ ਦਲ ਨੇ ਇਹ ਹੁਕਮਨਾਮਾ ਮੰਨਣ ਦੀ ਬਜਾਇ 10 ਫ਼ਰਵਰੀ 1999 ਨੂੰ ਅਹੁਦੇ ਤੋਂ ਹਟਾ ਕੇ ਗਿਆਨੀ ਰਣਜੀਤ ਸਿੰਘ ਦੀ ਥਾਂ ਪਹਿਲਾਂ ਗਿਆਨੀ ਮੋਹਨ ਸਿੰਘ ਨੂੰ ਜਥੇਦਾਰ ਥਾਪਿਆ ਪਰ ਗਿਆਨੀ ਮੋਹਨ ਸਿੰਘ ਵਲੋਂ ਜਵਾਬ ਮਿਲਣ ’ਤੇ ਕਾਹਲੀ ਨਾਲ ਮੀਟਿੰਗ ਸੱਦ ਕੇ ਗਿਆਨੀ ਪੂਰਨ ਸਿੰਘ ਨੂੰ ਜਥੇਦਾਰ ਥਾਪ ਦਿਤਾ।

ਜਦੋਂ ਸਾਲ 1999 ਵਿਚ ਗਿਆਨੀ ਪੂਰਨ ਸਿੰਘ ਨੇ ਹੁਕਮਨਾਮਾ ਜਾਰੀ ਕਰ ਕੇ ਸ਼੍ਰੋਮਣੀ ਕਮੇਟੀ ਦੀ ਬਤੌਰ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪੰਥ ਵਿਚੋਂ ਛੇਕ ਦਿਤਾ ਤਾਂ ਬੀਬੀ ਜਗੀਰ ਕੌਰ ਫਿਰ ਵੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣੀ ਰਹੀ ਅਤੇ 28 ਮਾਰਚ 2000 ਨੂੰ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਚਾਰ ਹੋਰ ਛੇਕੇ ਹੋਏ ਮੈਂਬਰਾਂ ਨਾਲ ਮੀਟਿੰਗ ਕਰ ਕੇ ਗਿਆਨੀ ਪੂਰਨ ਸਿੰਘ ਨੂੰ ਹਟਾ ਕੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਜਥੇਦਾਰ ਥਾਪ ਦਿਤਾ ਗਿਆ। ਕੀ ਬਾਗ਼ੀ ਅਕਾਲੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋਣ ਮੌਕੇ ਸਾਲ 1998, 1999 ਅਤੇ 2000 ਵਿਚ ਅਕਾਲ ਤਖ਼ਤ ਸਾਹਿਬ ਸਮੇਤ ਹੋਰ ਤਖ਼ਤਾਂ ਦੇ ਜਥੇਦਾਰਾਂ ਦੀ ਦੁਰਵਰਤੋਂ, ਬੇਕਦਰੀ ਅਤੇ ਆਪਹੁਦਰੀਆਂ ਬਾਰੇ ਅਪਣਾ ਸਟੈਂਡ ਸਪੱਸ਼ਟ ਕਰਨਗੇ? ਜਦੋਂ ਹਰਿਆਣੇ ਦੇ ਤਿੰਨ ਸਿੱਖਾਂ ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ ਅਤੇ ਹਰਮੋਹਿੰਦਰ ਸਿੰਘ ਚੱਠਾ ਨੂੰ ਪੰਥ ’ਚੋਂ ਛੇਕਣ ਦੀ ਜਥੇਦਾਰ ਤੋਂ ਮੰਗ ਕੀਤੀ ਗਈ ਤਾਂ ਮਹਿਜ 2 ਘੰਟੇ ਬਾਅਦ ਜਥੇਦਾਰਾਂ ਵਲੋਂ ਬਿਨਾ ਕੋਈ ਨੋਟਿਸ ਦਿਤਿਆਂ ਜਾਂ ਬਿਨਾ ਤਨਖ਼ਾਹੀਆ ਕਰਾਰ ਦਿਤਿਆਂ ਤਿੰਨਾ ਕੱਟੜ ਸਿੱਖਾਂ ਨੂੰ ਅਕਾਲ ਤਖ਼ਤ ਤੋਂ ਛੇਕਣ ਦਾ ਫ਼ੈਸਲਾ ਕਿੱਥੋਂ ਤੱਕ ਜਾਇਜ਼ ਸੀ?

(For more news apart from Badal Dal and rebellious Akalis, including the Jathedars of Takhts, the time of examination tomorrow! , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement