
ਕੁਝ ਦਿਨਾਂ ਤੋਂ ਚਲ ਰਹੇ ਸਨ ਬਿਮਾਰ
Diljit Singh Bedi Death News in punjabi : ਸਿੱਖ ਪੰਥ ਅਤੇ ਵਿਦਵਾਨਾਂ ਵਿਚ ਅਪਣਾ ਨਾਮ ਕਮਾਉਣ ਵਾਲੇ ਦਲਜੀਤ ਸਿੰਘ ਬੇਦੀ ਨਹੀਂ ਰਹੇ| ਦਲਜੀਤ ਸਿੰਘ ਬੇਦੀ ਕੁਝ ਦਿਨਾਂ ਤੋਂ ਬਿਮਾਰ ਚਲ ਰਹੇ ਸਨ| ਉਨ੍ਹਾਂ ਨੇ ਸਨਿਚਰਵਾਰ ਰਾਤ ਨੂੰ ਆਖ਼ਰੀ ਸਾਹ ਲਿਆ| ਜਿਵੇਂ ਹੀ ਦਲਜੀਤ ਸਿੰਘ ਬੇਦੀ ਦੇ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਫੈਲੀ ਤਾਂ ਪੰਥਕ ਹਲਕਿਆਂ ਵਿਚ ਸੋਗ ਦੀ ਲਹਿਰ ਫੈਲ ਗਈ|
ਦਲਜੀਤ ਸਿੰਘ ਬੇਦੀ ਜਿਥੇ ਅਪਣੀ ਵਿਦਵਤਾ ਅਤੇ ਨਿਮਰ ਸੁਭਾਅ ਤੋਂ ਜਾਣੇ ਜਾਂਦੇ ਸਨ ਉਥੇ ਹੀ ਉਨ੍ਹਾਂ ਨੇ ਪੰਥ ਦੀ ਝੋਲੀ ਵਿਚ ਅਨੇਕਾਂ ਹੀ ਕਿਤਾਬਾਂ ਅਤੇ ਲਿਖਤਾਂ ਪਾਈਆਂ| ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਤੌਰ ਸਕੱਤਰ ਸੇਵਾ ਮੁਕਤ ਹੋਣ ਤੋਂ ਬਾਅਦ ਦਲਜੀਤ ਸਿੰਘ ਬੇਦੀ ਸ਼੍ਰੋਮਣੀ ਅਕਾਲੀ ਦਲ ਬੁੱਢਾ ਦਲ ਦੇ ਸਕੱਤਰ ਵਜੋਂ ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਦੀ ਅਗਵਾਈ ਵਿਚ ਲਗਾਤਾਰ ਪੰਥਕ ਸੇਵਾਵਾਂ ਨਿਭਾ ਰਹੇ ਸਨ|
ਅੰਮ੍ਰਿਤਸਰ ਤੋਂ ਬਹੋੜੂ ਦੀ ਰਿਪੋਰਟ
(For more news apart from “Diljit Singh Bedi Death News in punjabi , ” stay tuned to Rozana Spokesman.)