ਆਨੰਦ ਕਾਰਜ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਕਰਾਉਣਾ ਜ਼ਰੂਰੀ ਨਹੀਂ : ਗਿ. ਜਾਚਕ
Published : Feb 11, 2018, 1:22 am IST
Updated : Feb 10, 2018, 7:52 pm IST
SHARE ARTICLE

ਕੋਟਕਪੂਰਾ, 10 ਫ਼ਰਵਰੀ (ਗੁਰਿੰਦਰ ਸਿੰਘ): ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਗ਼ਰੀਬ ਤੇ ਬਿਪਰਵਾਦ ਦੇ ਲਤਾੜੇ (ਦਲਿਤ) ਲੋਕਾਂ ਦੀਆਂ ਬਸਤੀਆਂ ਦੇ ਨਾਲ-ਨਾਲ ਸਰਹੱਦੀ ਖੇਤਰਾਂ 'ਚ ਜ਼ਰੂਰਤਮੰਦ ਮਰੀਜ਼ਾਂ ਦੀ ਸਹਾਇਤਾ ਲਈ ਡਾਕਟਰੀ ਵੈਨ ਚਲਾਉਣ ਦਾ ਫ਼ੈਸਲਾ ਤਾਂ ਸ਼ਲਾਘਾਯੋਗ ਹੈ ਪਰ ਅਜਿਹੇ ਲੋੜਵੰਦ ਪਰਵਾਰਾਂ ਦੀਆਂ ਲੜਕੀਆਂ ਦੇ ਵਿਆਹ ਮੌਕੇ ਕੋਈ ਮਾਇਕ ਸਹਾਇਤਾ ਕਰਨ ਦੀ ਥਾਂ 5100 ਰੁਪਏ ਸ੍ਰੀ ਅਖੰਡ ਪਾਠ ਸਾਹਿਬ ਦੀ ਭੇਟਾ ਵਜੋਂ ਦੇਣ ਦਾ ਫ਼ੈਸਲਾ ਵਿਚਾਰਨਯੋਗ ਹੈ ਕਿਉਂਕਿ ਗੁਰਮਤਿ ਦੀ ਸਿਧਾਂਤਕ ਰੌਸ਼ਨੀ ਅਤੇ ਸਿੱਖ ਰਹਿਤ ਮਰਿਆਦਾ ਮੁਤਾਬਕ ਨਾ ਤਾਂ ਗੁਰਬਾਣੀ ਦੇ ਪਾਠ ਦੀ ਕੋਈ ਭੇਟਾ ਨੀਯਤ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਕਿਸੇ ਕਾਰਜ ਦੀ ਆਰੰਭਤਾ ਤੋਂ ਪਹਿਲਾਂ ਅਰਦਾਸ ਤੋਂ ਬਿਨਾਂ ਕਿਸੇ ਕਿਸਮ ਦਾ ਕੋਈ ਵਿਸ਼ੇਸ਼ ਪਾਠ ਕਰਵਾਉਣਾ ਜ਼ਰੂਰੀ ਹੈ। 


ਉਨ੍ਹਾਂ ਸਪੱਸ਼ਟ ਕੀਤਾ ਕਿ ਗੁਰਸਿੱਖੀ ਸੰਪਰਦਾਇਕ ਸੰਕੀਰਨਤਾ, ਬਿਪਰਵਾਦ ਤੇ ਪੁਜਾਰੀਪੁਣੇ ਵਿਰੁਧ ਇਕ ਸੰਘਰਸ਼ ਹੈ। ਇਹੀ ਕਾਰਨ ਹੈ ਕਿ ਸਿੱਖ ਰਹਿਤ ਮਰਿਆਦਾ 'ਚ ਭਾੜੇ ਦੇ ਪਾਠਾਂ ਨੂੰ ਪਹਿਲ ਦੇਣ ਦੀ ਥਾਂ ਗੁਰਸਿੱਖਾਂ ਨੂੰ ਆਦੇਸ਼ ਦਿਤਾ ਗਿਆ ਹੈ ਕਿ ਚੰਗਾ ਤਾਂ ਇਹ ਹੈ ਕਿ ਹਰ ਇਕ ਸਿੱਖ ਅਪਣਾ ਸਧਾਰਨ ਪਾਠ ਜਾਰੀ ਰੱਖੇ ਤੇ ਮਹੀਨੇ ਦੋ ਮਹੀਨੇ ਮਗਰੋਂ (ਜਾਂ ਜਿਤਨੇ ਸਮੇਂ ਵਿਚ ਹੋ ਸਕੇ) ਭੋਗ ਪਾਵੇ ਪਰ ਜੇ ਕਿਸੇ ਪਰਵਾਰ ਜਾਂ ਸੰਗਤ ਨੇ ਮਿਲ ਕੇ ਅਖੰਡ ਪਾਠ ਕਰਨਾ ਹੋਵੇ ਤਾਂ ਉਹ ਆਪ ਕਰੇ। ਟੱਬਰ ਦੇ ਆਦਮੀ, ਸਾਕ ਸਬੰਧੀ ਤੇ ਸੱਜਣ ਮਿੱਤਰ ਮਿਲ ਕੇ ਕਰਨ, ਪਾਠੀਆਂ ਦੀ ਗਿਣਤੀ ਤੇ ਸਮਾਂ ਮੁੱਕਰਰ ਨਹੀਂ। ਜੇ ਕੋਈ ਆਦਮੀ ਪਾਠ ਨਹੀਂ ਕਰ ਸਕਦਾ ਤਾਂ ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ ਪਰ ਇਹ ਨਾ ਹੋਵੇ ਕਿ ਪਾਠੀ ਇਕੱਲਾ ਬੈਠ ਕੇ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਵਿਅਕਤੀ ਸੁਣਦਾ ਨਾ ਹੋਵੇ। ਪਾਠੀ ਦੀ ਯਥਾ-ਸ਼ਕਤੀ ਭੋਜਨ ਬਸਤਰ ਆਦਿ ਨਾਲ ਯੋਗ ਸੇਵਾ ਕੀਤੀ ਜਾਵੇ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement