
ਅੰਮ੍ਰਿਤਸਰ, 19 ਫਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਡਾ. ਮਨਜੀਤ ਸਿੰਘ ਭੋਮਾ ਵਰਕਿੰਗ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ, ਫ਼ੈਡਰੇਸ਼ਨ ਦੇ ਮੁੱਖ ਸਲਾਹਕਾਰ ਰਬਜੀਤ ਸਿੰਘ ਜੰਮੂ, ਸਲਾਹਕਾਰ ਸਤਨਾਮ ਸਿੰਘ ਕੰਡਾ, ਐਡਵੋਕੇਟ ਅਮਰਜੀਤ ਸਿੰਘ ਪਠਾਨਕੋਟ, ਦੋ ਸੀਨੀਅਰ ਮੀਤ ਪ੍ਰਧਾਨਾਂ ਗੁਰਦੀਪ ਸਿੰਘ ਲੀਲ, ਹਰਵਿੰਦਰ ਸਿੰਘ ਬੱਬਲ, ਮੀਤ ਪ੍ਰਧਾਨ ਜਸਪਿੰਦਰ ਸਿੰਘ ਮਲੋਟ, ਜਨਰਲ ਸਕੱਤਰ ਵਿਕਰਮ ਗੁਲਜਾਰ ਸਿੰਘ ਖੋਜਕੀਪੁਰ ਅਤੇ ਸੀਨੀਅਰ ਫ਼ੈਡਰੇਸ਼ਨ ਆਗੂ ਕੁਲਦੀਪ ਸਿੰਘ ਮਜੀਠਾ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਦਰਬਾਰ ਸਾਹਿਬ ਆਉਣ 'ਤੇ ਪੰਜਾਬੀਆਂ ਖ਼ਾਸ ਕਰ
ਸਿੱਖਾਂ ਨੂੰ ਸਵਾਗਤ ਕਰਨਾ ਚਾਹੀਦਾ ਹੈ। ਉਨ੍ਹਾਂ ਕੈਨੇਡਾ ਅਤੇ ਪੰਜਾਬ ਵਸਦੇ ਸਮੂਹ ਪੰਜਾਬੀਆਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਆਉ ਇਕ-ਦੂਜੇ ਦੇ ਹੋਰ ਨੇੜੇ ਹੋਣ ਲਈ, ਆਪਸ ਵਿਚ ਘਿਉ-ਖਿਚੜੀ ਹੋਣ ਲਈ, ਇਕ-ਦੂਜੇ ਦੀਆਂ ਮੁਸ਼ਕਲਾਂ, ਮਸਲੇ ਅਤੇ ਭਾਵਨਾਵਾਂ ਸਮਝਣ ਲਈ ਇਕ ਅੰਤਰਰਾਸ਼ਟਰੀ ਪੰਜਾਬੀ ਵਿਰਾਸਤ ਮੰਚ ਕਾਇਮ ਕੀਤਾ ਜਾਵੇ। ਫ਼ੈਡਰੇਸ਼ਨ ਨੇਤਾਵਾਂ ਕਿਹਾ ਕਿ ਕੈਨੇਡਾ ਇਕ ਅਜਿਹਾ ਦੇਸ਼ ਹੈ ਜਿਥੇ ਸਹੀ ਮਹਿਨਿਆਂ ਵਿਚ ਵਿਚ ਸੰਵਿਧਾਨ ਦਾ ਰਾਜ ਹੈ, ਵੱਧ ਅਤੇ ਘੱਟ ਗਿਣਤੀਆਂ ਨੂੰ ਬਰਾਬਰ ਦੀ ਆਜ਼ਾਦੀ ਹੈ।