ਜਥੇਦਾਰਾਂ ਨੇ ਵਿਦਵਾਨਾਂ ਨਾਲ ਬੁਰੀ ਕੀਤੀ, ਸਜ਼ਾ ਤਾਂ ਇਕ ਦਿਨ ਉਨ੍ਹਾਂ ਨੂੰ ਮਿਲਣੀ ਹੀ ਮਿਲਣੀ ਹੈ
Published : Nov 17, 2017, 10:31 pm IST
Updated : Nov 17, 2017, 5:01 pm IST
SHARE ARTICLE

ਸਿਰਸਾ, 17 ਨਵੰਬਰ (ਕਰਨੈਲ ਸਿੰਘ): ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅਪਣੇ ਇਕ ਬਿਆਨ ਵਿਚ ਕਿਹਾ ਹੈ ਕਿ ਅਕਾਲ ਤਖ਼ਤ ਦਾ ਜਥੇਦਾਰ ਕਿਸੇ ਅਦਾਲਤ ਦੇ ਅਧੀਨ ਨਹੀਂ ਹੁੰਦਾ। ਇਸ ਬਾਰੇ ਏਕਸ ਕੇ ਬਾਰਕ ਜਥੇਬੰਦੀ ਸਿਰਸਾ ਦੇ ਮੈਂਬਰਾਂ ਨੇ ਪ੍ਰੋ. ਬਡੂੰਗਰ ਨੂੰ ਸਵਾਲ ਕਰਦਿਆਂ ਹੋਇਆਂ ਕਿਹਾ ਕਿ ਇਸ ਸੱਭ ਕੁੱਝ ਲਈ ਜ਼ਿੰਮੇਵਾਰ ਕੌਣ ਹੈ। ਉਨ੍ਹਾਂ ਕਿਹਾ ਕਿ ਯਕੀਨੀ ਤੌਰ 'ਤੇ ਅਜਿਹੇ ਹਾਲਾਤ ਪੈਦਾ ਹੋਣ ਦੇਣ ਲਈ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਹੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦ ਅਦਾਲਤ ਤਾਂ ਕੀ ਵੱਡੇ-ਵੱਡੇ ਰਾਜੇ ਮਹਾਰਾਜੇ ਵੀ ਇਸ ਅਕਾਲ ਦੇ ਤਖ਼ਤ ਸਾਹਮਣੇ ਅਪਣਾ ਮਸਤਕ ਝੁਕਾ ਕੇ ਖ਼ੁਦ ਨੂੰ ਧਨ ਸਮਝਦੇ ਸਨ ਅਤੇ ਇਸ ਅਸਥਾਨ ਦਾ ਸਤਿਕਾਰ ਅਜੇ ਵੀ ਸਿੱਖਾਂ ਹੀ ਨਹੀਂ ਸਗੋਂ ਪੂਰੀ ਮਾਨਵਤਾ ਵਿਚ ਬਰਕਰਾਰ ਹੈ ਪਰ ਬਡੂੰਗਰ ਸਾਹਿਬ ਜੋ ਆਪਹੁਦਰੀਆਂ ਇਨ੍ਹਾਂ ਦੋਹਾਂ ਸੰਸਥਾਵਾਂ 'ਤੇ ਕਾਬਜ਼ ਹੋਏ ਬੈਠੇ ਮਸੰਦਾਂ ਨੇ ਪਿਛਲੇ ਸਮੇਂ ਅੰਦਰ ਕੀਤੀਆਂ ਹਨ, ਉਨ੍ਹਾਂ ਦਾ ਖਮਿਆਜ਼ਾ ਭੁਗਤਣ ਦਾ ਵੇਲਾ ਸ਼ਾਇਦ ਹੁਣ ਆ ਹੀ ਗਿਆ ਹੈ। ਪਿਛਲੇ ਸਾਲ ਜਦ ਇਸੇ ਮਹੀਨੇ ਵਿਚ ਤੁਸੀਂ ਅਪਣੀ ਦੂਜੀ ਪਾਰੀ ਖੇਡਣ ਲਈ ਇਸ ਪਾਵਨ ਸੰਸਥਾ ਦੀ ਕਮਾਂਡ ਸੰਭਾਲੀ ਸੀ ਤਾਂ ਤੁਹਾਡੀ ਪਹਿਲੀ ਵਾਰ ਦੇ ਰੀਕਾਰਡ ਨੂੰ ਵੇਖਦਿਆਂ ਸਿੱਖਾਂ ਨੇ ਥੋੜਾ ਸੁਖ ਦਾ ਸਾਹ ਲਿਆ ਸੀ ਕਿ ਸ਼ਾਇਦ ਹੁਣ ਕੁੱਝ ਚੰਗਾ ਹੋਏਗਾ ਪਰ ਹਾਲਾਤ ਪਹਿਲਾਂ ਨਾਲੋਂ ਵੀ ਮਾੜੇ ਹੀ ਹੋਏ। 


ਗੁਰੁ ਸਾਹਿਬ ਦੀ ਬੇਅਦਬੀ, ਨੌਜਵਾਨਾਂ ਦੀਆਂ ਸ਼ਹੀਦੀਆਂ, ਕਲੈਂਡਰ ਸਮੇਤ ਹੋਰ ਬਹੁਤ ਸਾਰੇ ਸਿੱਖ ਮਸਲੇ ਲਟਕ ਰਹੇ ਹਨ। ਤੁਸੀਂ ਤਾਂ ਪਤਾ ਨਹੀਂ ਕੀ ਸੋਚ ਕੇ ਗੁਰੁ ਸਾਹਿਬ ਦੀ ਬੇਅਦਬੀ ਮਾਮਲੇ ਦੀ ਪੜਤਾਲ ਕਰ ਰਹੇ ਜਸਟੀਸ ਰਣਜੀਤ ਸਿੰਘ ਨੂੰ ਅਪਣਾ ਰੀਕਾਰਡ ਹੀ ਮੁਹਈਆ ਕਰਵਾਉਣ ਤੋਂ ਇਨਕਾਰ ਕਰ ਦਿਤਾ। ਇਸ ਲਈ ਹੁਣ ਤੁਹਾਡੇ ਇਨਾਂ ਬਿਆਨਾਂ ਦਾ ਸਿੱਖਾਂ ਦੇ ਮਨਾਂ 'ਤੇ ਕੋਈ ਅਸਰ ਨਹੀਂ ਹੁੰਦਾ ਸਗੋਂ ਤੁਸੀਂ ਅਪਣੀ ਪੁਜ਼ੀਸ਼ਨ ਨੂੰ ਹੋਰ ਵੀ ਹਾਸੋਹੀਣੀ ਬਣਾ ਰਹੇ ਹੋ। ਮੈਂਬਰਾਂ ਨੇ ਕਿਹਾ ਕਿ ਜਦ ਇਹ ਗੁਰੁ ਦੀ ਗੋਲਕ ਵਿਚੋਂ ਮੋਟੀਆਂ ਤਨਖ਼ਾਹਾਂ ਲੈਦੇ ਹਨ ਅਤੇ ਸ਼੍ਰੋਮਣੀ ਕਮੇਟੀ ਅਪਣੇ ਬਜਟ ਵਿਚੋਂ ਹੀ ਇਹ ਤਨਖ਼ਾਹਾਂ ਇਨ੍ਹਾਂ ਨੂੰ ਦਿੰਦੀ ਹੈ ਤਾਂ ਫਿਰ ਕੀ ਇਹ ਸ਼੍ਰੋਮਣੀ ਕਮੇਟੀ ਦੇ ਪੇਡ ਮੁਲਾਜ਼ਮ ਨਹੀਂ? ਤੇ ਜੇ ਹਨ ਤਾਂ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਕੀ ਇਹ ਜ਼ਿੰਮੇਵਾਰੀ ਨਹੀਂ ਕਿ ਇਨ੍ਹਾਂ ਨੂੰ ਅਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਆਪ ਹੁਦਰੇ ਫ਼ੈਸਲੇ ਲੈ ਕੇ ਬੇਗੁਨਾਹ ਵਿਦਵਾਨ ਸਿੱਖਾਂ ਨੂੰ ਜ਼ਲੀਲ ਕਰਨ ਤੋਂ ਰੋਕੇ ਪਰ ਇਸ ਸੱਭ ਕੁੱਝ ਬਾਰੇ ਤੁਸੀਂ ਕੋਈ ਫ਼ੈਸਲਾ ਨਾ ਲੈ ਸਕੋ, ਇਹ ਦੁਖਦਾਈ ਹੈ ਪਰ ਹੁਣ ਇਸ ਦੀ ਲਕੀਰ ਕੁੱਟਣ ਨਾਲ ਕੁੱਝ ਨਹੀਂ ਬਣਨਾ। ਅੱਜ ਦੀ ਇਸ ਮੀਟਿੰਗ ਵਿਚ ਭਾਈ ਪ੍ਰਿਤਪਾਲ ਸਿੰਘ, ਗੁਰਮੀਤ ਸਿੰਘ, ਡਾ. ਗੁਰਮੀਤ ਸਿੰਘ, ਐਵੋਕੇਟ ਇੰਦਰਜੀਤ ਸਿੰਘ, ਸੁਰਜੀਤ ਸਿੰਘ, ਹਰਦੀਪ ਸਿੰਘ, ਨਰਿੰਦਰ ਸਿੰਘ ਅਵਤਾਰ ਸਿੰਘ, ਹਰਿਆਂਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਆਦਿ ਹਾਜ਼ਰ ਸਨ।  

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement