ਕੈਮਰੇ ਲੱਗੇ ਬਡੂੰਗਰ ਦੀ ਕੋਠੀ 'ਚ, ਬਿਲ ਦਿਤਾ ਗੋਲਕ 'ਚੋਂ
Published : Nov 23, 2017, 11:24 pm IST
Updated : Nov 23, 2017, 5:54 pm IST
SHARE ARTICLE

ਬਰਨਾਲਾ, 23 ਨਵੰਬਰ (ਜਗਸੀਰ ਸਿੰਘ ਸੰਧੂ) : ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਕੋਠੀ ਵਿਚ ਲਗਾਏ ਗਏ 3 ਸੀਸੀਟੀਵੀ ਕੈਮਰਿਆਂ ਦਾ ਬਿਲ ਗੁਰੂ ਕੀ ਗੋਲਕ ਵਿਚੋਂ ਅਦਾ ਕੀਤਾ ਗਿਆ ਹੈ। ਇਹ ਪ੍ਰਗਟਾਵਾ 'ਰੋਜ਼ਾਨਾ ਸਪੋਕਸਮੈਨ' ਦੇ ਹੱਥ ਲੱਗੇ ਬਿਲ ਦੀ ਕਾਪੀ ਅਤੇ ਗੁਰਦੁਵਾਰਾ ਦੂਖ ਨਿਵਾਰਨ ਸਾਹਿਬ ਦੇ ਅਕਾਊਟੈਂਟ ਨਾਲ ਹੋਈ ਗੱਲਬਾਤ ਦੀ ਰੀਕਾਡਿੰਗ ਤੋਂ ਹੋਇਆ ਹੈ। 'ਬਰੀਸਟੋ ਸਕਿਊਰਟੀ ਸਿਸਟਮ' ਫ਼ਰਮ ਵਲੋਂ ਮਿਤੀ 30 ਜੁਲਾਈ 2017 ਨੂੰ ਮੈਨੇਜਰ ਗੁਰਦੁਵਾਰਾ ਦੂਖ ਨਿਵਾਰਨ ਦੇ ਨਾਮ ਕੱਟੇ ਗਏ ਇਸ ਬਿਲ ਵਿਚ 59 ਹਜ਼ਾਰ ਰੁਪਏ ਦੀ ਕੀਮਤ ਦੇ ਦੋ ਕੈਮਰੇ, 27 ਹਜ਼ਾਰ ਦੀ ਕੀਮਤ ਦਾ ਇਕ ਕੈਮਰਾ ਅਤੇ 4350 ਰੁਪਏ ਦਾ ਤਿੰਨੋਂ ਕੈਮਰਿਆਂ ਲਈ ਵਰਤਿਆ ਹੋਰ ਸਾਜ਼ੋ ਸਮਾਨ ਦਰਸਾਇਆ ਗਿਆ ਹੈ। ਬਿਲ ਉਪਰ ਸੁਪਰਡੈਂਟ ਅਤੇ ਸਟੋਰ ਕੀਪਰ ਵਲੋਂ ਤਸਦੀਕ ਕੀਤਾ ਗਿਆ ਹੈ।


 ਇਸ ਸਬੰਧੀ ਜਦ ਅਕਾਊਂਟੈਂਟ ਇੰਦਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਤਾਂ ਅਜੇ ਹੁਣੇ ਆਏ ਹਨ, ਉਨ੍ਹਾਂ ਤੋਂ ਪਹਿਲੇ ਅਕਾਊਂਟੈਂਟ ਅਮਰਪਾਲ ਸਿੰਘ ਹੀ ਇਸ ਸਬੰਧੀ ਕੁੱਝ ਦੱਸ ਸਕਦੇ ਹਨ, ਪਰ ਸਪੋਕਸਮੈਨ ਦੇ ਹੱਥ ਲੱਗੀ ਟੈਲੀਫ਼ੋਨ ਰੀਕਾਰਡਿੰਗ ਵਿਚ ਉਕਤ ਅਕਾਊਂਟੈਂਟ ਖੁੱਲ੍ਹ ਕੇ ਦੱਸ ਰਿਹਾ ਹੈ ਕਿ ਇਹ ਕੈਮਰੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੀ ਕੋਠੀ ਵਿਚ ਲਗਾਏ ਗਏ ਹਨ ਅਤੇ ਉਸ ਨੇ ਇਹ ਬਿਲ ਪਾਉਣ ਤੋਂ ਜਦ ਮਨ੍ਹਾਂ ਕਰ ਦਿਤਾ ਤਾਂ ਉਨ੍ਹਾਂ ਤੋਂ ਪਹਿਲੇ ਅਕਾਊਂਟੈਂਟ ਤੋਂ ਇਹ ਬਿਲ ਪਾਸ ਕਰਵਾ ਲਿਆ ਗਿਆ। ਇਸ ਸਬੰਧੀ ਜਦ ਪ੍ਰੋ. ਬਡੂੰਗਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੇ ਪੀ.ਏ ਭਗਵੰਤ ਸਿੰਘ ਨੇ ਕਿਹਾ ਕਿ ਨਹੀਂ ਅਜਿਹੀ ਕੋਈ ਗੱਲ ਨਹੀਂ, ਕਿਸੇ ਨੇ ਗ਼ਲਤ ਕਹਿ ਦਿਤਾ ਹੋਵੇਗਾ।  

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement