ਕੈਨੇਡਾ ਦੇ ਗੁਰਦਵਾਰਿਆਂ 'ਚ ਭਾਰਤੀ ਅਧਿਕਾਰੀਆਂ ਦੇ ਦਾਖ਼ਲੇ 'ਤੇ ਲੱਗੀ ਰੋਕ ਗੁਰੂਆਂ ਦੀ ਸੇਧ ਅਨੁਸਾਰ :ਖਾਲੜਾ ਮਿਸ਼ਨ
Published : Jan 5, 2018, 1:28 am IST
Updated : Jan 4, 2018, 7:58 pm IST
SHARE ARTICLE

ਅੰਮ੍ਰਿਤਸਰ, 4 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਕਿਹਾ ਹੈ ਕਿ ਕੈਨੇਡਾ ਦੇ ਉਂਟਾਰੀਓ ਸੂਬੇ ਅੰਦਰ ਭਾਰਤੀ ਸਫ਼ਾਰਤਖ਼ਾਨੇ ਦੇ ਅਧਿਕਾਰੀਆਂ ਦੀਆਂ ਕਾਰਵਾਈਆਂ 'ਤੇ ਗੁਰੂਧਾਮਾਂ ਅੰਦਰ ਲਾਈ ਪਾਬੰਦੀ ਗੁਰੂਆਂ ਦੀ ਸੇਧ ਅਨੁਸਾਰ ਹੈ। ਆਰਗੇਨਾਈਜ਼ੇਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਜੱਥੇਬੰਦਕ ਸਕੱਤਰ ਕਾਬਲ ਸਿੰਘ, ਸਤਵਿੰਦਰ ਸਿੰਘ ਪਲਾਸੌਰ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕਿਰਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੇ ਯੋਜਨਾਕਾਰ ਜਿਨ੍ਹਾਂ ਨੇ ਹਜਾਰਾਂ ਨਿਰਦੋਸ਼ਾ ਮਨੁੱਖੀ ਜਾਨਾਂ ਦਾ ਘਾਣ ਕੀਤਾ, ਬੇਰਹਿਮੀ ਨਾਲ ਨਵੰਬਰ 84 ਦਾ ਕਤਲੇਆਮ ਕਰ ਕੇ ਨਾਦਰਸ਼ਾਹੀ ਜੁਲਮਾਂ ਨੂੰ ਮਾਤ ਪਾਇਆ, ਨਸ਼ਿਆ ਵਿਚ ਜਵਾਨੀ ਦਾ ਬੁਰੀ ਤਰ੍ਹਾਂ ਘਾਣ ਕੀਤਾ,  ਗ਼ੈਰ-ਕਾਨੂੰਨੀ ਤੌਰ 'ਤੇ ਬੰਦੀ ਸਿੱਖਾਂ ਨੂੰ ਜੇਲਾਂ ਵਿਚ ਰੋਲਿਆ, ਉਹ ਸਿੱਖਾਂ ਨੂੰ ਮਰਿਆਦਾ ਦਾ ਪਾਠ ਪੜ੍ਹਾ ਰਹੇ ਹਨ।  


ਗੁਰੂਆਂ ਦੀ ਸੇਧ ਜਿਸ ਅਨੁਸਾਰ ਜੁਲਮ ਨੂੰ ਵੰਗਾਰਨਾ, ਜਾਤ ਪਾਤ ਦਾ ਵਿਰੋਧ ਕਰਨਾ, ਮਨੁੱਖੀ ਬਰਾਬਰਤਾ, ਨਿਮਾਣਿਆਂ-ਨਿਤਾਨਿਆਂ ਦਾ ਸਾਥ ਦੇਣਾ ਹੈ ਅਤੇ ਕੈਨੇਡਾ ਦੇ ਸਿੱਖਾਂ ਦਾ ਫ਼ੈਸਲਾ ਇਸੇ ਸੇਧ ਅਨੁਸਾਰ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕਿਸਾਨ ਗ਼ਰੀਬ ਨੂੰ ਖ਼ੁਦਕੁਸ਼ੀਆਂ ਵਿਚ ਧਕਿਆ, ਪੰਜਾਬ ਦੀ ਲੁੱੱਟ ਕਰਦੇ ਸਮੇਂ ਨਾਦਰਸ਼ਾਹ ਨੂੰ ਸ਼ਰਮਿੰਦਾ ਕਰਨ ਵਾਲੇ ਮਰਿਆਦਾ ਦੀਆਂ ਗੱਲਾਂ ਕਰ ਰਹੇ ਹਨ। ਗੁਰੂਆਂ ਦਾ ਉਪਦੇਸ਼ ਸਮੁੱਚੀ ਮਨੁੱਖਤਾ ਲਈ ਹੈ। ਹਰ ਮਨੁੱਖ ਨਿਮਾਣਾ ਹੋ ਕੇ ਗੁਰੂ ਘਰ ਅੰਦਰ ਨਤਮਸਤਕ ਹੋ ਸਕਦਾ ਹੈ ਪਰ ਜਦ ਕੋਈ ਹੰਕਾਰੀ ਜਾਂ ਹਮਲਾਵਰ ਹੋ ਕੇ ਸਿੱਖੀ ਨਾਲ 5 ਸਦੀਆਂ ਪੁਰਾਣਾ ਵੈਰ ਕੱਢਣ ਲਈ ਆਵੇ ਤਾਂ ਉਸ ਨੂੰ ਰੋਕਣਾ ਹਰ ਸਿੱਖ ਦਾ ਫ਼ਰਜ਼ ਹੈ। ਇਸ ਫ਼ੈਸਲੇ ਦਾ ਵਿਰੋਧ ਕਰਨ ਵਾਲਿਆਂ ਨੂੰ ਯਾਦ ਰੱਣਾ ਚਾਹੀਦਾ ਹੈ ਕਿ ਕਿਵੇਂ ਅਜੀਤ ਡੋਪਾਲ ਵਰਗੇ ਅਤੇ ਮਲੋਏ ਕ੍ਰਿਸ਼ਨਾ ਧਰ ਵਰਗੇ ਆਈ.ਬੀ. ਦੇ ਅਧਿਕਾਰੀ ਲੋਕ ਦਰਬਾਰ ਸਾਹਿਬ ਅੰਦਰ ਹਥਿਆਰ ਪਹੁੰਚਾਉਂਦੇ ਰਹੇ ਅਤੇ ਕਿਵੇਂ ਕਨੀਸ਼ਕ ਹਵਾਈ ਜਹਾਜ਼ ਹਾਦਸਾ ਭਾਰਤ ਸਰਕਾਰ ਦੀ ਯੋਜਨਾਬੰਦੀ ਕਾਰਨ ਹੋਇਆ।

SHARE ARTICLE
Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement