ਮੂਰਤੀਆਂ ਤੋੜਨ ਵਾਲਿਆਂ ਨੇ ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ ਚੇਤੇ ਕਰਾਇਆ : ਖਾਲੜਾ ਮਿਸ਼ਨ
Published : Mar 9, 2018, 1:29 am IST
Updated : Mar 8, 2018, 7:59 pm IST
SHARE ARTICLE

ਅੰਮ੍ਰਿਤਸਰ, 8 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ):  ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਜਥੇਬੰਧਕ ਸਕੱਤਰ ਕਾਬਲ ਸਿੰਘ, ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕ੍ਰਿਪਾਲ ਸਿੰਘ ਰੰਧਾਵਾ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਨੇ ਕਿਹਾ ਕਿ ਬੀਤੇ ਦਿਨੀ ਮੂਰਤੀਆਂ ਤੋੜਨ ਦੀਆਂ ਘਟਨਾਵਾਂ ਨੇ ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਤੋਂ ਪਹਿਲਾਂ ਦਾ ਸਮਾਂ ਚੇਤੇ ਕਰਵਾ ਦਿਤਾ ਹੈ।  ਉਸ ਸਮੇਂ ਹਿੰਦੂਤਵੀਆਂ ਨੇ ਰੇਲਵੇ ਸਟੇਸ਼ਨ ਤੇ ਦਰਬਾਰ ਸਾਹਿਬ ਦਾ ਮਾਡਲ ਭੰਨਿਆ ਅਤੇ ਗੁਰੂ ਸਾਹਿਬ ਦੀ ਤਸਵੀਰ ਦੀ ਬੇਅਦਬੀ ਕੀਤੀ। ਉਸ ਸਮੇਂ ਬੀਬੀ ਲਕਸ਼ਮੀ ਕਾਂਤ ਚਾਵਲਾ ਵਰਗਿਆਂ ਵਾਲੇ ਸਿਗਰਟ ਬੀੜੀਆਂ ਡਾਂਗਾਂ ਸੋਟਿਆਂ ਨਾਲ ਬੰਨ ਕੇ ਜਲੂਸ ਕੱਢੇ ਗਏ। ਖ਼ਬਰਾਂ ਹਨ ਕਿ ਜਦ ਮੂਰਤੀਆਂ ਤੋੜੀਆਂ ਤੇ ਭਾਰਤ ਮਾਤਾ ਦੀ ਜੈਅ ਦੇ ਜੈਕਾਰੇ ਬੁਲਾਏ ਜਾ ਰਹੇ ਹਨ ਅਤੇ ਇਹ ਜੈਕਾਰੇ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਸਮੇਂ ਵੀ ਬੁਲਾਏ ਗਏ ਸਨ। ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਦਸਣਾ


 ਬਣਦਾ ਹੈ ਕਿ ਜੂਨ 1984 ਦਾ ਫ਼ੌਜੀ ਹਮਲਾ ਔਰਤ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅਗਵਾਈ ਹੇਠ ਮੋਹਰੀ ਭਾਜਪਾ, ਆਰ ਐਸ ਐਸ, ਬਾਦਲ ਅਤੇ ਕੁੱਝ ਵਿਦੇਸ਼ੀ ਤਾਕਤਾਂ ਸਨ। ਉਨ੍ਹਾਂ ਦੁਖ ਪ੍ਰਗਟਾਇਆ ਕਿ ਉਸ ਵੇਲੇ ਹਿੰਦੂਤਵੀ ਹਮਲੇ ਦੀ ਹਮਾਇਤ ਖੱਬੇ ਪੱਖੀਆਂ ਨੇ ਵੀ ਕੀਤੀ ਸੀ। ਉਨ੍ਹਾਂ ਕਿਹਾ ਕਿ ਜਿਵੇਂ ਫ਼ੌਜੀ ਹਮਲੇ ਕਰ ਕੇ ਸਿੱਖੀ ਨਾਲ ਪੰਜ ਸਦੀਆਂ ਪੁਰਾਣਾ ਵੈਰ ਕਢਿਆ ਗਿਆ। ਉਸੇ ਲੜੀ ਵਿਚ ਮੂਰਤੀਆਂ ਤੋੜ ਕੇ ਦਲਿਤਾਂ ਅਤੇ ਇਥੋਂ ਦੇ ਮੂਲ ਵਸਨੀਕਾਂ ਵਿਰੁਧ ਜ਼ਹਿਰ ਉਗਲਿਆ ਜਾ ਰਿਹਾ ਹੈ। ਇਸ ਕਰ ਕੇ ਡਾ. ਭੀਮ ਰਾਓ ਅੰਬੇਦਕਰ ਅਤੇ ਤਾਮਿਲਨਾਡੂ ਵਿਚ ਪੈਰੀਆਰ ਅਤੇ ਲੈਨਿਲ ਦੀਆਂ ਮੂਰਤੀਆਂ ਤੋੜੀਆਂ ਜਾ ਰਹੀਆਂ ਹਨ। ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਬੀਬੀ ਰੂਪਨ ਦਿਉਲ ਬਜਾਜ ਸਨਮਾਨ ਦੀ ਹੱਕਦਾਰ ਹੈ ਜਿਸ ਨੇ ਪੰਜਾਬ ਦੇ ਸਾਬਕਾ ਡੀਜੀਪੀ ਕੇਪੀ ਐਸ ਗਿੱਲ ਨੂੰ ਸੁਪਰੀਮ ਕੋਰਟ ਤਕ ਪਹੁੰਚ ਕਰ ਕੇ ਚਰਿੱਤਰਹੀਣਤਾ ਦਾ ਖਿਤਾਬ ਦਿਵਾਇਆ। ਗਿੱਲ ਨੇ ਭਰੀ ਸਭਾ ਵਿਚ ਬੀਬੀ ਬਜਾਜ ਦੀ ਇੱਜ਼ਤ ਨੂੰ ਹੱਥ ਪਾਇਆ ਸੀ।

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement