ਪਟਨਾ ਕਮੇਟੀ 'ਤੇ ਕਬਜ਼ੇ ਲਈ ਬਾਦਲ ਦਲ ਨਿਤਿਸ਼ ਕੁਮਾਰ 'ਤੇ ਪਾ ਰਿਹੈ ਦਬਾਅ : ਸਰਨਾ
Published : Dec 28, 2017, 12:58 am IST
Updated : Dec 27, 2017, 7:28 pm IST
SHARE ARTICLE

ਨਵੀਂ ਦਿੱਲੀ, 27 ਦਸੰਬਰ (ਅਮਨਦੀਪ ਸਿੰਘ) : ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚਕਾਰ ਤਖ਼ਤ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ 'ਤੇ ਅਪਣਾ ਦਾਬਾ ਕਾਇਮ ਰੱਖਣ ਦੀ ਅਦਾਲਤੀ ਲੜਾਈ ਵਿਚਕਾਰ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਤੇ ਪਟਨਾ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਦਾਅਵਾ ਕੀਤਾ ਹੈ ਕਿ ਇਸ ਮਾਮਲੇ 'ਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦਬਾਅ ਹੇਠ ਹਨ, ਪਰ ਸਾਨੂੰ ਨਿਤਿਸ਼ ਕੁਮਾਰ ਤੋਂ ਕੋਈ ਸ਼ਿਕਾਇਤ ਨਹੀਂ। ਉਨ੍ਹਾਂ ਇਥੋਂ ਤਕ ਆਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਐਨ.ਡੀ.ਏ. ਦਾ ਭਾਈਵਾਲ ਹੋਣ ਕਰ ਕੇ, ਅਪਣੇ ਅਸਰ ਰਸੂਖ ਦੀ ਗ਼ਲਤ ਵਰਤੋਂ ਕਰ ਰਿਹਾ ਹੈ ਤਾ ਕਿ ਉਹ ਪਟਨਾ ਸਾਹਿਬ ਕਮੇਟੀ 'ਤੇ ਅਪਣਾ ਕਬਜ਼ਾ ਕਾਇਮ ਰੱਖ ਸਕੇ। 


ਸ. ਸਰਨਾ ਦਾ ਇਹ ਵੀ ਦਾਅਵਾ ਹੈ ਕਿ ਪਟਨਾ ਸਾਹਿਬ ਵਿਖੇ ਮਨਾਏ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਪੰਥਕ ਧਿਰਾਂ ਸਣੇ ਉਨ੍ਹਾਂ ਨੂੰ ਲਾਂਭੇ ਕਰ ਕੇ ਸਿੱਖ ਰਹਿਤ ਮਰਿਆਦਾ ਤੇ ਪੰਥਕ ਰਵਾਇਤਾਂ ਦੇ ਉਲਟ ਆਰ.ਐਸ.ਐਸ. ਦਾ ਏਜੰਡਾ ਸਿੱਖ ਨੌਜਵਾਨਾਂ ਸਨਮੁਖ ਪੇਸ਼ ਕਰਨਾ ਸੀ। ਇਸੇ ਕਰ ਕੇ, ਬਿਹਾਰ ਸਰਕਾਰ ਦੇ ਅਟਾਰਨੀ ਜਨਰਲ ਨੇ ਅਦਾਲਤ ਵਿਚ ਜਦ ਮਾਮਲਾ ਚਲ ਉਦੋਂ ਇਸ ਮਾਮਲੇ ਦੀ 8 ਜਨਵਰੀ ਦੀ ਤਰੀਕ ਲੈਣ ਵਿਚ ਕਾਮਯਾਬੀ ਹਾਸਲ ਕਰ ਲਈ, ਜਦੋਂਕਿ ਜੱਜ ਮਾਮਲੇ ਦਾ ਨਿਪਟਾਰਾ ਕਰਨਾ ਚਾਹੁੰਦੇ ਸਨ।
ਉਨ੍ਹਾਂ ਕਿਹਾ ਕਿ ਸ਼ਾਇਦ ਇਹ ਸ਼ਾਇਦ ਇਹ ਨਿਆਂਪਾਲਿਕਾ ਦੇ ੱਖਰੀ ਤਰ੍ਹਾਂ ਦੀ ਘਟਨਾ ਹੋਵੇਗੀ, ਜਦ ਜੱਜ ਮਾਮਲੇ ਦਾ ਨਿਪਟਾਰਾ ਕਰਨਾ ਚਾਹੁੰਦੇ ਸਨ, ਪਰ ਅਟਾਰਨੀ ਜਨਰਲ ਨੇ ਮਾਮਲੇ ਨੂੰ ਅੱਗੇ ਲਟਕਾ ਰਿਹਾ ਸੀ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement