ਟਾਈਟਲਰ ਦੀ ਸੀ ਡੀ ਨੇ ਗਾਂਧੀ ਪਰਵਾਰ ਦਾ ਸੱਚ ਬੇਪਰਦ ਕੀਤਾ: ਬਾਬਾ ਹਰਨਾਮ ਸਿੰਘ ਖ਼ਾਲਸਾ
Published : Feb 7, 2018, 1:50 am IST
Updated : Feb 7, 2018, 6:07 am IST
SHARE ARTICLE

ਅੰਮ੍ਰਿਤਸਰ, 6 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ '84 ਦੇ ਸਿੱਖ ਕਤਲੇਆਮ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਜਗਦੀਸ਼ ਟਾਈਟਲਰ ਨੂੰ ਤੁਰਤ ਗ੍ਰਿਫ਼ਤਾਰ ਕਰਨ ਅਤੇ ਇਸ ਮਾਮਲੇ ਦੀ ਉੱਚ ਪਧਰੀ ਜਾਂਚ ਦੀ ਮੰਗ ਕੀਤੀ ਹੈ। ਕਤਲੇਆਮ ਵਿਚ 100 ਸਿੱਖਾਂ ਦੇ ਕਤਲ ਪਿੱਛੇ ਹੱਥ ਹੋਣ ਦੇ ਟਾਈਟਲਰ ਦੀ ਇਕਬਾਲੀਆ ਬਿਆਨ ਸਬੰਧੀ ਪੁਖ਼ਤਾ ਸਬੂਤ ਵਜੋਂ ਪੜਤਾਂ ਖੋਲ੍ਹਦੀ ਵੀਡੀਉ ਸਾਹਮਣੇ ਆਉਣ ਨਾਲ ਕਾਂਗਰਸ ਅਤੇ ਗਾਂਧੀ ਪਰਵਾਰ ਦਾ ਕਾਲਾ ਸੱਚ ਵੀ ਬੇਪਰਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਵੀਡੀਉ ਰਾਹੀਂ ਹੋਏ ਪ੍ਰਗਟਾਵੇ ਨੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ 'ਚ ਗਾਂਧੀ ਪਰਵਾਰ ਵਲੋਂ ਰੁਕਾਵਟਾਂ ਖੜੀਆਂ ਕਰਨ ਅਤੇ ਜਾਂਚ ਪੜਤਾਲ ਨੂੰ ਪ੍ਰਭਾਵਤ ਕਰਨ ਸਬੰਧੀ ਸਿੱਖ ਕੌਮ ਵਲੋਂ ਵਾਰ-ਵਾਰ ਕੀਤੇ ਗਏ ਦਾਅਵਿਆਂ ਨੂੰ ਸੱਚ ਸਾਬਤ ਕਰ ਦਿਤਾ ਹੈ। 


ਉਨ੍ਹਾਂ ਕਿਹਾ ਕਿ ਇਸ ਵੀਡੀਉ ਤੋਂ ਪਹਿਲਾਂ ਟਾਈਟਲਰ ਵਲੋਂ ਇਕ ਟੀਵੀ ਇੰਟਰਵਿਊ 'ਚ '84 ਦੇ ਦੰਗਿਆਂ ਦੌਰਾਨ ਉਨ੍ਹਾਂ ਨਾਲ ਖ਼ੁਦ ਰਾਜੀਵ ਗਾਂਧੀ ਵਲੋਂ ਸੜਕਾਂ 'ਤੇ ਘੁੰਮਣ ਦਾ ਇਕਬਾਲ ਕੀਤੇ ਜਾਣ ਨਾਲ ਉਕਤ ਕਤਲੇਆਮ ਦਾ ਯੋਜਨਾਬੱਧ ਹੋਣ ਸਬੰਧੀ ਕੋਈ ਭੁਲੇਖਾ ਨਹੀਂ ਸੀ ਰਿਹਾ। ਇਸੇ ਤਰ੍ਹਾਂ ਕਾਂਗਰਸ ਦੇ ਮੁਖੀ ਰਾਹੁਲ ਗਾਂਧੀ ਵਲੋਂ ਕਤਲੇਆਮ 'ਚ ਕਾਂਗਰਸੀਆਂ ਦੀ ਸ਼ਮੂਲੀਅਤ ਬਾਰੇ ਜਨਤਕ ਤੌਰ 'ਤੇ ਕਬੂਲਿਆ ਜਾ ਚੁਕਿਆ ਹੈ।  ਹੁਣ ਚਿੱਟੇ ਦਿਨ ਵਾਂਗ ਸੱਭ ਕੁੱਝ ਸਾਫ਼ ਹੋ ਚੁਕਿਆ ਹੈ ਤਾਂ ਟਾਈਟਲਰ ਨੂੰ ਤੁਰਤ ਗ੍ਰਿਫ਼ਤਾਰ ਕਰਨ ਅਤੇ ਗਾਂਧੀ ਪਰਵਾਰ ਦੀ ਸ਼ਮੂਲੀਅਤ ਪ੍ਰਤੀ ਕੇਸ ਦਰਜ ਕਰ ਕੇ ਉੱਚ ਪਧਰੀ ਜਾਂਚ ਕਰਾਉਂਦਿਆਂ ਪੀੜਤ ਪਰਵਾਰਾਂ ਨੂੰ ਇਨਸਾਫ਼ ਦਿਵਾਇਆ ਜਾਣਾ ਚਾਹੀਦਾ ਹੈ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement