Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (13 ਨਵੰਬਰ 2023)

By : GAGANDEEP

Published : Nov 13, 2023, 7:00 am IST
Updated : Nov 13, 2023, 7:00 am IST
SHARE ARTICLE
 Ajj da Hukamnama Sri Darbar Sahib
Ajj da Hukamnama Sri Darbar Sahib

 Ajj da Hukamnama Sri Darbar Sahib: ਰਾਮਕਲੀ ਮਹਲਾ 4 ॥

 Ajj da Hukamnama Sri Darbar Sahib: ਰਾਮਕਲੀ ਮਹਲਾ 4 ॥
ਰਾਮ ਜਨਾ ਮਿਲਿ ਭਇਆ ਅਨੰਦਾ ਹਰਿ ਨੀਕੀ ਕਥਾ ਸੁਨਾਇ ॥

ਦੁਰਮਤਿ ਮੈਲੁ ਗਈ ਸਭ ਨੀਕਲਿ ਸਤਸੰਗਤਿ ਮਿਲਿ ਬੁਧਿ ਪਾਇ॥1॥

ਰਾਮ ਜਨ ਗੁਰਮਤਿ ਰਾਮੁ ਬੋਲਾਇ ॥

ਜੋ ਜੋ ਸੁਣੈ ਕਹੈ ਸੋ ਮੁਕਤਾ ਰਾਮ ਜਪਤ ਸੋਹਾਇ ॥1॥ ਰਹਾਉ ॥

ਜੇ ਵਡ ਭਾਗ
ਹੋਵਹਿ ਮੁਖਿ ਮਸਤਕਿ ਹਰਿ ਰਾਮ ਜਨਾ ਭੇਟਾਇ ॥

ਦਰਸਨੁ ਸੰਤ ਦੇਹੁ ਕਰਿ ਕਿਰਪਾ ਸਭੁ ਦਾਲਦੁ ਦੁਖੁ ਲਹਿ ਜਾਇ ॥2॥

ਹਰਿ ਕੇ ਲੋਗ ਰਾਮ ਜਨ ਨੀਕੇ ਭਾਗਹੀਣ ਨ ਸੁਖਾਇ ॥

ਜਿਉ ਜਿਉ ਰਾਮ ਕਹਹਿ ਜਨ ਊਚੇ ਨਰ ਨਿੰਦਕ ਡੰਸੁ ਲਗਾਇ ॥3॥

ਧ੍ਰਿਗੁ ਧ੍ਰਿਗੁ ਨਰ ਨਿੰਦਕ ਜਿਨ ਜਨ ਨਹੀ ਭਾਏ ਹਰਿ ਕੇ ਸਖਾ ਸਖਾਇ ॥

ਸੇ ਹਰਿ ਕੇ ਚੋਰ ਵੇਮੁਖ ਮੁਖ ਕਾਲੇ ਜਿਨ ਗੁਰ ਕੀ ਪੈਜ ਨ ਭਾਇ॥4॥

ਦਇਆ ਦਇਆ ਕਰਿ ਰਾਖਹੁ ਹਰਿ ਜੀਉ ਹਮ ਦੀਨ ਤੇਰੀ ਸਰਣਾਇ ॥

ਹਮ ਬਾਰਿਕ ਤੁਮ ਪਿਤਾ ਪ੍ਰਭ ਮੇਰੇ ਜਨ ਨਾਨਕ
ਬਖਸਿ ਮਿਲਾਇ ॥5॥2॥

ਸੋਮਵਾਰ, 28 ਕੱਤਕ (ਸੰਮਤ 555 ਨਾਨਕਸ਼ਾਹੀ) 13 ਨਵੰਬਰ, 2023 (ਅੰਗ: 880)
ਪੰਜਾਬੀ ਵਿਆਖਿਆ :
ਰਾਮਕਲੀ ਮਹਲਾ 4 ॥
ਹੇ ਭਾਈ! ਪ੍ਰਭੂ ਦੇ ਸੇਵਕਾਂ ਨੂੰ ਮਿਲ ਕੇ (ਮਨ ਵਿਚ) ਆਨੰਦ ਪੈਦਾ ਹੁੰਦਾ ਹੈ । (ਪ੍ਰਭੂ ਦਾ ਸੇਵਕ) ਪ੍ਰਭੂ ਦੀ ਸ ੋਹਣੀ ਸਿਫ਼ਤਿ-ਸਾਲਾਹ
ਸੁਣਾ ਕੇ (ਸੁਣਨ ਵਾਲ ੇ ਦੇ ਹਿਰਦ ੇ ਵਿਚ ਆਨੰਦ ਪ ੈਦਾ ਕਰ ਦ ੇਂਦਾ ਹ ੈ) । ਸਾਧ ਸੰਗਤਿ ਵਿਚ ਮਿਲ ਕੇ ਮਨੁੱਖ (ਸ੍ਰੇਸ਼ਟ) ਅਕਲ ਸਿ ੱਖ
ਲੈਂਦਾ ਹ ੈ, (ੳ ੁਸ ਦੇ ਅੰਦਰੋਂ) ਭੈੜੀ ਮਤਿ ਵਾਲੀ ਸਾਰੀ ਮ ੈਲ ਦ ੂਰ ਹ ੋ ਜਾਂਦੀ ਹੈ ।1।ਹੇ ਪ੍ਰਭੂ ਦੇ ਭਗਤ-ਜਨ ੋ! (ਮੈਨੂੰ) ਗੁਰੂ ਦੀ ਸਿਖਿਆ
ਦੇ ਕੇ ਪ੍ਰਭੂ ਦਾ ਨਾਮ ਸਿਮਰਨ ਲਈ ਮਦਦ ਕਰੋ । ਜੇਹੜਾ ਜ ੇਹੜਾ ਮਨ ੁੱਖ ਪ੍ਰਭੂ ਦਾ ਨਾਮ ਸੁਣਦਾ ਹ ੈ (ਜਾਂ) ਉਚਾਰਦਾ ਹ ੈ, ੳ ੁਹ
(ਦ ੁਰਮਤਿ ਤੋਂ) ਸੁਤੰਤਰ ਹ ੋ ਜਾਂਦਾ ਹੈ । ਪ੍ਰਭੂ ਦਾ ਨਾਮ ਜਪ ਜਪ ਕ ੇ ਉਹ ਸ ੋਹਣ ੇ ਜੀਵਨ ਵਾਲਾ ਬਣ ਜਾਂਦਾ ਹੈ ।1।ਰਹਾਉ।ਹ ੇ ਭਾਈ!
ਜੇ ਕਿਸ ੇ ਮਨੁੱਖ ਦ ੇ ਮ ੱਥ ੇ ਉਤੇ ਚੰਗੇ ਭਾਗ ਜਾਗ ਪੈਣ, ਤਾਂ ਪਰਮਾਤਮਾ ਉਸ ਨੂੰ ਸੰਤ ਜਨਾਂ ਨਾਲ ਮਿਲਾਂਦਾ ਹ ੈ । ਹ ੇ ਪ੍ਰਭੂ! ਕਿਰਪਾ ਕਰ ਕ ੇ
(ਮ ੈਨੂੰ) ਸੰਤ ਜਨਾਂ ਦਾ ਦਰਸ਼ਨ ਬਖ਼ਸ਼, (ਸ ੰਤ ਜਨਾਂ ਦਾ ਦਰਸ਼ਨ ਕਰ ਕੇ) ਸਾਰਾ ਦਰਿੱਦਰ ਦੁੱਖ ਦੂਰ ਹ ੋ ਜਾਂਦਾ ਹ ੈ ।2।ਹੇ ਭਾਈ! ਪ ੍ਰਭੂ
ਦੀ ਭਗਤੀ ਕਰਨ ਵਾਲੇ ਬੰਦ ੇ ਸ ੋਹਣ ੇ (ਜੀਵਨ ਵਾਲੇ) ਹੁੰਦੇ ਹਨ, ਪਰ ਮ ੰਦ-ਭਾਗੀ ਮਨੁੱਖਾਂ ਨੂੰ (ਉਹਨਾਂ ਦਾ ਦਰਸ਼ਨ) ਚ ੰਗਾ ਨਹੀਂ ਲੱਗਦਾ
। ਹ ੇ ਭਾਈ! ਸੰਤ ਜਨ ਜਿਉਂ ਜਿਉਂ ਹਰਿ-ਨਾਮ ਸਿਮਰਦੇ ਹਨ, ਤਿਉਂ ਤਿਉਂ ਉੱਚੇ ਜੀਵਨ ਵਾਲੇ ਬਣਦੇ ਜਾਂਦੇ ਹਨ, ਪਰ ਉਹਨਾਂ ਦੀ
ਨਿੰਦਾ ਕਰਨ ਵਾਲਿਆਂ ਨੂੰ ਉਹਨਾਂ ਦਾ ਜੀਵਨ ਇਉਂ ਲੱਗਦਾ ਹ ੈ ਜਿਵੇਂ ਡ ੰਗ ਵੱਜ ਜਾਂਦਾ ਹ ੈ ।3।ਹ ੇ ਭਾਈ! ਨਿੰਦਕ ਮਨੁੱਖ ਫਿਟਕਾਰਜੋਗ (ਜੀਵਨ ਵਾਲੇ) ਹ ੋ ਜਾਂਦ ੇ ਹਨ, ਕਿਉਂਕਿ ਉਹਨਾਂ ਨੂੰ ਪਰਮਾਤਮਾ ਦ ੇ ਚਰਨਾਂ ਵਿਚ ਜ ੁੜੇ ਰਹਿਣ ਵਾਲ ੇ ਸ ੰਤ ਜਨ ਚੰਗ ੇ ਨਹੀਂ ਲੱਗਦੇ ।
ਜਿਨ ੍ਹਾਂ ਮਨੁੱਖਾਂ ਨੂੰ ਗ ੁਰ ੂ ਦੀ ਇ ੱਜ਼ਤ (ਹੁੰਦੀ) ਪਸ ੰਦ ਨਹੀਂ ਆਉਂਦੀ, ਉਹ ਗੁਰੂ ਵਲੋਂ ਮੂੰਹ ਮੋੜੀ ਰੱਖਦੇ ਹਨ, ਉਹ ਰੱਬ ਦ ੇ ਭੀ ਚੋਰ ਬਣ
ਜਾਂਦ ੇ ਹਨ (ਪ੍ਰਭੂ ਨੂੰ ਭੀ ਮ ੂੰਹ ਦੇਣ-ਜੋਗੇ ਨਹੀਂ ਰਹਿੰਦ ੇ, ਵਿਕਾਰਾਂ ਦੇ ਕਾਰਨ) ਉਹ ਭ੍ਰਿਸ਼ਟੇ ਹ ੋੲ ੇ ਮ ੂੰਹ ਵਾਲੇ ਹੋ ਜਾਂਦੇ ਹਨ ।4।ਹ ੇ ਪ ੍ਰਭੂ!
ਅਸੀ ਗਰੀਬ (ਜੀਵ) ਤੇਰੀ ਸਰਨ ਆੲ ੇ ਹਾਂ, ਕਿਰਪਾ ਕਰ ਕੇ (ਸਾਨੂੰ ਆਪਣੀ) ਸਰਨ ਵਿਚ ਰੱਖੀ ਰੱਖ ੋ । ਹੇ ਮ ੇਰੇ ਪ੍ਰਭੂ! ਤੂੰ ਸਾਡਾ
ਪਿਤਾ ਹ ੈਂ, ਅਸੀ ਤ ੇਰੇ ਬੱਚੇ ਹਾਂ । ਦਾਸ ਨਾਨਕ ਉਤੇ ਬਖ਼ਸ਼ਸ਼ ਕਰ ਕ ੇ ਆਪਣੇ ਚਰਨਾਂ ਵਿਚ ਟਿਕਾਈ ਰੱਖ ।5।2।  

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement