
ਧਰਮ ਦੀ ਹੱਦ ਉਥੋਂ ਸ਼ੁਰੁ ਹੋਵੇਗੀ ਜਿਥੋਂ ਸ੍ਰੀਰ ਵਲੋਂ ਖਾਧਾ ਮਾਸ, ਮਨ ਵਿਚ ਵਿਕਾਰ ਪੈਦਾ ਕਰਨੇ ਸ਼ੁਰੂ ਕਰ ਦੇਵੇਗਾ, ਪਹਿਲਾਂ ਨਹੀਂ।
ਮਾਸੁ ਮਾਸੁ ਕਰਿ ਮੂਰਖੁ ਝਗੜੇ
ਗਿਆਨੁ ਧਿਆਨੁ ਨਹੀ ਜਾਣੈ ||
ਕਉਣੁ ਮਾਸੁ ਕਉਣੁ ਸਾਗੁ ਕਹਾਵੈ
ਕਿਸੁ ਮਹਿ ਪਾਪ ਸਮਾਣੇ || (1289, ਵਾਰ 25)
ਝੋਲਾ ਛਾਪ ਡਾਕਟਰ ਹਰ ਬੁਖ਼ਾਰ ਨੂੰ 'ਮਲੇਰੀਆ' ਕਹਿ ਦੇਂਦਾ ਹੈ ਪਰ ਸਿਆਣਾ ਡਾਕਟਰ ਜਾਣਦਾ ਹੈ ਕਿ ਟੈਸਟ ਵਿਚ 'ਪਾਜ਼ੇਟਿਵ' ਆਉਣ ਵਾਲਾ ਬੁਖ਼ਾਰ ਹੀ ਮਲੇਰੀਆ ਬੁਖ਼ਾਰ ਹੁੰਦਾ ਹੈ, ਸਾਰੇ ਨਹੀਂ। ਆਮ ਪ੍ਰਚਾਰਕ ਤੇ ਪੁਜਾਰੀ ਕਰੁਣਾ ਅਤੇ ਦਇਆ ਪੈਦਾ ਕਰਨ ਵਾਲੀ ਹਰ ਕ੍ਰਿਆ ਨੂੰ ਧਰਮ ਕਹਿ ਦੇਂਦਾ ਹੈ ਪਰ ਬਾਬੇ ਨਾਨਕ ਵਰਗਾ ਧਰਮ-ਵਿਗਿਆਨੀ ਹੀ ਇਹ ਕਹਿ ਸਕਦਾ ਹੈ ਕਿ ਧਰਮ ਦੀ ਹੱਦ ਉਥੋਂ ਸ਼ੁਰੁ ਹੋਵੇਗੀ ਜਿਥੋਂ ਸ੍ਰੀਰ ਵਲੋਂ ਖਾਧਾ ਮਾਸ, ਮਨ ਵਿਚ ਵਿਕਾਰ ਪੈਦਾ ਕਰਨੇ ਸ਼ੁਰੂ ਕਰ ਦੇਵੇਗਾ, ਪਹਿਲਾਂ ਨਹੀਂ।
Photo
ਪਹਿਲਾਂ ਸਦਾਚਾਰ, ਸਮਾਜਕ ਬੰਧਨ, ਡਾਕਟਰ ਦੀ ਰਾਏ, ਆਮ ਸਮਝਦਾਰੀ, ਕਾਨੂੰਨ ਸਮੇਤ, ਕੁੱਝ ਵੀ ਤੁਹਾਨੂੰ ਮਾਸ ਖਾਣ ਤੋਂ ਰੋਕ ਸਕਦਾ ਹੈ ਜਾਂ ਖਾਣ ਲਈ ਤਿਆਰ ਕਰ ਸਕਦਾ ਹੈ ਪਰ ਧਰਮ ਦੀ ਗੱਲ ਉਦੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਇਸ ਨਾਲ ਆਤਮਾ ਜਾਂ ਮਨ ਵਿਚ ਵਿਕਾਰ ਪੈਦਾ ਹੋਣ ਲਗਦੇ ਹਨ।
Nankana Sahib
ਗੁਰੂ ਅਰਜਨ ਦੇਵ ਜੀ ਨੇ ਇਸੇ ਗੱਲ ਨੂੰ ਹੋਰ ਸਪੱਸ਼ਟ ਕਰ ਦਿਤਾ ਜਦ ਬਕਰੇ ਕੋਹਣ ਵਾਲੇ ਸਧਨੇ ਕਸਾਈ ਨੂੰ ਭਗਤ ਵੀ ਮੰਨ ਲਿਆ ਤੇ ਉਸ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਵੀ ਸ਼ਾਮਲ ਕਰ ਲਿਆ। ਜੇ ਜਾਨਵਰਾਂ ਨੂੰ ਕੋਹਣ ਵਾਲੇ ਦੀ ਬਾਣੀ ਨੂੰ ਅਸੀ ਸਿਰ ਝੁਕਾਂਦੇ ਹਾਂ ਤਾਂ ਮਾਸ ਖਾਣ ਨਾ ਖਾਣ ਦੀ ਬਹਿਸ ਤਾਂ ਆਪੇ ਹੀ 'ਮੂਰਖਾਂ ਵਾਲੀ ਬਹਿਸ' ਹੋ ਗਈ।
Joginder Singh
ਬਦਕਿਸਮਤੀ ਨਾਲ, ਏਨੀ ਸਪੱਸ਼ਟਤਾ ਦੇ ਬਾਵਜੂਦ, ਕਈ ਸਿੱਖ ਅਜੇ ਵੀ ਇਸ ਬਹਿਸ ਵਿਚ (ਬ੍ਰਾਹਮਣਵਾਦ ਦੇ ਅਸਰ ਹੇਠ) ਉਲਝਣਾ ਪਸੰਦ ਕਰਦੇ ਹਨ। ਉੁਨ੍ਹਾਂ ਨੂੰ ਬਾਬੇ ਨਾਨਕ ਦਾ ਫ਼ੈਸਲਾ ਪ੍ਰਵਾਨ ਨਹੀਂ, ਸਾਧਾਰਣ ਮਨੁੱਖਾਂ ਦਾ ਫ਼ੈਸਲਾ ਮੰਨ ਲੈਂਦੇ ਹਨ। ਮੋਟੀ ਗੱਲ ਇਹੀ ਹੈ ਕਿ ਮਾਸ ਖਾਣ ਜਾਂ ਨਾ ਖਾਣ ਦੀ ਗੱਲ ਹੀ ਧਰਮ ਦੇ ਖੇਤਰ ਤੋਂ ਬਾਹਰ ਦੀ ਗੱਲ ਹੈ।
ਲੇਖਕ-ਜੋਗਿੰਦਰ ਸਿੰਘ
(ਸੋ ਦਰ ਤੇਰਾ ਕੇਹਾ)