ਰਵਿੰਦਰ ਗੋਸਾਈਂ ਦੀ ਹੱਤਿਆ ਖਾਲਿਸਤਾਨ ਲਿਬਰੇਸ਼ਨ ਫੋਰਸ ਦੀ ਸਾਜਿਸ਼ : ਐਨਆਈਏ
Published : May 5, 2018, 5:43 pm IST | Updated : May 5, 2018, 5:43 pm IST
SHARE VIDEO
ravinder gossai
ravinder gossai

ਰਵਿੰਦਰ ਗੋਸਾਈਂ ਦੀ ਹੱਤਿਆ ਖਾਲਿਸਤਾਨ ਲਿਬਰੇਸ਼ਨ ਫੋਰਸ ਦੀ ਸਾਜਿਸ਼ : ਐਨਆਈਏ

ਅਕਤੂਬਰ 2017 'ਚ ਲੁਧਿਆਣਾ ਵਿੱਚ ਰਾਸ਼ਟਰੀ ਸਵੈ ਸੇਵਕ ਸੰਘ ਆਗੂ ਰਵਿੰਦਰ ਗੋਸਾਈਂ  ਦੀ ਹਤਿਆ ਦਾ ਮਾਮਲਾ ਕਾਫੀ ਭਖਿਆ ਹੋਏ ਹੈ ਜਿਸਦੇ ਚਲਦੇ  ਭਾਰਤੀ ਕੌਮੀ ਜਾਂਚ ਏਜੰਸੀ ਨੇ ਮੁਹਾਲੀ ਦੀ ਵਿਸ਼ੇਸ਼ ਐਨਆਈਏ  ਅਦਾਲਤ ਵਿੱਚ ਰਾਸ਼ਟਰੀ ਸਵੈ ਸੇਵਕ ਸੰਘ  ਦੇ ਆਗੂ ਰਵਿੰਦਰ ਗੋਸਾਈਂ ਹੱਤਿਆ ਮਾਮਲੇ ਵਿੱਚ ਕੁੱਲ 16 ਵਿਅਕਤੀਆਂ ਖ਼ਿਲਾਫ਼ਚਾਰਜਸ਼ੀਟ ਦਾਇਰ ਕੀਤੀ ਹੈ। ਜਿਸ ਤਹਿਤ ਗ੍ਰਿਫਤਾਰੀ ਦੇ ਮੁੱਢ ਤੋਂ ਹੀ ਕੌਮਾਂਤਰੀ ਮੁਹਾਜ ਉਤੇ ਚਰਚਾ ਦਾ ਵਿਸ਼ਾ ਬਣੇ ਹੋਏ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ ਜੱਗੀ ਜੌਹਲ  ਦਾ ਨਾਮ ਵੀ ਸ਼ਾਮਿਲ ਕੀਤਾ ਗਿਆ ਹੈ. ਐਨਆਈਏ ਵਲੋਂ ਦਾਇਰ ਇਸ ਚਾਰਜਸ਼ੀਟ ਚ ਕੁਲ 16 ਵਿਅਕਤੀਆਂ ਦੇ ਨਾਮ ਹਨ, ਜਿਹਨਾਂ ਵਿੱਚੋਂ ਚਾਰ ਭਗੌੜੇ ਕਰਾਰ ਦਿਤੇ ਗਏ ਹਨ ਜਦਕਿ ਇੱਕ ਹਰਮਿੰਦਰ ਸਿੰਘ ਮਿੰਟੂ ਦੀ ਬੀਤੇ ਦਿਨੀਂ ਹੀ ਪਟਿਆਲਾ ਜੇਲ੍ਹ ਚ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਐਨਆਈਏ ਨੇ ਆਪਣੀ ਜਾਂਚ ਦੇ ਅਧਾਰ ਉਤੇ ਉਕਤ ਅਦਾਲਤ ਨੂੰ ਤਲਜੀਤ ਸਿੰਘ ਜਿੰਮੀ ਵਿਰੁੱਧ ਸਬੂਤ ਨਾ ਮਿਲਣ ਕਾਰਨ ਮੁਕੱਦਮਾ ਖ਼ਾਰਜ ਕਰਨ ਲਈ ਵੀ ਕਿਹਾ ਹੈ। ਐਨਆਈਏ ਨੇ ਅਦਾਲਤ ਵਿੱਚ 1500 ਸਫ਼ਿਆਂ ਦੀ ਇਹ ਚਾਰਜਸ਼ੀਟ ਦਾਖਲ ਕੀਤੀ ਜਿਸ ਤਹਿਤ  172 ਗਵਾਹ ਵੀ ਬਣਾਉਣ ਦਾ ਜਿਕਰ ਹੈ। ਦਸਣਯੋਗ ਹੈ   ਅਕਤੂਬਰ 2017 'ਚ ਲੁਧਿਆਣਾ ਵਿੱਚ ਰਾਸ਼ਟਰੀ ਸਵੈ ਸੇਵਕ ਸੰਘ ਆਗੂ ਰਵਿੰਦਰ ਗੋਸਾਈਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ. ਇੰਨਾ ਹੀ ਨਹੀਂ ਸਾਲ 2016 ਤੇ 2017 ਦੌਰਾਨ ਪੰਜਾਬ ਵਿੱਚ ਕਈ ਹਿੰਦੂ ਨੇਤਾਵਾਂ ਦੀ ਹਤਿਆ ਹੋਈ। ਜਿਸ ਤਹਿਤ ਜੰਗੀ ਜੌਹਲ ਤੇ ਬਾਕੀ ਵਿਅਕਤੀਆਂ ਉੱਤੇ ਹੋਰਨਾਂ ਮਾਮਲਿਆਂ ਵਿੱਚ ਵੀ ਸ਼ਾਮਲ ਹੋਣ ਦਾ ਦੋਸ਼ ਹੈ ਜਿਹਨਾਂ ਤਹਿਤ ਵੀ ਜਲਦ ਚਲਾਨ  ਪੇਸ਼ ਕੀਤੇ ਜਾਨ ਦੀ ਸੰਭਾਵਨਾ ਹੈ। ਪੇਸ਼ ਕੀਤੀ ਗਈ ਇਸ ਚਾਰਜਸ਼ੀਟ ਤਹਿਤ ਜੌਹਲ ਅਤੇ ਹੋਰਨਾਂ ਖ਼ਿਲਾਫ਼ ਕਤਲ, ਅਪਰਾਧਿਕ ਸਾਜ਼ਿਸ਼ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਲਗਾਏ ਗਏ ਹਨ। ਐਨਆਈਏ ਨੇ ਆਪਣੀ ਚਾਰਜਸ਼ੀਟ  ਦੌਰਾਨ ਕਿਹਾ ਹੈ ਕਿ ਇਹ ਹੱਤਿਆ ਕੇਸ ਖਾਲਿਸਤਾਨ ਲਿਬਰੇਸ਼ਨ ਫੋਰਸ ਦੀਆਂ ਅੰਤਰ ਰਾਸ਼ਟਰੀ ਸਾਜਿਸ਼ਾਂ ਦਾ ਨਤੀਜਾ ਹਨ. ਜਿਸ ਤਹਿਤ ਜਨਵਰੀ 2016 ਤੋਂ ਅਕਤੂਬਰ 2017 ਦਰਮਿਆਨ ਅਜਿਹੀਆਂ ਹਤਿਆਵਾਂ, ਹਤਿਆ ਦੀ ਕੋਸ਼ਿਸ ਦੇ ਅੱਠ ਕੇਸ ਅੰਜਾਮ ਦਿਤੇ ਗਏ ਹਨ. ਜਿਸ ਤਹਿਤ ਇਕ ਖਾਸ ਧਰਮ, ਵਰਗ ਵਿਸ਼ੇਸ ਦੇ ਵਿਅਕਤੀਆਂ ਨੂੰ ਹੀ ਮਿਥ ਕੇ ਨਿਸ਼ਾਨਾ ਬਣਾਇਆ ਗਿਆ.ਸਰਕਾਰੀ ਵਕੀਲ ਮੁਤਾਬਕ ਬ੍ਰਿਟਿਸ਼ ਨਾਗਰਿਕ ਜੱਗੀ ਜੌਹਲ ਦੇ ਖ਼ਿਲਾਫ਼ ਉਨ੍ਹਾਂ ਨੂੰ ਕਾਫੀ ਪੁਖ਼ਤਾ ਸਬੂਤ ਮਿਲੇ ਹਨ। ਇਸ ਕੇਸ ਚ ਅਗਲੇਰੀ ਬਹਿਸ ਨੂੰ 22 ਮਈ ਨੂੰ ਹੋਵੇਗੀ

ਸਪੋਕਸਮੈਨ ਸਮਾਚਾਰ ਸੇਵਾ

SHARE VIDEO