
ਉਨਾਵ ਗੈਂਗਰੇਪ ਮਾਮਲਾ : ਵਿਧਾਇਕ ਦੀ ਪਤਨੀ ਬਚਾਅ ਲਈ ਆਈ ਸਾਹਮਣੇ
ਲਖਨਊ ਦੇ ਉਨਾਵ ਗੈਂਗਰੇਪ ਮਾਮਲੇ 'ਚ ਰੋਜ਼ ਇਕ ਨਵਾਂ ਮੋੜ ਆ ਰਿਹਾ ਹੈ। ਜਿਥੇ ਮੰਗਲਵਾਰ ਨੂੰ ਕੁਲਦੀਪ ਸਿੰਘ ਸੇਂਗਰ ਦੇ ਭਰਾ ਅਤੁਲ ਸਿੰਘ ਸੇਂਗਰ ਨੂੰ ਦੋਸ਼ੀ ਐਲਾਨ ਕਰ ਦਿੱਤਾ ਗਿਆ ਸੀ। ਉਥੇ ਹੀ ਇਸ ਮਾਮਲੇ 'ਚ ਬੁੱਧਵਾਰ ਨੂੰ ਬੀ.ਜੇ.ਪੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀ ਪਤਨੀ ਸੰਗੀਤਾ ਨੇ ਡੀ.ਜੀ.ਪੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਿਧਾਇਕ ਦੀ ਪਤਨੀ ਨੇ ਆਰੋਪ ਲਗਾਉਣ ਵਾਲੀ ਲੜਕੀ ਦੇ ਦੋਸ਼ਾਂ ਨੂੰ ਝੁਠੇ ਦੱਸਦਿਆਂ ਜਾਂਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲੜਕੀ ਦਾ ਟੈਸਟ ਕਰਵਾਇਆ ਜਾਵੇ। ਤਾਂ ਜੋ ਮਾਮਲੇ ਦੀ ਸਚਾਈ ਸਾਹਮਣੇ ਆ ਸਕੇ....
ਉਧਰ ਪੀੜਤਾ ਦੇ ਪਿਤਾ ਦੀ ਮੌਤ ਦੇ ਬਾਅਦ ਇਸ ਪੂਰੇ ਮਾਮਲੇ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ ਗਠਿਤ ਕਰ ਦਿੱਤਾ ਗਿਆ ਹੈ। ਇਸ ਮਾਮਲੇ 'ਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਵਿਸ਼ੇਸ਼ ਜਾਂਚ ਕਮੇਟੀ ਮਾਮਲੇ ਨਾਲ ਜੁੜੇ ਹਰ ਪਹਿਲੂ ਦੀ ਜਾਂਚ ਕਰਕੇ ਬੁੱਧਵਾਰ ਤੱਕ ਆਪਣੀ ਰਿਪੋਰਟ ਪੇਸ਼ ਕਰੇ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਦੋਸ਼ੀ ਚਾਹੇ ਜੋ ਵੀ ਹੋਵੇ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਦੱਸ ਦਈਏ ਕਿ ਲੜਕੀ ਦੇ ਪਿਤਾ ਨੇ ਮੌਤ ਤੋਂ ਪਹਿਲਾ ਬੀ.ਜੇ.ਪੀ ਵਿਧਾਇਕ ਅਤੇ ਉਸ ਦੇ ਪਰਿਵਾਰ ਵਾਲਿਆਂ 'ਤੇ ਗੈਂਗਰੇਪ ਦਾ ਦੋਸ਼ ਲਗਾਇਆ ਸੀ। ਜਿਸ ਤੋਂ ਬਾਅਦ ਉਸਦੇ ਪਿਤਾ ਦੀ ਕੁੱਟਮਾਰ ਵੀ ਕੀਤੀ ਗਈ ਸੀ....ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ.... ਹੁਣ ਇਸ ਮਾਮਲੇ ਦਾ ਅਸ਼ਲ ਦੋਸ਼ੀ ਕੋਣ ਹੈ ਇਹ ਤਾਂ ਜਾਂਚ-ਪੜਤਾਲ ਤੋਂ ਬਾਅਦ ਹੀ ਪਤਾ ਲੱਗੇਗਾ....