ਕੈਂਡਲ ਮਾਰਚ ਦੌਰਾਨ ਭੜਕੀ ਪ੍ਰਿਯੰਕਾ, ਧੱਕਾ ਮਾਰਨ ਵਾਲੇ ਦੇ ਜੜ੍ਹਿਆ ਮੁੱਕਾ
Published : Apr 13, 2018, 6:20 pm IST | Updated : Apr 13, 2018, 6:20 pm IST
SHARE VIDEO
Candle March by Priyanka Gandhi
Candle March by Priyanka Gandhi

ਕੈਂਡਲ ਮਾਰਚ ਦੌਰਾਨ ਭੜਕੀ ਪ੍ਰਿਯੰਕਾ, ਧੱਕਾ ਮਾਰਨ ਵਾਲੇ ਦੇ ਜੜ੍ਹਿਆ ਮੁੱਕਾ

ਕਠੁਆ ਅਤੇ ਓਨਾਵ 'ਚ ਹੋਈਆਂ ਬਲਾਤਕਾਰ ਦੀਆਂ ਘਟਨਾਵਾਂ ਦੇ ਖਿਲਾਫ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ 'ਚ ਸ਼ੁੱਕਰਵਾਰ ਦੀ ਰਾਤ ਇੰਡੀਆ ਗੇਟ 'ਤੇ ਕੱਢੇ ਗਏ ਕੈਂਡਲ ਮਾਰਚ ਦੌਰਾਨ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਨਾਲ ਧੱਕਾ-ਮੁੱਕੀ ਹੋਈ। ਗੁੱਸੇ 'ਚ ਆਈ ਪ੍ਰਿਅੰਕਾ ਗਾਂਧੀ ਨੇ ਧੱਕਾ ਮਾਰਨ ਵਾਲੇ ਦੇ  ਮੁੱਕਾ ਜੜ੍ਹ ਦਿੱਤਾ...ਜਿਸ ਤੋਂ ਬਾਅਦ ਪ੍ਰਿਯੰਕਾ ਨੇ ਉੱਥੇ ਮੌਜੂਦ ਲੋਕਾਂ ਨੂੰ ਖੂਬ ਲਤਾੜ ਵੀ ਲਗਾ ਦਿੱਤੀ। ਭੜਕੀ ਪ੍ਰਿਯੰਕਾ ਨੇ ਲੋਕਾਂ ਨੂੰ ਕਿਹਾ,''ਜੋ ਲੋਕ ਇੱਥੇ ਧੱਕਾ-ਮੁੱਕੀ ਲਈ ਆਏ ਹਨ, ਉਹ ਘਰ ਵਾਪਸ ਚਲੇ ਜਾਣ।

ਅੱਧੀ ਰਾਤ ਓਨਾਵ ਅਤੇ ਕਠੁਆ 'ਚ ਹੋਈਆਂ ਬਲਾਤਕਾਰ ਦੀਆਂ ਘਟਨਾਵਾਂ ਦੇ ਖਿਲਾਫ ਇੰਡੀਆ ਗੇਟ 'ਤੇ ਕੈਂਡਲ ਮਾਰਚ ਦੀ ਅਗਵਾਈ ਕਰਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੀਆਂ ਔਰਤਾਂ ਬਾਹਰ ਨਿਕਲਣ ਤੋਂ ਡਰਦੀਆਂ ਹਨ ਅਤੇ ਅਜਿਹੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਬੇਟੀ ਬਚਾਓ' ਦਾ ਕੰਮ ਸ਼ੁਰੂ ਕਰ ਦੇਣਾ ਚਾਹੀਦਾ। ਰਾਹੁਲ ਨੇ ਕਿਹਾ,''ਅਸੀਂ ਔਰਤਾਂ ਦੇ ਖਿਲਾਫ ਹੋ ਰਹੇ ਅਪਰਾਧ, ਬਲਾਤਕਾਰ, ਹਿੰਸਾ ਅਤੇ ਕਤਲ ਦੀਆਂ ਘਟਨਾਵਾਂ ਦੇ ਖਿਲਾਫ ਇੱਥੇ ਮੌਜੂਦ ਹਾਂ। ਸਰਕਾਰ ਨੂੰ ਇਸ 'ਤੇ ਕਾਰਵਾਈ ਕਰਨੀ

ਸਪੋਕਸਮੈਨ ਸਮਾਚਾਰ ਸੇਵਾ

SHARE VIDEO