ਅਦਾਲਤ ਨੇ ਆਸਾਰਾਮ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
Published : Apr 25, 2018, 4:28 pm IST | Updated : Apr 25, 2018, 4:28 pm IST
SHARE VIDEO
Court sentenced Asaram to life imprisonment
Court sentenced Asaram to life imprisonment

ਅਦਾਲਤ ਨੇ ਆਸਾਰਾਮ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

ਨਾਬਾਲਗ਼ ਬਲਾਤਕਾਰ ਮਾਮਲੇ 'ਚ ਆਸਾ ਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿਤੀ ਹੈ। ਇਹ ਫ਼ੈਸਲਾ ਵਿਸ਼ੇਸ਼ ਐਸ.ਸੀ-ਐਸ.ਟੀ ਅਦਾਲਤ ਦੇ ਜੱਜ ਮਧੂਸੂਦਨ ਨੇ ਸੈਂਟਰਲ ਜੇਲ ਵਿਚ ਲਗਾਈ ਗਈ ਵਿਸ਼ੇਸ਼ ਅਦਾਲਤ ਵਿਚ ਸੁਣਾਇਆ ਹੈ। ਜੋਧਪੁਰ ਜੇਲ 'ਚ ਬੰਦ ਆਸਾ ਰਾਮ ਦੇ ਹੋਰ ਸਹਿਯੋਗੀਆਂ ਨੂੰ ਵੀ 20-20 ਸਾਲ ਦੀ ਸਜ਼ਾ ਸੁਣਾ ਦਿਤੀ ਗਈ ਹੈ। ਦਸ ਦਈਏ ਕਿ ਆਸਾ ਰਾਮ ਵਿਰੁਧ ਸਮੂਹ ਬਣਾ ਕੇ ਬਲਾਤਕਾਰ ਲਈ ਧਾਰਾ 376ਡੀ ਲਗਾਈ ਗਈ ਸੀ। ਇਸ ਮਾਮਲੇ 'ਚੋਂ ਆਸਾ ਰਾਮ ਦੇ ਹੋਸਟਲ ਦੀ ਵਾਰਡਨ ਸ਼ਿਲਪੀ ਤੇ ਡਾਇਰੈਕਟਰ ਸ਼ਰਤ ਚੰਦ ਨੂੰ ਦੋਸ਼ੀ ਕਰਾਰ ਦਿਤਾ ਗਿਆ ਹੈ ਤੇ ਆਸਾ ਰਾਮ ਦੇ ਸੇਵਾਦਾਰ ਸ਼ਿਵਾ ਅਤੇ ਉਸ ਦੇ ਰਸੋਈਏ ਪ੍ਰਕਾਸ਼ ਨੂੰ ਬਰੀ ਕਰ ਦਿਤਾ ਗਿਆ ਹੈ। ਇਹ ਮਾਮਲਾ ਲਗਭਗ ਸਾਢੇ ਚਾਰ ਸਾਲ ਪੁਰਾਣਾ ਹੈ। ਪੀੜਤ ਪਰਵਾਰ ਦਾ ਮੁਖੀ ਆਸਾ ਰਾਮ ਦਾ ਭਗਤ ਸੀ। ਉਹ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਜਦੋਂ ਆਸਾ ਰਾਮ ਗਿਫ਼ਤਾਰ ਹੋਇਆ ਤਾਂ ਉਸ ਦੇ ਸਮਰਥਕਾਂ ਨੇ ਪੀੜਤ ਪਰਵਾਰ 'ਤੇ ਵੀ ਹਮਲਾ ਕਰ ਦਿਤਾ ਸੀ ਪਰ ਪੀੜਤ ਲੜਕੀ ਇੰਲੀ ਅਡੋਲ ਰਹੀ ਕਿ ਉਸ ਨੇ ਫਿਰ ਵੀ ਅਪਣੇ ਬਿਆਨ ਨਹੀ ਬਦਲੇ।

ਇਸ ਤੋਂ ਇਲਾਵਾ ਆਸਾ ਰਾਮ ਦੇ ਸਮਰਥਕਾਂ ਨੇ ਹੋਰ ਵੀ ਕਈ ਗਵਾਹਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ। ਕਈ ਉਪਰ ਤਾਂ ਜਾਨਲੇਵਾ ਹਮਲੇ ਵੀ ਹੋਏ ਪਰ ਪੀੜਤ ਲੜਕੀ ਦੇ ਸਿਦਕ ਨੇ ਇਹ ਮਾਮਲਾ ਅਪਣੇ ਅੰਜਾਮ ਤਕ ਪਹੁੰਚਾ ਦਿਤਾ। ਦਸਣਯੋਗ ਹੈ ਕਿ ਅੱਜ ਜੇਲ ਦਾ ਉਹ ਕਮਰਾ ਅਦਾਲਤ ਲਈ ਤਿਆਰ ਕੀਤਾ ਗਿਆ ਜਿਸ ਦੀ ਅਪਣੀ ਹੀ ਇਤਿਹਾਸਕ ਮਹੱਤਤਾ ਹੈ। ਇਸੇ ਕਮਰੇ 'ਚ ਅਕਾਲੀ ਨੇਤਾ ਗੁਰਚਰਨ ਸਿੰਘ ਟੌਹੜਾ ਨੂੰ ਟਾਡਾ ਅਧੀਨ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ ਸੀ। 

ਦੂਜੇ ਪਾਸੇ ਆਸਾ ਰਾਮ ਵਿਰੁਧ ਫ਼ੈਸਲਾ ਆਉਣ ਤੋਂ ਤੁਰਤ ਬਾਅਦ ਪੀੜਤ ਲੜਕੀ ਦਾ ਪਰਵਾਰ ਖ਼ੁਸ਼ ਵੀ ਦਿਖਾਈ ਦਿਤਾ ਉਥੇ ਹੀ ਉਨ੍ਹਾ ਪਿਛਲੇ ਸਾਢੇ ਚਾਰ ਸਾਲ ਦੀ ਹੱਡਬੀਤੀ ਵੀ ਸੁਣਾਈ। ਪੀੜਤਾ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੇ ਪਰਵਾਰ ਨੇ ਸਾਢੇ ਚਾਰ ਸਾਲ ਡਰ ਡਰ ਕੇ ਜੇਲ ਵਾਂਗ ਗੁਜ਼ਾਰੇ ਹਨ। ਮਾਂ ਨੇ ਦਸਿਆ ਕਿ ਉਨ੍ਹਾਂ ਦੀ ਬੇਟੀ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ  ਕਰਨਾ ਪਿਆ। ਇਸ ਸਮੇਂ ਯੂਪੀ ਦੇ ਸ਼ਾਹਜਹਾਂਪੁਰਾ 'ਚ ਪੂਰੀ ਤਰ੍ਰਾਂ ਸੰਨਾਟਾ ਛਾਇਆ ਹੋਇਆ ਸੀ।

ਸਪੋਕਸਮੈਨ ਸਮਾਚਾਰ ਸੇਵਾ

SHARE VIDEO