
ਫਿਰੋਜ਼ਪੁਰ 'ਚ ਬੰਦ ਦੌਰਾਨ ਝੜਪ, ਚੱਲੇ ਇੱਟਾਂ-ਰੋੜੇ ਤੇ ਤਲਵਾਰਾਂ
ਕੁਝ ਸੰਗਠਨਾਂ ਵਲੋਂ ਮੰਗਲਵਾਰ ਨੂੰ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੌਰਾਨ ਫਿਰੋਜ਼ਪੁਰ ਦੇ ਸਕੂਲਰ ਰੋਡ 'ਤੇ ਦੁਕਾਨਾਂ ਬੰਦ ਕਰਵਾਉਣ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਪੱਥਰਬਾਜ਼ੀ ਤੋਂ ਇਲਾਵਾ ਕ੍ਰਿਪਾਨਾਂ ਅਤੇ ਬੇਸਬੈਟ ਵੀ ਚੱਲਣ ਦੀ ਖਬਰ ਹੈ। ਇਸ ਝੜਪ ਦੌਰਾਨ ਕਈ ਲੋਕ ਜ਼ਖਮੀ ਹੋ ਗਏ। ਜਿਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ.....ਤੇ ਸ਼ਰਾਰਤੀਆਂ ਵਲੋਂ ਕਈ ਵਾਹਨਾਂ ਨੂੰ ਨੁਕਸਾਨ ਵੀ ਪਹੁੰਚਾਇਆ ਗਿਆ।
ਝੜਪ ਤੋਂ ਬਾਅਦ ਡੀ.ਐੱਸ. ਪੀ. ਅਤੇ ਐੱਸ. ਐੱਚ. ਓ. ਸੈਂਕੜੇ ਪੁਲਿਸ ਮੁਲਾਜ਼ਮਾਂ ਨਾਲ ਘਟਨਾ ਸਥਾਨ 'ਤੇ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਫਿਲਹਾਲ ਪੁਲਿਸ ਨੇ ਸਥਿਤੀ ਕਾਬੂ ਹੇਠ ਕਰ ਲਈ ਹੈ।