
ਤਾਂਤ੍ਰਿਕ ਦੇ ਕਹਿਣ 'ਤੇ ਨਿਗਲਿਆ ਜਿੰਦਾ, ਚਾਬੀ ਤੇ ਮੋਬਾਇਲ ਦੀ ਬੈਟਰੀ
ਯੂਪੀ ਦੇ ਹਰਦੋਈ 'ਚ ਇਕ ਵਿਅਕਤੀ ਅੰਧਵਿਸ਼ਵਾਸ ਦੇ ਚੱਲਦਿਆਂ ਮੌਤ ਦੇ ਮੂੰਹ ਵਿਚ ਪਹੁੰਚ ਗਿਆ....ਦਰਅਸਲ ਅਜੇ ਨਾਂਅ ਦੇ ਵਿਅਕਤੀ ਨੇ ਤਾਂਤ੍ਰਿਕ ਦੇ ਕਹਿਣ 'ਤੇ ਲੋਹੇ ਦਾ ਜਿੰਦਾ, ਚਾਬੀ, ਮੋਬਾਇਲ ਫੋਨ ਦੀ ਬੈਟਰੀ ਤੇ ਤਾਰ ਨਿਗਲ ਲਈ....ਜਿਸ ਨਾਲ ਅਜੇ ਦੀ ਹਾਲਤ ਗੰਭੀਰ ਹੋ ਗਈ ਤੇ ਉਸਨੂੰ ਹਸਪਤਾਲ ਦਾਖਲ ਕਰਵਾਇਅਾ ਗਿਆ.....ਹਾਲਤ ਜਿਆਦਾ ਖਰਾਬ ਹੋਣ ਤੋਂ ਬਾਅਦ ਡਾਕਟਰ ਨੇ ਉਸਦਾ ਅਪਰੈਸ਼ਨ ਕੀਤਾ ਤੇ ਉਸਦੇ ਸਰੀਰ 'ਚੋਂ ਲੋਹੇ ਦੀਆਂ ਵਸਤੂਆਂ ਨੂੰ ਬਾਹਰ ਕੱਢਿਆ