ਖੇਡਣ ਨਿਕਲਿਆ ਸੀ 9 ਸਾਲਾਂ ਰਾਹੁਲ, ਪਰ ਮਿਲੀ ਲਾਸ਼
Published : Apr 13, 2018, 1:23 pm IST | Updated : Apr 13, 2018, 1:23 pm IST
SHARE VIDEO
9 Years boy Found Dead
9 Years boy Found Dead

ਖੇਡਣ ਨਿਕਲਿਆ ਸੀ 9 ਸਾਲਾਂ ਰਾਹੁਲ, ਪਰ ਮਿਲੀ ਲਾਸ਼

ਦਿਲ ਨੂੰ ਦਹਿਲਾ ਦੇਣ ਵਾਲੀਆਂ ਇਹ ਤਸਵੀਰਾਂ ਜਲੰਧਰ ਦੇ ਭਗਤ ਸਿੰਘ ਇਲਾਕੇ ਦੀਆਂ ਨੇ....ਜਿਥੇ ਜਲੰਧਰ ਦੇ ਵਾਰਡ ਨੰਬਰ 64 ਦੇ ਸਾਬਕਾ ਕੌਂਸਲਰ ਕਸਤੂਰੀ ਲਾਲ ਦੇ ਘਰ ਦਾ ਚਿਰਾਗ 9 ਸਾਲਾ ਰਾਹੁਲ ਦੀ ਲਾਸ਼ ਮਿਲੀ.....ਬੀਤੇ ਦਿਨੀ ਬੁਧਵਾਰ ਨੂੰ ਰਾਹੁਲਦੁਪਹਿਰ ਸਵਾ 2 ਵਜੇ ਘਰੋਂ ਬਾਹਰ ਸਾਈਕਲ ਚਲਾਉਣ ਨਿਕਲਿਆ ਪਰ ਦੁਬਾਰਾ ਵਾਪਸ ਨਹੀਂ ਆਇਆ। ਜਿਥੇ ਬੱਚੇ ਦੀ ਭਾਲ ਕਰਨ ਤੇ ਰਾਹੁਲ ਦੀ ਸਾਈਕਲ ਖੂਹ ਕੋਲੋਂ ਬਰਾਮਦ ਹੋਇਆ ਪਰ ਬੱਚੇ ਬਾਰੇ ਕਿਸੇ ਨੂੰ ਵੀ ਕੁਝ ਪਤਾ ਨਹੀਂ ਲੱਗ ਸਕਿਆ। ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ...ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਤੇ ਭਾਲ ਕਰਨ ਤੇ ਇਲਾਕੇ ਚ ਬੰਦ ਪਏ ਖੂਹ ਚੋਂ ਰਾਹੁਲ ਦੀ ਲਾਸ਼ ਮਿਲੀ.....ਬੱਚੇ ਦੀ ਲਾਸ਼ ਦੇਖ ਪਰਿਵਾਰ ਦਾ ਰੋ-ਰੋ ਕੇ ਬੁਰਾ ਹੈ...

ਸਪੋਕਸਮੈਨ ਸਮਾਚਾਰ ਸੇਵਾ

SHARE VIDEO