
ਬੁਲੇਟ ਦੇ ਪਟਾਕੇ ਪਾਉਣ ਨੂੰ ਲੈ ਕੇ ਦੋ ਧਿਰਾਂ 'ਚ ਖੁਨੀ ਝੜਪ
ਸੂਬੇ 'ਚ ਗੁੰਡਾਗਰਦੀ ਦੀਆਂ ਘਟਨਾਵਾਂ ਰੁਕਣ ਦੀ ਵਜਾਏ ਵਧਦੀਆਂ ਹੀ ਜਾ ਰਹੀਆਂ ਨੇ ਜਿਥੇ ਰੋਜ਼ਾਨਾ ਕਿਸੇ ਨਾ ਕਿਸੇ ਇਲਾਕੇ ਤੋਂ ਗੁੰਡਾਗਰਦੀ ਦੀ ਖ਼ਬਰ ਸਾਹਮਣੇ ਆਉਦੀ ਰਹਿੰਦੀ ਹੈ....ਤਾਜ਼ਾ ਮਾਮਲਾ ਦਿੜਬਾ ਦੇ ਪਿੰਡ ਦੀਵਾਨਗੜ੍ਹ ਕੈਪਰ ਦਾ ਹੈ....ਜਿਥੇ ਬੁਲੇਟ ਦੇ ਪਟਾਕੇ ਪਾਉਣ ਨੂੰ ਲੈ ਕੇ ਦੋ ਧਿਰਾਂ 'ਚ ਖੂਨੀ ਝੜਪ ਹੋ ਗਈ। ਦਰਅਸਲ ਘਰ ਦੇ ਬਾਹਰ ਬੁਲੇਟ ਦੇ ਪਟਾਕੇ ਪਾਉਣ ਕਾਰਨ ਹੋਏ ਝਗੜੇ ਦੀ ਨੌਬਤ ਗੋਲੀਬਾਰੀ ਤੱਕ ਪੁੱਜ ਗਈ ਤੇ ਜੰਮ ਇੰਟਾਂ ਰੋੜੇ ਚੱਲੇ...ਤੇ ਵਾਹਨਾ ਦੀ ਵੀ ਭੰਨ-ਤੋੜ ਹੋਈ। ਪੀੜਤਾਂ ਮੁਤਾਬਕ ਕੁੱਝ ਲੋਕ ਬੁਲੇਟ ਦੇ ਪਟਾਕੇ ਪਾ ਰਹੇ ਸਨ ਜਦੋਂ ਇੰਨਾਂ ਨੂੰ ਰੋਕਣ ਦੀ ਕੋਸਿਸ਼ ਕੀਤੀ ਤਾਂ ਗੱਲ ਹੱਥੋਪਾਈ ਤੱਕ ਪੁੱਜ ਗਈ। ਜਿਸ ਨਾਲ ਇਕ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ....