ਵਿਧਾਨ ਸਭਾ ਘੇਰਨ ਆਏ ਅਕਾਲੀ ਵਰਕਰ ਸਸਤੀ ਸ਼ਰਾਬ 'ਤੇ ਟੁੱਟੇ
Published : Mar 21, 2018, 10:13 am IST | Updated : Mar 21, 2018, 10:55 am IST
SHARE VIDEO
ਵਿਧਾਨ ਸਭਾ ਘੇਰਨ ਆਏ ਅਕਾਲੀ ਵਰਕਰ ਸਸਤੀ ਸ਼ਰਾਬ 'ਤੇ ਟੁੱਟੇ
ਵਿਧਾਨ ਸਭਾ ਘੇਰਨ ਆਏ ਅਕਾਲੀ ਵਰਕਰ ਸਸਤੀ ਸ਼ਰਾਬ 'ਤੇ ਟੁੱਟੇ

ਵਿਧਾਨ ਸਭਾ ਘੇਰਨ ਆਏ ਅਕਾਲੀ ਵਰਕਰ ਸਸਤੀ ਸ਼ਰਾਬ 'ਤੇ ਟੁੱਟੇ

ਪਿਛਲੇ ਕੁਝ ਦਿਨਾਂ ਤੋਂ ਭਾਵੇਂ ਕਿ ਅਕਾਲੀ ਦਲ ਵਲੋਂ ਪੰਜਾਬ ਸਰਕਾਰ 'ਤੇ ਸ਼ਰਾਬ ਅਤੇ ਹੋਰ ਨਸ਼ਿਆਂ ਨੂੰ ਲੈ ਕੇ ਨਿਸ਼ਾਨੇ ਸਾਧੇ ਜਾ ਰਹੇ ਹਨ ਪਰ ਅੱਜ ਵਿਧਾਨ ਸਭਾ ਦਾ ਘਿਰਾਓ ਕਰਨ ਆਏ ਅਕਾਲੀਆਂ ਵਿਚੋਂ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਵਾਪਸੀ ਵੇਲੇ ਸ਼ਰਾਬ ਦੀਆਂ ਪੇਟੀਆਂ ਘਰ ਲਿਜਾਂਦੇ ਦਿਖਾਈ ਦਿੱਤੇ.....ਜਿਸ ਨਾਲ ਅਕਾਲੀ ਦਲ 'ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। 

ਜਿੰਨਾ ਉਤਸ਼ਾਹ ਅਕਾਲੀ ਵਰਕਰਾਂ ਵਿਚ ਵਿਧਾਨ ਸਭਾ ਨੂੰ ਘੇਰਨ ਵੇਲੇ ਦਿਖਾਈ ਦੇ ਰਿਹਾ ਸੀ, ਓਨਾ ਹੀ ਸਸਤੀ ਸ਼ਰਾਬ ਦੀਆਂ ਪੇਟੀਆਂ ਨੂੰ ਘਰ ਲਿਜਾਣ ਲਈ ਦਿਖ ਰਿਹਾ ਸੀ....ਬਹੁਤ ਸਾਰੇ ਅਕਾਲੀ ਵਰਕਰ ਇਸ ਦੌਰਾਨ ਹੱਥਾਂ 'ਚ ਸ਼ਰਾਬ ਦੀਆਂ ਬੋਤਲਾਂ ਅਤੇ ਪੇਟੀਆਂ ਲਿਜਾ ਕੇ ਆਪੋ ਆਪਣੀਆਂ ਬੱਸਾਂ ਵਿਚ ਰੱਖ ਰਹੇ ਸਨ। ਸ਼ਰਾਬ ਲਿਜਾਣ ਲਈ ਕਾਹਲੇ ਪੈ ਰਹੇ ਅਕਾਲੀ ਵਰਕਰਾਂ ਨੂੰ ਦੇਖ ਕੇ ਇੰਝ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਉਹ ਕਿਸੇ ਪਾਰਟੀ ਦੇ ਇਕੱਠ ਵਿਚ ਨਹੀਂ.... ਬਲਕਿ ਚੰਡੀਗੜ੍ਹ ਵਿਚ ਸਸਤੀ ਸ਼ਰਾਬ ਲੈਣ ਦੇ ਬਹਾਨੇ ਆਏ ਹੋਣ।

ਅਕਾਲੀ ਵਰਕਰਾਂ ਦੀ ਇਸ ਹਰਕਤ ਨੂੰ ਜਿੱਥੇ ਮੀਡੀਆ ਨੇ ਆਪਣੇ ਕੈਮਰਿਆਂ ਵਿਚ ਕੈਦ ਕੀਤਾ ਹੈ, ਉਥੇ ਹੀ ਸੋਸ਼ਲ ਮੀਡੀਆ 'ਤੇ ਵੀ ਇਸ ਦੀ ਤਸਵੀਰਾਂ ਅਤੇ ਵੀਡੀਓਜ਼ ਦੇਖਣ ਨੂੰ ਮਿਲ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਵਰਕਰਾਂ ਦੀ ਇਸ ਹਰਕਤ 'ਤੇ ਕੀ ਜਵਾਬ ਦਿੰਦੇ ਹਨ?

ਸਪੋਕਸਮੈਨ ਸਮਾਚਾਰ ਸੇਵਾ

SHARE VIDEO