ਸਹੁੰ ਚੁੱਕਣ ਆਈ ਮਹਿਲਾ ਨੇ ਹੱਥਾਂ 'ਚ ਚੁੱਕੀ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ
Published : Apr 24, 2018, 5:44 pm IST | Updated : Apr 24, 2018, 5:44 pm IST
SHARE VIDEO
Lady Picked up Guru Granth Sahib for taking oath
Lady Picked up Guru Granth Sahib for taking oath

ਸਹੁੰ ਚੁੱਕਣ ਆਈ ਮਹਿਲਾ ਨੇ ਹੱਥਾਂ 'ਚ ਚੁੱਕੀ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੂੰਦੜ ਵਿਚ ਇਕ ਔਰਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਿਆਂ ਸਰੂਪ ਨੂੰ ਹੱਥਾਂ 'ਚ ਚੁੱਕ ਲਿਆ ਅਤੇ ਗੁਰਦੁਆਰਾ ਸਾਹਿਬ ਤੋਂ ਬਾਹਰ ਲੈ ਗਈ। ਜੋ ਗੁਰਦੁਆਰਾ ਸਾਹਿਬ 'ਚ ਲੱਗੇ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ। ਦਰਅਸਲ, ਇਹ ਔਰਤ ਕਿਸੇ ਘਰੇਲੂ ਕਲੇਸ਼ ਦੇ ਚੱਲਦਿਆਂ ਗੁਰਦੁਆਰਾ ਸਾਹਿਬ 'ਚ ਸਹੁੰ ਚੁੱਕਣ ਲਈ ਆਈ ਸੀ ਪਰ ਸਹੁੰ ਖਾਣ ਲੱਗਿਆਂ ਜਜ਼ਬਾਤੀ ਹੋ ਕੇ ਮਹਿਲਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਹੱਥਾਂ 'ਚ ਚੁੱਕ ਲਿਆ....। ਜਿਸ ਤੋਂ ਬਾਅਦ ਪਵਿੱਤਰ ਗ੍ਰੰਥ ਨੂੰ ਲੈ ਕੇ ਮੇਨ ਗੇਟ ਤੱਕ ਪਹੁੰਚ ਗਈ ਜਿਥੇ ਗੁਰਦੁਆਰਾ ਸਾਹਿਬ 'ਚ ਮੌਜੂਦ ਲੋਕਾਂ ਨੇ ਔਰਤ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵਾਪਸ ਲਿਆ ਤੇ ਫੇਰ ਪਵਿੱਤਰ ਗ੍ਰੰਥ ਨੂੰ ਸਹੀ ਸਲਾਮਤ ਸਤਿਕਾਰ ਸਹਿਤ ਮੁੜ ਰੱਖਿਆ ਗਿਆ। ਦੱਸ ਦਈਏ ਕਿ ਇਸ ਘਟਨਾ ਨੂੰ ਲੈ ਕੇ ਪਿੰਡ ਵਾਸੀਆਂ 'ਚ ਕਾਫੀ ਰੋਸ ਹੈ।

ਸਪੋਕਸਮੈਨ ਸਮਾਚਾਰ ਸੇਵਾ

SHARE VIDEO