ਜ਼ਮੀਨੀ ਵਿਵਾਦ ਨੂੰ ਲੈ ਕੇ ਭਰਾ ਨੇ ਕੀਤਾ ਭਰਾ ਦਾ ਕਤਲ
Published : Apr 27, 2018, 4:23 pm IST | Updated : Apr 27, 2018, 4:23 pm IST
SHARE VIDEO
Brother killed Brother for land Dispute
Brother killed Brother for land Dispute

ਜ਼ਮੀਨੀ ਵਿਵਾਦ ਨੂੰ ਲੈ ਕੇ ਭਰਾ ਨੇ ਕੀਤਾ ਭਰਾ ਦਾ ਕਤਲ

ਇਥੋਂ ਦੇ ਇਲਾਕਾ ਕਾਹਨੂੰਵਾਨ ਪੁਲਿਸ ਸਟੇਸ਼ਨ ਅਧੀਨ ਪੈਂਦੇ ਪਿੰਡ ਛੋੜੀਆ ਬਾਂਗਰ ਵਿਚ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਭਰਾਵਾਂ ਵਿਚ ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਇਕ ਭਰਾ ਨੇ ਦੂਜੇ ਭਰਾ ਦੀ ਜਾਨ ਲੈ ਲਈ। ਜਾਣਕਾਰੀ ਮੁਤਾਬਕ ਹਰਦੀਪ ਸਿੰਘ ਅਤੇ ਸਰਵਣ ਸਿੰਘ ਪੁੱਤਰ ਮਹਿੰਦਰ ਸਿੰਘ ਦੋਵਾਂ ਭਰਾਵਾਂ ਵਿਚ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। 

ਦਸ ਦਈਏ ਕਿ ਹਰਦੀਪ ਸਿੰਘ C.R.P.F. ਵਿਚ ਤਾਇਨਾਤ ਹੈ ਜਦੋਂ ਕਿ ਦੂਜਾ ਭਰਾ ਸਰਵਣ ਸਿੰਘ ਬੀ.ਐਸ.ਐਫ. ਵਿਚ ਸੇਵਾਵਾਂ ਨਿਭਾਅ ਰਿਹਾ ਹੈ। ਇਹ ਦੋਵੇਂ ਭਰਾ ਛੁੱਟੀ 'ਤੇ ਘਰ ਆਏ ਹੋਏ ਸਨ ਅਤੇ ਜ਼ਮੀਨ ਨੂੰ ਲੈ ਕੇ ਇਨ੍ਹਾਂ ਦੋਹਾਂ ਭਰਾਵਾਂ ਵਿਚ ਬਹਿਸਬਾਜ਼ੀ ਹੋ ਗਈ, ਬਹਿਸਬਾਜ਼ੀ ਇੰਨੀ ਜ਼ਿਆਦਾ ਵੱਧ ਗਈ ਕਿ ਬਾਅਦ ਵਿਚ ਬਹਿਸਬਾਜ਼ੀ ਖੂਨੀ ਲੜਾਈ ਵਿਚ ਬਦਲ ਗਈ।

ਜਿਸ ਕਾਰਨ ਸਰਵਣ ਸਿੰਘ ਨੇ ਹਰਦੀਪ ਸਿੰਘ ਨੂੰ ਮੌਤ ਦੇ ਘਾਟ ਉੱਤਾਰ ਦਿਤਾ, ਜਿਸ ਤੋਂ ਬਾਅਦ ਸਰਵਣ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਪੁਲਿਸ ਨੇ ਸਰਵਣ ਸਿਂਘ ਵਿਰੁਧ ਮਾਮਲਾ ਦਰਜ ਕਰ ਲਿਆ ਹੈ ਅਤੇ ਸਰਵਣ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।

ਸਪੋਕਸਮੈਨ ਸਮਾਚਾਰ ਸੇਵਾ

SHARE VIDEO