
ਅਬਦਾਲੀ ਦੇ ਕਬਜ਼ੇ 'ਚੋਂ ਲੜਕੀਆਂ ਆਜ਼ਾਦ ਕਰਵਾਉਣ ਵਾਲਾ ਸਿੱਖ ਸਰਦਾਰ - ਜੱਸਾ ਸਿੰਘ ਆਹਲੂਵਾਲੀਆ
ਮਾਣਮੱਤੇ ਸਿੱਖ ਇਤਿਹਾਸ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਨਾਂਅ ਬੜੇ ਮਾਣ ਅਤੇ
ਸਤਿਕਾਰ ਨਾਲ ਲਿਆ ਜਾਂਦਾ ਹੈ। ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ
ਆਹਲੂਵਾਲੀਆ ਦਾ ਜਨਮ 3 ਮਈ 1718 ਈ: ਨੂੰ ਸਰਦਾਰ ਬਦਰ ਸਿੰਘ ਦੇ ਘਰ ਪਿੰਡ ਆਹਲੂ,
ਜ਼ਿਲ੍ਹਾ ਲਾਹੌਰ ਵਿਖੇ ਹੋਇਆ ਅਤੇ ਇਸ ਪਿੰਡ ਤੋਂ ਹੋ ਉਹਨਾਂ ਦੇ ਨਾਂਅ ਨਾਲ ਆਹਲੂਵਾਲੀਆ
ਸ਼ਬਦ ਜੁੜਿਆ। ਸਿਰਫ ਚਾਰ ਸਾਲ ਦੀ ਅਨਭੋਲ ਉਮਰੇ ਹੀ ਉਹਨਾਂ ਦੇ ਸਿਰ ਤੋਂ ਪਿਤਾ ਦਾ ਸਾਇਆ
ਉੱਠ ਗਿਆ। ਸ. ਜੱਸਾ ਸਿੰਘ ਦੇ ਮਾਤਾ ਜੀ ਇਨ੍ਹਾਂ ਨੂੰ ਮਾਤਾ ਸੁੰਦਰੀ ਜੀ ਕੋਲ ਦਿੱਲੀ ਲੈ
ਗਏ। ਉਹਨਾਂ ਦੇ ਰਸ ਭਿੰਨੇ ਕੀਰਤਨ ਅਤੇ ਸੇਵਾ ਭਾਵ ਤੋਂ ਮਾਤਾ ਸੁੰਦਰੀ ਜੀ ਬਹੁਤ ਪ੍ਰਸੰਨ
ਹੋਏ ਅਤੇ ਸ. ਜੱਸਾ ਸਿੰਘ ਲਗਭਗ ਸੱਤ ਸਾਲ ਉਹਨਾਂ ਕੋਲ ਦਿੱਲੀ ਰਹੇ। ਸ. ਜੱਸਾ ਸਿੰਘ ਨੇ
ਦੀ ਪੜ੍ਹਾਈ-ਲਿਖਾਈ ਅਤੇ ਧਾਰਮਿਕ ਸਿੱਖਿਆ ਬੜੀ ਲਗਨ ਨਾਲ ਗ੍ਰਹਿਣ ਕੀਤੀ। ਪੰਜਾਬ ਪਹੁੰਚਣ
'ਤੇ ਸ. ਜੱਸਾ ਸਿੰਘ ਆਪਣੇ ਮਾਮਾ ਸ. ਬਾਘ ਸਿੰਘ ਰਾਹੀਂ ਨਵਾਬ ਕਪੂਰ ਸਿੰਘ ਦੇ ਸੰਪਰਕ ਵਿਚ
ਆਏ।
ਸ. ਜੱਸਾ ਸਿੰਘ ਦੇ ਗੁਣਾਂ ਨੂੰ ਪਹਿਚਾਣ ਲਿਆ ਨਵਾਬ ਕਪੂਰ ਸਿੰਘ ਨੇ ਉਹਨਾਂ ਨੂੰ
ਧਰਮ-ਪੁੱਤਰ ਬਣਾਇਆ ਅਤੇ ਘੋੜਸਵਾਰੀ, ਤੀਰ-ਅੰਦਾਜ਼ੀ, ਸ਼ਸ਼ਤਰ ਵਿਦਿਆ ਵਿੱਚ ਪਰਪੱਕ ਬਣਾ
ਦਿੱਤਾ।
For Latest News Updates Follow Rozana Spokesman!
EPAPER : https://www.rozanaspokesman.in/epaper
PUNJABI WEBSITE: https://punjabi.rozanaspokesman.in
ENGLISH WEBSITE: https://www.rozanaspokesman.in
FACEBOOK: https://www.facebook.com/RozanaSpokes...
TWITTER: https://twitter.com/rozanaspokesman
GOOGLE Plus: https://plus.google.com/u/0/+Rozanasp...