
ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਦਾ ਰੂਹਾਨੀ ਅਹਿਸਾਸ, ਬਾਲੀਵੁੱਡ ਸਿਤਾਰਿਆਂ ਦੀ ਜ਼ੁਬਾਨੀ
ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਦਾ ਰੂਹਾਨੀ ਅਹਿਸਾਸ, ਬਾਲੀਵੁੱਡ ਸਿਤਾਰਿਆਂ ਦੀ ਜ਼ੁਬਾਨੀ
ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪੂਰੀ ਦੁਨੀਆ ਦੇ ਲੋਕਾਂ ਲਈ ਸ਼ਰਧਾ ਦਾ
ਅਸਥਾਨ ਹੈ।
ਆਸ਼ਾ ਭੋੰਸਲੇ, ਅਕਸ਼ੈ ਕੁਮਾਰ, ਜਤਿੰਦਰ, ਸੁਨੀਲ ਸ਼ੈੱਟੀ,
ਜ਼ਾਤ, ਧਰਮ, ਫਿਰਕੇ ਵਰਣ ਦੇ ਭੇਦਭਾਵ ਤੋਂ ਰਹਿਤ ਇਸ ਪਵਿੱਤਰ ਅਸਥਾਨ ਤੋਂ ਸਮੁੱਚੀ
ਮਾਨਵਤਾ ਦੀ ਭਲਾਈ ਦਾ ਸੰਦੇਸ਼ ਦਿੱਤਾ ਜਾਂਦਾ ਹੈ ਅਤੇ ਸੰਗਤਾਂ ਇੱਥੇ ਸਰਬੱਤ ਦੇ ਭਲੇ ਲਈ
ਅਰਦਾਸ ਕਰਦੀਆਂ ਹਨ।। ਦੇਸ਼-ਵਿਦੇਸ਼ ਦੀਆਂ ਸਮਾਜਿਕ, ਧਾਰਮਿਕ, ਵਪਾਰ ਅਤੇ ਮਨੋਰੰਜਨ ਜਗਤ
ਦੀਆਂ ਹਸਤੀਆਂ ਅਕਸਰ ਇੱਥੇ ਨਤਮਸਤਕ ਹੋਣ ਆਉਂਦੀਆਂ ਹਨ। ਅੱਜ ਅਸੀਂ ਕੁਝ ਅਜਿਹੇ ਹੀ ਦਿਲੀ
ਅਹਿਸਾਸ ਤੁਹਾਡੇ ਤੱਕ ਪਹੁੰਚਾਉਣ ਜਾ ਰਹੇ ਹਾਂ ਜੋ ਮਨੋਰੰਜਨ ਜਗਤ ਦੇ ਵੱਡੇ ਚਿਹਰੇ ਮੰਨੇ
ਜਾਂਦੇ ਬਾਲੀਵੁੱਡ ਅਦਾਕਾਰਾਂ ਨੇ ਇੱਥੋਂ ਦੀ ਯਾਤਰਾ ਦੌਰਾਨ ਸਾਂਝੇ ਕੀਤੇ।