
IPL ਮੈਚ 'ਚ ਕੋਹਲੀ ਨੂੰ ਮਹਿੰਗੀ ਪਈ ਇਹ ਹਰਕਤ ਲੱਗਾ 12 ਲੱਖ ਦਾ ਜੁਰਮਾਨਾ
ਰਾਇਲ ਚੈਲੇਨਜੇਰਸ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਤੇ ਚੇਨਈ ਸੁਪਰ ਕਿੰਗਜ਼ ਦੇ ਖ਼ਿਲਾਫ਼ ਬੁੱਧਵਾਰ ਰਾਤ ਹੋਏ ਮੈਚ ਵਿਚ ਹੌਲੀ ਸਪੀਡ ਨਾਲ ਓਵਰ ਸੁੱਟਣ ਦੇ ਲਈ 12 ਲੱਖ ਦਾ ਜੁਰਮਾਨਾ ਲਾਇਆ ਹੈ| ਮੇਜ਼ਬਾਨ ਟੀਮ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ਤੇ 205 ਰਨ ਦਾ ਸਕੋਰ ਖੜਾਂ ਕੀਤਾ ਪਰ ਸੁਪਰਕਿੰਗ੍ਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ 34 ਗੇਂਦਾ 'ਚ 70 ਦੌੌੜਾ ਬਣਾ ਦਿਤੀਆਂ। ਜਿਸ ਦੇ ਕਾਰਨ ਚੇਨਈ ਨੇ ਆਪਣਾ ਟੀਚਾ ਹਾਸਿਲ ਕਰ ਲਿਆ|
ਇਸ ਬਾਰ IPL ਦੇ ਵਿਚ ਓਵਰ ਦੀ ਗਤੀ ਦੇ ਵੱਧ ਘੱਟ ਦਾ ਪਹਿਲਾ ਮਾਮਲਾ ਹੈ ਅਤੇ ਇਸ ਦੇ ਲਈ ਕੋਹਲੀ ਨੂੰ 12 ਲੱਖ ਦਾ ਜੁਰਮਾਨਾ ਹੋਇਆ ਹੈ| ਬੁੱਧਵਾਰ ਨੂੰ IPL ਦੇ 11 ਵੇਂ ਸੰਸਕਰਨ ਐਮ. ਚਿਨਸ੍ਵਾਮੀ 'ਚ ਖੇਡੇ ਗਏ ਰਾਇਲ ਚੈਲੇਨਜੇਰਸ ਬੰਗਲੌਰ ਅਤੇ ਚੇਨਈ ਸੁਪਰ ਕਿੰਗਜ਼ ਦੇ ਵਿਚ ਖੇਡ ਰਹੇ ਮੁਕਾਬਲੇ 'ਚ ਚੇਨਈ ਸੁਪਰ ਕਿੰਗਜ਼ ਨੇ ਮੁਕਾਬਲਾ ਜਿਤਿਆ ਹੈ