ਪੀ.ਏ.ਯੂ. ਨੇ ਖੇਤੀ-ਉਦਯੋਗਿਕ ਸੋਲਰ ਡਰਾਇਰ ਤਕਨੀਕ ਦੇ ਪਸਾਰ ਲਈ ਕੀਤਾ ਸਮਝੌਤਾ
Published : Oct 30, 2020, 6:36 pm IST
Updated : Oct 30, 2020, 6:36 pm IST
SHARE ARTICLE
 File photo
File photo

ਨਵੀਂ ਹਵਾ ਡਰਾਇਰ ਵਿੱਚ ਪ੍ਰਵੇਸ਼ ਕਰਕੇ ਸਬਜ਼ੀ ਦੀ ਨਮੀਂ ਨੂੰ ਕਰਦੀ ਹੈ ਸਤੁੰਲਨ

ਲੁਧਿਆਣਾ- ਪੀ.ਏ.ਯੂ. ਨੇ ਅੱਜ ਵਿਸ਼ਵਕਰਮਾਸੋਲਰ ਐਨਰਜੀ ਕਾਰਪੋਰੇਸ਼ਨ (ਰਜਿ.) ਜੀ ਟੀ ਰੋਡ, ਬਾਈਪਾਸ ਫਿਲੌਰ, ਜ਼ਿਲ੍ਹਾ ਜਲੰਧਰ ਨਾਲ ਆਪਣੀਵਿਕਸਿਤ ਕੀਤੀ ਖੇਤੀ-ਉਦਯੋਗਕਿ ਸੋਲਰ ਡਰਾਇਰ ਤਕਨਾਲੋਜੀ ਦੇ ਵਪਾਰੀਕਰਨ ਲਈ ਇੱਕ ਸਮਝੌਤਾ ਕੀਤਾ। ਇਹ ਸਮਝੌਤਾ ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ ਅਤੇ ਸੰਬੰਧਤ ਫਰਮ ਵੱਲੋਂ ਸ੍ਰੀ ਵਿਜੈ ਧੀਮਾਨਦੁਆਰਾ ਸੰਧੀ ਦੇ ਦਸਤਾਵੇਜ਼ਾਂ ਉਪਰ ਦਸਤਖਤ ਕਰਨ ਨਾਲ ਪ੍ਰਵਾਨ ਚੜ੍ਹਿਆ । ਡਾ. ਨਵਤੇਜ ਬੈਂਸ ਨੇ ਇਸਸਮਝੌਤੇ ਦਾ ਹਿੱਸਾ ਬਣੀ ਫਰਮ ਨੂੰ ਪੀ.ਏ.ਯੂ. ਵੱਲੋਂ ਵਿਕਸਿਤ ਤਕਨਾਲੋਜੀ ਦੇ ਪਸਾਰ ਦੀਜ਼ਿੰਮੇਵਾਰੀ ਨਾਲ ਜੁੜਨ ਤੇ ਵਧਾਈ ਦਿੱਤੀ ।

ਇਸ ਸਮਝੌਤੇ ਅਨੁਸਾਰ ਪੀ.ਏ.ਯੂ. ਨੇ ਆਪਣੀ ਵਿਕਸਿਤਕੀਤੀ ਖੇਤੀ ਉਦਯੋਗਿਕ ਸੋਲਰ ਡਰਾਇਰ ਤਕਨਾਲੋਜੀ ਨੂੰ ਭਾਰਤ ਵਿੱਚ ਪ੍ਰਸਾਰਨ ਲਈ ਅਧਿਕਾਰ ਸੰਬੰਧਤਫਰਮ ਨੂੰ ਦਿੱਤੇ ਹਨ । ਇਹ ਤਕਨਾਲੋਜੀ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਸੁਖਮੀਤਸਿੰਘ, ਨਵਿਆਉਣ ਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਬੀ ਐਸ ਹਾਂਸ, ਇਸੇ ਵਿਭਾਗਦੇ ਸਹਿਯੋਗੀ ਪ੍ਰੋਫੈਸਰ ਡਾ. ਆਰ ਐਸ ਗਿੱਲ ਨੇ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟਤਹਿਤ ਵਿਕਸਿਤ ਕੀਤੀ ਹੈ ਜੋ ਖੇਤੀ ਆਧਾਰਿਤ ਉਦਯੋਗ ਅਤੇ ਖੇਤੀ ਵਿੱਚ ਊਰਜਾ ਸੰਬੰਧੀ ਸੀ।ਇਸ ਸੰਬੰਧੀ ਜਾਣਕਾਰੀ ਦਿੰਦਿਆਂਡਾ. ਹਾਂਸ ਅਤੇ ਡਾ. ਸੁਖਮੀਤ ਸਿੰਘ ਨੇ ਦੱਸਿਆ ਕਿ ਇਹ ਸੋਲਰ ਡਰਾਇਰ ਤਕਨਾਲੋਜੀ ਦੀ ਵਰਤੋਂ  ਸਬਜ਼ੀਆਂ ਅਤੇ ਮਸਾਲੇ ਆਦਿ ਨੂੰ ਸੁਕਾਉਣ ਲਈ ਕੀਤੀ ਜਾਸਕਦੀ ਹੈ ।

ਇਸ ਵਿਧੀ ਰਾਹੀਂ ਸਾਫ਼-ਸੁਥਰੇ ਤਰੀਕੇ ਨਾਲ ਵਪਾਰਕ ਉਦੇਸ਼ ਲਈ ਸਬਜ਼ੀਆਂ ਅਤੇ ਮਸਾਲਿਆਂਨੂੰ ਸੁਕਾਇਆ ਜਾ ਸਕਦਾ ਹੈ । ਇਸ ਡਰਾਇਰ ਵਿੱਚ ਹਵਾ ਦੇ ਆਵਾਗਵਣ ਰਾਹੀਂ ਸਬਜ਼ੀਆਂ ਨੂੰ ਸੁਕਾਕੇ ਵਰਤੋਂ ਯੋਗ ਰੂਪ ਵਿੱਚ ਸੰਭਾਲਿਆ ਜਾਂਦਾ ਹੈ । ਡਾ. ਹਾਂਸ ਨੇ ਦੱਸਿਆ ਕਿ ਜਦੋਂ ਇਸ ਡਰਾਇਰਵਿੱਚ ਹਵਾ ਇੱਕ ਖਾਸ ਮਿਆਰ ਤੋਂ ਜ਼ਿਆਦਾ ਗਰਮ ਹੁੰਦੀ ਹੈ ਤਾਂ ਵਾਲਵ ਖੁੱਲ ਜਾਂਦਾ ਹੈ ਤੇ ਹਵਾ ਪਾਰਨਿਕਲ ਜਾਂਦੀ ਹੈ ।

ਫਿਰ ਨਵੀਂ ਹਵਾ ਡਰਾਇਰ ਵਿੱਚ ਪ੍ਰਵੇਸ਼ ਕਰਕੇ ਸਬਜ਼ੀ ਦੀ ਨਮੀਂ ਨੂੰ ਸਤੁੰਲਨ ਯੋਗ ਬਣਾਉਂਦੀ ਹੈ । ਹਵਾ ਦਾ ਇਹ ਸਰਕੂਲੇਸ਼ਨ ਜਾਂ ਆਵਾਗਵਣ ਇਸ ਖੇਤੀ ਉਦਯੋਗਿਕ ਸੋਲਰ ਡਰਾਇਰ ਦੀਵਿਸ਼ੇਸ਼ਤਾ ਹੈ ।   ਅਡਜੰਕਟ ਪ੍ਰੋਫੈਸਰ ਡਾ. ਐਸ.ਐਸ. ਚਾਹਲ ਨੇ ਇਸ ਮੌਕੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ 58 ਤਕਨੀਕਾਂ ਦੇ ਵਪਾਰੀਕਰਨ ਲਈ237 ਸੰਧੀਆਂ ਵੱਖ-ਵੱਖ ਫਰਮਾਂ ਨਾਲ ਕੀਤੀਆਂ ਹਨ ਜਿਨ੍ਹਾਂ ਵਿੱਚ ਸਰ੍ਹੋਂ ਦੀ ਹਾਈਬ੍ਰਿਡ ਨਸਲ, ਮਿਰਚਾਂ,ਬੈਂਗਣ, ਜੈਵਿਕ  ਖਾਦਾਂ, ਪੱਤਾ ਰੰਗ ਚਾਰਟ, ਸਿਰਕਾਅਤੇ ਗੰਨੇ ਦੇ ਜੂਸ ਦੀ ਬੋਤਲਬੰਦ ਤਕਨਾਲੋਜੀ ਪ੍ਰਮੁੱਖ ਹਨ । ਇਸ ਮੌਕੇ ਅਪਰ ਨਿਰਦੇਸ਼ਕ ਖੋਜ ਡਾ.ਗੁਰਸਾਹਿਬ ਸਿੰਘ ਅਤੇ ਡਾ. ਮਨਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ ।  

--

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement