SBI ਖਾਤਾਧਾਰਕਾਂ ਲਈ ਨੋਟੀਫਿਕੇਸ਼ਨ ਜਾਰੀ, ਜਲਦ ਪੂਰਾ ਕਰੋ ਇਹ ਕੰਮ ਨਹੀਂ ਤਾਂ ਆ ਸਕਦੀ ਹੈ ਮੁਸ਼ਕਿਲ  
Published : Aug 9, 2021, 6:20 pm IST
Updated : Aug 9, 2021, 6:27 pm IST
SHARE ARTICLE
SBI
SBI

ਖਾਤਾ ਧਾਰਕਾਂ ਨੂੰ ਆਧਾਰ ਅਤੇ ਪੈਨ ਕਾਰਡ ਲਿੰਕ ਕਰਨ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ।

ਨਵੀਂ ਦਿੱਲੀ - ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਆਪਣੇ ਖਾਤਾ ਧਾਰਕਾਂ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਐਸਬੀਆਈ ਨੇ ਅਪਣੇ ਖਾਤਾ ਧਾਰਕਾਂ ਨੂੰ ਕਿਹਾ ਕਿ ਉਹ ਆਧਾਰ ਅਤੇ ਪੈਨ ਕਾਰਡ ਨੂੰ ਜਲਦ ਤੋਂ ਜਲਦ ਲਿੰਕ ਕਰਵਾ ਲੈਣ ਨਹੀਂ ਤਾਂ ਗਾਹਕਾਂ ਨੂੰ ਬੈਂਕਿੰਗ ਸੇਵਾ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ, ਖਾਤਾ ਧਾਰਕਾਂ ਨੂੰ ਪੈਸੇ ਕਢਵਾਉਣ ਅਤੇ ਟ੍ਰਾਂਸਫਰ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Photo

ਆਪਣੇ ਗਾਹਕਾਂ ਨੂੰ ਇੱਕ ਟਵੀਟ ਵਿਚ ਜਾਣਕਾਰੀ ਦਿੰਦੇ ਹੋਏ, ਸਟੇਟ ਬੈਂਕ ਆਫ਼ ਇੰਡੀਆ ਨੇ ਕਿਹਾ ਹੈ ਕਿ 'ਅਸੀਂ ਆਪਣੇ ਗਾਹਕਾਂ ਨੂੰ ਸਲਾਹ ਦਿੰਦੇ ਹਾਂ ਕਿ ਉਹ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਕਰਵਾ ਲੈਣ ਤਾਂ ਜੋ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ'। ਇੱਕ ਨਿਰਵਿਘਨ ਬੈਂਕਿੰਗ ਸੇਵਾ ਦਾ ਅਨੰਦ ਲੈਂਦੇ ਰਹੋ ' ਖਾਤਾ ਧਾਰਕਾਂ ਨੂੰ ਆਧਾਰ ਅਤੇ ਪੈਨ ਕਾਰਡ ਲਿੰਕ ਕਰਨ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ।

SBISBI

ਦਸ ਦਈਏ ਕਿ ਕਿਸੇ ਵੀ ਬੈਂਕ ਵਿਚ ਖਾਤੇ ਖੋਲ੍ਹਣ ਅਤੇ ਲੈਣ -ਦੇਣ ਕਰਨ ਸਮੇਤ ਕਈ ਚੀਜ਼ਾਂ ਦੇ ਲਈ ਪੈਨ ਕਾਰਡ ਨੂੰ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਲਈ ਟੈਕਸ ਪ੍ਰਸ਼ਾਸਨ ਲਈ ਦੋਵਾਂ ਨੂੰ ਲਿੰਕ ਕਰਨਾ ਜ਼ਰੂਰੀ ਮੰਨਿਆ ਜਾਂਦਾ ਹੈ। ਨਾਲ ਹੀ ਇਸ ਆਪਸੀ ਸੰਬੰਧ ਦੇ ਕਾਰਨ ਸਾਨੂੰ ਵੱਡੀ ਅਦਾਇਗੀ ਕਰਨ ਵਿਚ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

The government extended the extension of the PAN to AdharPAN to Adhar

ਜੇ ਤੁਸੀਂ ਐਸਬੀਆਈ ਖਾਤਾ ਧਾਰਕ ਹੋ ਤਾਂ ਤੁਹਾਨੂੰ ਐਸਐਮਐਸ ਦੁਆਰਾ ਪੈਨ-ਆਧਾਰ ਨੂੰ ਲਿੰਕ ਕਰਨਾ ਪਵੇਗਾ। ਇਸ ਦੇ ਲਈ ਆਪਣੇ SMS ਚੈਟ ਬਾਕਸ ਵਿਚ ਪਹਿਲਾਂ UIDPAN ਟਾਈਪ ਕਰੋ। ਇਸ ਤੋਂ ਬਾਅਦ, 12 ਅੰਕਾਂ ਦਾ ਆਧਾਰ ਨੰਬਰ SPACE 10 ਅੰਕਾਂ ਵਾਲਾ ਪੈਨ ਨੰਬਰ ਲਿਖੋ ਅਤੇ ਇਸ ਨੂੰ 567678 ਜਾਂ 56161 'ਤੇ ਮੈਸੇਜ ਕਰੋ। ਇਸ ਦੇ ਨਾਲ ਕੁਝ ਦਿਨਾਂ ਬਾਅਦ ਤੁਹਾਡਾ ਆਧਾਰ ਅਤੇ ਪੈਨ ਲਿੰਕ ਹੋ ਜਾਣਗੇ।

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement