400 ਸਾਲ ਪੁਰਾਣੇ ਬੁੱਧ ਮੰਦਰ ਵਿਚ ਰਬੌਟ ਦੀ ਮਦਦ ਨਾਲ ਕੀਤਾ ਜਾਵੇਗਾ ਧਰਮ ਦਾ ਪ੍ਰਚਾਰ
Published : Feb 27, 2019, 3:56 pm IST
Updated : Feb 27, 2019, 4:36 pm IST
SHARE ARTICLE
Kannon Robot
Kannon Robot

ਜਪਾਨ ਵਿਚ ਇਕ 400 ਸਾਲ ਪੁਰਾਣੇ ਬੁੱਧ ਮੰਦਰ ਵਿਚ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਰਬੌਟ ਦੀ ਮਦਦ ਲਈ ਜਾ ਰਹੀ ਹੈ।

ਨਵੀਂ ਦਿੱਲੀ : ਜਪਾਨ ਵਿਚ ਇਕ 400 ਸਾਲ ਪੁਰਾਣੇ ਬੁੱਧ ਮੰਦਰ ਵਿਚ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਰਬੌਟ ਦੀ ਮਦਦ ਲਈ ਜਾ ਰਹੀ ਹੈ। ਸੱਤ ਲੱਖ ਪਾਊਂਡ (ਕਰੀਬ 6.5 ਕਰੋੜ ਰੁਪਏ) ਦੀ ਲਾਗਤ ਵਾਲੇ ਇਸ ਰਬੌਟ ਦਾ ਨਾਮ ‘ਕੈਨਨ’ ਹੈ। ਇਸ ਦਾ ਕੰਮ ਮੰਦਰ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਬੁੱਧ ਧਰਮ ਬਾਰੇ ਜਾਣਕਾਰੀ ਤੇ ਉਪਦੇਸ਼ ਦੇਣਾ ਹੈ। ਇਸ ਰਬੌਟ ਨੂੰ ਕਿਓਟੋ ਦੇ ਕੋਡਾਇਜੀ ਮੰਦਰ ਵਿਚ ਰੱਖਿਆ ਗਿਆ ਹੈ। ਇਹ ਮੰਦਰ 1619 ਵਿਚ ਖੋਲ੍ਹਿਆ ਗਿਆ ਸੀ।

ਇਸ ਰੋਬੋਟ ਦਾ ਸਿਰ, ਮੋਢੇ ਤੇ ਹੱਥਾਂ ਨੂੰ ਸਿਲੀਕਾਨ ਦੀ ਚਮੜੀ ਨਾਲ ਢੱਕਿਆ ਗਿਆ ਹੈ। ਇਸ ਦੀ ਲੰਬਾਈ 1.95 ਮੀਟਰ ਤੇ ਵਜ਼ਨ 59 ਕਿੱਲੋ ਹੈ। ਇਸ ਦੀ ਖੱਬੀ ਅੱਖ ਵਿਚ ਇਕ ਵੀਡੀਓ ਕੈਮਰਾ ਲਾਇਆ ਗਿਆ ਹੈ, ਜਿਸ ਦੀ ਮਦਦ ਨਾਲ ਇਹ ਲੋਕਾਂ ਦੀਆਂ ਅੱਖਾਂ ਨਾਲ ਅੱਖਾਂ ਮਿਲਾ ਸਕਦਾ ਹੈ। ਇਸ ਦੇ ਨਾਲ ਹੀ ਇਹ ਰਬੌਟ ਆਪਣੀ ਭਾਸ਼ਾ ਵਿਚ ਉਪਦੇਸ਼ ਦਿੰਦਾ ਹੈ ਪਰ ਇਹ ਹ ਅੰਗ੍ਰੇਜ਼ੀ ਤੇ ਚੀਨੀ ਭਾਸ਼ਾ ਵਿਚ ਤਰਜਮਾ ਕਰਨ ਵਿਚ ਵੀ  ਸਮਰੱਥ ਹੈ।

ਨੌਜਵਾਨਾਂ ਨੂੰ ਬੁੱਧ ਧਰਮ ਦੀ ਜਾਣਕਾਰੀ ਦੇਣ ਲਈ ਮੰਦਰ ਦੇ ਪੁਜਾਰੀਆਂ ਨੇ ਓਸਾਕਾ ਯੂਨੀਵਰਸਿਟੀ ਵਿਚ ਇੰਟੈਲੀਜੈਂਟ ਰੋਬੋਟਿਕਸ ਦੇ ਪ੍ਰੋਫੈਸਰ ਹਿਰੋਸ਼ੀ ਇਸ਼ੀਗੁਰੋ ਨਾਲ ਸੰਪਰਕ ਕੀਤਾ। ਇਸ਼ੀਗੁਰੋ ਦੀ ਮਦਦ ਨਾਲ ਹੀ ਇਹ ਰਬੌਟ ਤਿਆਰ ਕੀਤਾ ਗਿਆ। ਮੰਦਰ ਦੇ ਪੁਜਾਰੀ ਟੈਨਸ਼ੋ ਗੋਟੋ ਨੇ ਦੱਸਿਆ ਕਿ ਅੱਜ ਬੁੱਧ ਧਰਮ ਦੁਨੀਆ ਭਰ ਵਿਚ ਫੈਲ ਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਕੈਨਨ ਰਬੌਟ ਬੁੱਧ ਸਿੱਖਿਆਵਾਂ ਨੂੰ ਲੋਕਾਂ ਤਕ ਪਹੁੰਚਾਉਣ ਵਿਚ ਪੂਰੀ ਮਦਦ ਕਰੇਗਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਰੱਬ ਅਜਿਹੀ ਭੈੜੀ ਨੂੰਹ ਕਿਸੇ ਨੂੰ ਨਾ ਦੇਵੇ, ਮੁੰਡੇ ਨੇ ਘਰ ਵੇਚ ਕੇ ਪਤਨੀ ਨੂੰ ਭੇਜਿਆ ਸੀ ਵਿਦੇਸ਼

01 Jun 2025 3:18 PM

ਵੱਡੀ ਖ਼ਬਰ: 'India ਨੇ ਲੜਾਕੂ ਜਹਾਜ਼ ਗੁਆਏ', CDS ਨੇ ਕਬੂਲੀ ਗੱਲ, ਬਿਆਨ 'ਤੇ ਸਿਆਸੀ ਬਵਾਲ, LIVE

01 Jun 2025 3:17 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 28/05/2025

28 May 2025 8:59 PM

Corona ਕਾਰਨ ਹੋਈਆਂ 13 ਮੌਤਾਂ, ਜਾਨਲੇਵਾ ਕੋਰੋਨਾ ਤੋਂ ਕਿਵੇਂ ਹੋਵੇ ਬਚਾਅ ? 0172-4634590 'ਤੇ ਕਾਲ ਕਰਕੇ ਦਿਓ ਰਾਇ

28 May 2025 8:55 PM

Thar Constable Amandeep ਦੀ Arrest 'ਤੇ Afsana Khan ਦੀ Sister Raftaar ਦਾ ਵੱਡਾ ਬਿਆਨ।Exclusive interview

28 May 2025 4:09 PM
Advertisement