ਪਟਿਆਲਾ ’ਚ ਪੁਲਿਸ ਮੁਲਾਜ਼ਮ ਨੂੰ ਪਹਿਲੀ ਮੰਜ਼ਿਲ ਤੋਂ ਦਿੱਤਾ ਧੱਕਾ, ਗੰਭੀਰ ਜ਼ਖ਼ਮੀ
Published : Mar 5, 2026, 9:52 pm IST
Updated : Mar 5, 2026, 9:52 pm IST
SHARE ARTICLE
Policeman pushed from first floor in Patiala, seriously injured
Policeman pushed from first floor in Patiala, seriously injured

ਮਾਂ ਨਾਲ ਝਗੜਾ ਕਰ ਰਹੇ ਵਿਅਕਤੀ ਨੇ ਰੋਹੜ ਜਗੀਰਾਂ ਚੌਕੀ ਇੰਚਾਰਜ ਸੁਖਦੇਵ ਸਿੰਘ ਨੂੰ ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟਿਆ

ਪਟਿਆਲਾ: ਪਟਿਆਲਾ ’ਚ ਪੁਲਿਸ ਮੁਲਾਜ਼ਮ ਨੂੰ ਪਹਿਲੀ ਮੰਜ਼ਿਲ ਤੋਂ ਧੱਕਾ ਦਿੱਤੇ ਜਾਣ ਦੀ ਖਬਰ ਹੈ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਮੁਲਜ਼ਮ ਖ਼ਿਲਾਫ਼ 1 ਮਾਰਚ ਨੂੰ ਪੁਲਿਸ ਕੋਲ ਸ਼ਿਕਾਇਤ ਪਹੁੰਚੀ ਸੀ, ਪਰ ਉਹ ਪੁਲਿਸ ਚੌਕੀ ਵਿੱਚ ਪੇਸ਼ ਨਹੀਂ ਹੋਇਆ ਸੀ। ਹੋਲੀ ਵਾਲੇ ਦਿਨ ਮੁੜ ਹੰਗਾਮਾ ਹੋਣ ਦੀ ਸੂਚਨਾ ਮਿਲਣ 'ਤੇ ਪੁਲਿਸ ਪਾਰਟੀ ਜਦੋਂ ਉਸ ਸ਼ਖਸ ਦੇ ਘਰ ਪਹੁੰਚੀ, ਤਾਂ ਉਸ ਵੱਲੋਂ ਜ਼ੋਰਦਾਰ ਹੰਗਾਮਾ ਕੀਤਾ ਗਿਆ, ਜਿਸ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ। 

ਇਸ ਮਾਮਲੇ ’ਤੇ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ  ਰੋਹੜ ਜਗੀਰਾਂ ਦੀ ਰਹਿਣ ਵਾਲੀ ਅਮਰਜੀਤ ਕੌਰ ਵੱਲੋਂ ਸਾਡੇ ਚੌਂਕੀ ਇੰਚਾਰਜ ਨੂੰ ਸ਼ਿਕਾਇਤ ਦਿੱਤੀ ਕਿ ਮੇਰਾ ਲੜਕਾ ਮੇਰੇ ਨਾਲ ਬਹੁਤ ਕੁੱਟਮਾਰ ਕਰਦਾ ਹੈ। ਜਦੋਂ ਸ਼ਿਕਾਇਤ ਦੇ ਅਧਾਰ ’ਤੇ ਤਿੰਨ ਮੁਲਾਜ਼ਮ ਇਸ ਸ਼ਖਸ ਦੇ ਘਰ ਪਹੁੰਚੇ, ਜੋ ਕਿ ਪਹਿਲੀ ਮੰਜ਼ਿਲ ਦੇ ਉੱਪਰ ਰਹਿੰਦਾ ਸੀ ਅਤੇ ਅਕਸਰ ਆਪਣੀ ਮਾਤਾ ਨੂੰ ਆਪਣੇ ਆਪ ਨੂੰ ਮਾਰ ਲੈਣ ਦੀਆਂ ਧਮਕੀਆਂ ਦਿੰਦਾ ਸੀ। ਉਸ ਦਿਨ ਵੀ ਉਹ ਆਪਣੇ ਆਪ ਨੂੰ ਚਾਕੂ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਪੁਲਿਸ ਮੁਲਾਜ਼ਮ ਨੂੰ ਵੀ ਚਾਕੂ ਦਿਖਾ ਰਿਹਾ ਸੀ। ਜਦੋਂ ਪੁਲਿਸ ਮੁਲਾਜ਼ਮ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਮੁਲਾਜ਼ਮ ਨੂੰ ਧੱਕਾ ਮਾਰਿਆ ਅਤੇ ਉਹ ਪਹਿਲੀ ਮੰਜ਼ਿਲ ਤੋਂ ਨੀਚੇ ਗਿਰ ਗਿਆ ਤੇ ਉਸ ਦੇ ਸਿਰ ’ਤੇ ਪੌੜੀ ਦਾ ਕਿਨਾਰਾ ਵੱਜਿਆ। ਉਸ ਤੋਂ ਬਾਅਦ ਉਹ ਫਰਾਰ ਹੋ ਗਿਆ। ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕੋਰਟ ਵਿਚ ਪੇਸ਼ ਕਰ ਦਿੱਤਾ ਗਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM
Advertisement