ਕੇਂਦਰ 'ਤੇ ਭੜਕੇ MP ਮਹੂਆ ਮੋਇਤਰਾ, “BJP ਨੇ ਚੋਣਾਂ ’ਚ ਹਾਰ ਦੇ ਡਰ ਕਾਰਨ ਵਾਪਸ ਲਏ ਖੇਤੀ ਕਾਨੂੰਨ”
Published : Feb 4, 2022, 10:09 am IST
Updated : Feb 4, 2022, 10:09 am IST
SHARE ARTICLE
TMC MP Mahua Moitra criticises government in Lok Sabha
TMC MP Mahua Moitra criticises government in Lok Sabha

ਮਹੂਆ ਮੋਇਤਰਾ ਨੇ ਕਿਹਾ ਕਿ ਭਾਜਪਾ ਨੂੰ ਯੂਪੀ ਵਿਚ 70 ਸੀਟਾਂ ਖੁੱਸਣ ਦਾ ਡਰ ਸੀ, ਜਿਸ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਲੈ ਲਏ।


ਨਵੀਂ ਦਿੱਲੀ: ਟੀਐਮਸੀ ਸੰਸਦ ਮਹੂਆ ਮੋਇਤਰਾ ਨੇ ਇਕ ਵਾਰ ਫਿਰ ਸੰਸਦ ਵਿਚ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ। ਮਹੂਆ ਮੋਇਤਰਾ ਨੇ ਕਿਹਾ ਕਿ ਭਾਜਪਾ ਨੂੰ ਯੂਪੀ ਵਿਚ 70 ਸੀਟਾਂ ਖੁੱਸਣ ਦਾ ਡਰ ਸੀ, ਜਿਸ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਲੈ ਲਏ। ਵੀਰਵਾਰ ਨੂੰ ਲੋਕ ਸਭਾ 'ਚ ਰਾਸ਼ਟਰਪਤੀ ਭਾਸ਼ਣ 'ਤੇ ਚਰਚਾ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਕਿਸਾਨ ਅੰਦੋਲਨ, ਪੈਗਾਸਸ ਜਾਸੂਸੀ ਮਾਮਲਾ ਅਤੇ ਹਰਿਦੁਆਰ 'ਚ ਆਯੋਜਿਤ ਧਰਮ ਸੰਸਦ ਦਾ ਜ਼ਿਕਰ ਕਰਦੇ ਹੋਏ ਕੇਂਦਰ ਦੀ ਭਾਜਪਾ ਸਰਕਾਰ 'ਤੇ ਹਮਲਾ ਬੋਲਿਆ।

TMC MP Mahua Moitra criticises government in Lok SabhaTMC MP Mahua Moitra criticises government in Lok Sabha

ਉਹਨਾਂ ਕਿਹਾ ਕਿ ਤੁਸੀਂ ਸਾਡੇ ਅੰਨਦਾਤੇ 'ਤੇ ਵਿਸ਼ਵਾਸ ਨਹੀਂ ਕੀਤਾ ਜੋ ਵਾਰ-ਵਾਰ ਖੇਤੀਬਾੜੀ ਕਾਨੂੰਨ ਨਾ ਲਿਆਉਣ ਦੀ ਗੱਲ ਕਹਿ ਰਹੇ ਸਨ। ਤੁਸੀਂ ਚੋਣਾਂ ਵਿਚ ਹਾਰ ਦੇ ਡਰੋਂ ਇਹ ਕਾਨੂੰਨ ਵਾਪਸ ਲੈ ਲਏ ਅਤੇ 700 ਤੋਂ ਵੱਧ ਕਿਸਾਨਾਂ ਦੀ ਮੌਤ ਦਾ ਤੁਹਾਨੂੰ ਕੋਈ ਪਛਤਾਵਾ ਨਹੀਂ ਹੈ। ਤੁਸੀਂ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਨਹੀਂ ਦੇ ਰਹੇ ਹੋ। ਤੁਸੀਂ ਸਾਰਿਆਂ ਨੂੰ ਧੋਖਾ ਦਿੱਤਾ ਹੈ। ਚੋਣਾਂ ਨੇੜੇ ਹੋਣ ਕਰਕੇ ਤੁਸੀਂ ਪੱਗ ਬੰਨ੍ਹ ਕੇ ਗਠਜੋੜ ਦੀ ਪੇਸ਼ਕਸ਼ ਕਰਦੇ ਹੋ ਪਰ ਇਸ ਵਾਰ ਚੌਧਰੀ ਇਹ ਨਹੀਂ ਭੁੱਲਣਗੇ ਕਿ ਕੇਂਦਰੀ ਮੰਤਰੀ ਦੇ ਪੁੱਤਰ ਨੇ ਆਪਣੀ ਕਾਰ ਨਾਲ ਪੰਜ ਕਿਸਾਨਾਂ ਨੂੰ ਕੁਚਲ ਦਿੱਤਾ।

Mahua MoitraMahua Moitra

ਇਸ ਤੋਂ ਇਲਾਵਾ ਉਹਨਾਂ ਨੇ ਪੈਗਾਸਸ ਬਾਰੇ ਸਰਕਾਰ ਦੇ ਸਪੱਸ਼ਟੀਕਰਨ 'ਤੇ ਤੰਜ਼ ਕੱਸਦਿਆਂ ਕਿਹਾ ਕਿ ਨਿਊਯਾਰਕ ਟਾਈਮਜ਼ ਝੂਠ ਬੋਲ ਰਿਹਾ ਹੈ, ਸਿਟੀਜ਼ਨ ਲੈਬ ਝੂਠ ਬੋਲ ਰਹੀ ਹੈ, ਐਮਨੈਸਟੀ ਝੂਠ ਬੋਲ ਰਹੀ ਹੈ, ਫਰਾਂਸ ਦੀ ਸਰਕਾਰ ਝੂਠ ਬੋਲ ਰਹੀ ਹੈ, ਜਰਮਨ ਸਰਕਾਰ ਝੂਠ ਬੋਲ ਰਹੀ ਹੈ, ਐਪਲ ਅਤੇ ਵਟਸਐਪ ਜਿਨ੍ਹਾਂ ਨੇ ਐਨਐਸਓ 'ਤੇ ਮੁਕੱਦਮਾ ਕੀਤਾ ਹੈ ਉਹ ਝੂਠ ਬੋਲ ਰਹੇ ਹਨ। ਸਿਰਫ਼ ਮੋਦੀ ਸਰਕਾਰ ਹੀ ਪੈਗਾਸਸ ਬਾਰੇ ਸੱਚ ਦੱਸ ਰਹੀ ਹੈ।

Pegasus spywarePegasus spyware

ਇਸ ਦੌਰਾਨ ਮਹੂਆ ਮੋਇਤਰਾ ਨੇ ਇਹ ਵੀ ਕਿਹਾ ਕਿ ਇਹ ਸਰਕਾਰ ਇਤਿਹਾਸ ਨੂੰ ਬਦਲਣਾ ਚਾਹੁੰਦੀ ਹੈ, ਵਰਤਮਾਨ 'ਤੇ ਭਰੋਸਾ ਨਹੀਂ ਕਰਦੀ ਅਤੇ ਭਵਿੱਖ ਤੋਂ ਡਰਦੀ ਹੈ। ਉਹਨਾਂ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ ਵਿਚ ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਹੋਰ ਮਹਾਪੁਰਖਾਂ ਦਾ ਜ਼ਿਕਰ ਸਿਰਫ਼ ਕਹਿਣ ਲਈ ਕੀਤਾ ਗਿਆ ਸੀ ਪਰ ਇਹ ਸਰਕਾਰ ਉਹਨਾਂ ਦੇ ਆਦਰਸ਼ਾਂ ਦੀ ਪਾਲਣਾ ਨਹੀਂ ਕਰਦੀ। ਮਹੂਆ ਨੇ ਕਿਹਾ ਕਿ ਨੇਤਾ ਜੀ ਨੇ ਕਿਹਾ ਸੀ ਕਿ ਸਰਕਾਰ ਨੂੰ ਸਾਰੇ ਧਰਮਾਂ ਪ੍ਰਤੀ ਨਿਰਪੱਖ ਰਵੱਈਆ ਰੱਖਣਾ ਚਾਹੀਦਾ ਹੈ ਅਤੇ ਜੇਕਰ ਉਹ ਹੁੰਦੇ ਤਾਂ ਕੀ ਉਹ ਹਾਲ ਹੀ 'ਚ ਹੋਈ ਹਰਿਦੁਆਰ ਧਰਮ ਸੰਸਦ 'ਚ ਮੁਸਲਮਾਨਾਂ ਵਿਰੁੱਧ ਕਥਿਤ ਬਿਆਨਬਾਜ਼ੀ ਹੋਣ ਦਿੰਦੇ।

TMC MP Mahua Moitra criticises government in Lok SabhaTMC MP Mahua Moitra criticises government in Lok Sabha

ਮਹੂਆ ਮੋਇਤਰਾ ਨੇ ਆਰੋਪ ਲਾਇਆ ਕਿ ਇਹ ਸਰਕਾਰ ਡਰਦੀ ਹੈ, ਇਸ ਲਈ ਵਿਰੋਧੀਆਂ ਨੂੰ ਦਬਾਉਣ ਲਈ ਸੀਬੀਆਈ ਅਧਿਕਾਰੀਆਂ ਦਾ ਕਾਰਜਕਾਲ ਵਧਾਇਆ ਜਾ ਰਿਹਾ ਹੈ ਅਤੇ ਨੌਕਰਸ਼ਾਹਾਂ ਤੋਂ ਡਰਦੀ ਹੈ, ਇਸ ਲਈ ਆਈਏਐਸ ਕਾਡਰ ਲਿਆ ਰਹੀ ਹੈ। ਇਸ ਤੋਂ ਪਹਿਲਾਂ ਵੀਰਵਾਰ ਸਵੇਰੇ ਮਹੂਆ ਨੇ ਵੀ ਬੀਜੇਪੀ 'ਤੇ ਤੰਜ਼ ਕੱਸਦੇ ਹੋਏ ਇਕ ਟਵੀਟ ਵੀ ਕੀਤਾ ਸੀ। ਪੱਛਮੀ ਬੰਗਾਲ ਦੇ ਕ੍ਰਿਸ਼ਨਾਨਗਰ ਤੋਂ ਸੰਸਦ ਮੈਂਬਰ ਮਹੂਆ ਨੇ ਲਿਖਿਆ ਸੀ, “ਮੈਂ ਲੋਕ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਬੋਲਣ ਜਾ ਰਹੀ ਹਾਂ। ਮੈਂ ਭਾਜਪਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਆਪਣੀ ਹੈਕਲਰ ਟੀਮ (ਰੁਕਾਵਟ ਪੈਦਾ ਕਰਨ ਵਾਲੇ ਲੋਕਾਂ) ਨੂੰ ਤਿਆਰ ਕਰਨ ਅਤੇ ਗਊ ਮੂਤਰ ਦੇ ਕੁਝ ਸ਼ਾਟ ਪੀਣ ਤੋਂ ਬਾਅਦ ਆਉਣ”।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement