ਬਚਾਅ ਅਤੇ ਰਾਹਤ ਕਾਰਜ ਜਾਰੀ
ਅਰੁਣਾਚਲ ਪ੍ਰਦੇਸ਼ : ਸਥਾਨਕ ਕਾਮੇਂਗ ਸੈਕਟਰ ਦੇ ਉੱਚਾਈ ਵਾਲੇ ਖੇਤਰ ਵਿੱਚ ਭਾਰਤੀ ਫ਼ੌਜ ਦਾ ਇੱਕ ਗਸ਼ਤੀ ਦਲ ਬਰਫ਼ ਦੇ ਤੋਦੇ ਦੀ ਲਪੇਟ ਵਿੱਚ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ 'ਚ 7 ਜਵਾਨ ਫਸੇ ਹੋਏ ਹਨ। ਘਟਨਾ ਐਤਵਾਰ ਦੀ ਹੈ।
ਫ਼ੌਜ ਨੇ ਇਕ ਬਿਆਨ 'ਚ ਕਿਹਾ ਕਿ ਇਲਾਕੇ 'ਚ ਪਿਛਲੇ ਕਈ ਦਿਨਾਂ ਤੋਂ ਭਾਰੀ ਬਰਫਬਾਰੀ ਦੇ ਨਾਲ ਖ਼ਰਾਬ ਮੌਸਮ ਦੱਸਿਆ ਜਾ ਰਿਹਾ ਹੈ। ਫ਼ੌਜ ਨੇ ਜਵਾਨਾਂ ਨੂੰ ਬਚਾਉਣ ਲਈ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਵਿੱਚ, ਉੱਤਰਾਖੰਡ ਵਿੱਚ ਮਾਊਂਟ ਤ੍ਰਿਸ਼ੂਲ ਉੱਤੇ ਬਰਫ਼ ਦੇ ਤੋਦੇ ਡਿੱਗਣ ਕਾਰਨ ਪੰਜ ਨੇਵੀ ਕਰਮਚਾਰੀ ਫਸ ਗਏ ਸਨ, ਜਿੱਥੇ ਉਹ ਇੱਕ ਆਪਰੇਸ਼ਨ ਲਈ ਗਏ ਸਨ। ਬਾਅਦ ਵਿੱਚ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਫਰਵਰੀ 2020 ਵਿੱਚ, ਸਰਕਾਰ ਨੇ ਸੰਸਦ ਨੂੰ ਦੱਸਿਆ ਕਿ 2019 ਵਿੱਚ, ਸਿਆਚਿਨ ਗਲੇਸ਼ੀਅਰ ਵਿੱਚ ਹੋਈ ਬਰਫ਼ਬਾਰੀ ਕਾਰਨ 6 ਫ਼ੌਜੀ ਜਵਾਨ ਸ਼ਹੀਦ ਹੋ ਗਏ ਸਨ, ਜਦੋਂ ਕਿ 11 ਹੋਰ ਵੱਖ ਵੱਖ ਥਾਵਾਂ 'ਤੇ ਅਜਿਹੀਆਂ ਘਟਨਾਵਾਂ ਵਿੱਚ ਸ਼ਹੀਦ ਹੋ ਗਏ ਸਨ।