ਪੰਜਾਬ ਆਉਣਗੇ ਮੋਦੀ, ਸ਼ਾਹ ਤੋਂ ਲੈ ਕੇ ਸੰਨੀ ਦਿਉਲ ਤੇ ਹੇਮਾ ਮਾਲਿਨੀ
Published : Feb 4, 2022, 7:35 am IST
Updated : Feb 4, 2022, 7:35 am IST
SHARE ARTICLE
image
image

ਪੰਜਾਬ ਆਉਣਗੇ ਮੋਦੀ, ਸ਼ਾਹ ਤੋਂ ਲੈ ਕੇ ਸੰਨੀ ਦਿਉਲ ਤੇ ਹੇਮਾ ਮਾਲਿਨੀ


30 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ

ਨਵੀਂ ਦਿੱਲੀ, 3 ਫ਼ਰਵਰੀ : ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੂੰ  ਲੈ ਕੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਕਮਰ ਕੱਸ ਲਈ ਹੈ | ਪੰਜਾਬ ਵਿਚ ਚੋਣ ਪ੍ਰਚਾਰ ਦੀ ਕਮਾਨ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਭਾਲ ਰਹੇ ਹਨ | ਭਾਜਪਾ ਨੇ ਅੱਜ ਪੰਜਾਬ ਵਿਚ ਚੋਣਾਂ ਲਈ 30 ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਜਿਨ੍ਹਾਂ ਵਿਚ ਪੀ.ਐਮ. ਮੋਦੀ ਨਾਲ ਪਾਰਟੀ ਦੇ ਵੱਡੇ ਤੇ ਮਸ਼ਹੂਰ ਚਿਹਰੇ ਪ੍ਰਚਾਰ ਲਈ ਸੂਬੇ ਵਿਚ ਆਉਣਗੇ, ਜਿਨ੍ਹਾਂ 'ਚ ਅਮਿਤ ਸ਼ਾਹ, ਸੰਨੀ ਦਿਉਲ ਤੇ ਹੇਮਾ ਮਾਲਿਨੀ ਦੇ ਨਾਂ ਸ਼ਾਮਲ ਹਨ |
ਇਨ੍ਹਾਂ ਤੋਂ ਇਲਾਵਾ ਲਿਸਟ ਵਿਚ ਰਾਜਨਾਥ ਸਿੰਘ, ਨਿਤਿਨ ਗਡਕਰੀ, ਅਸ਼ਵਨੀ ਸ਼ਰਮਾ, ਪੀਊਸ਼ ਗੋਇਲ, ਸਮਿ੍ਤੀ ਇਰਾਨੀ, ਗਜੇਂਦਰ ਸਿੰਘ ਸ਼ੇਖਾਵਤ, ਹਰਦੀਪ ਸਿੰਘ ਪੁਰੀ, ਸੌਦਾਂ ਸਿੰਘ, ਜੈ ਰਾਮ ਠਾਕੁਰ, ਮਨੋਹਰ ਲਾਲ ਖੱਟਣ, ਅਨੁਰਾਗ ਠਾਕੁਰ, ਮੀਨਾਕਸ਼ੀ ਲੇਖੀ ਦੁਸ਼ਯੰਤ ਕੁਮਾਰ ਗੌਤਮ, ਮਨੋਜ ਤਿਵਾੜੀ, ਹੰਸ ਰਾਜ ਹੰਸ, ਵਿਨੋਦ ਚੱਢਾ, ਨਰਿੰਦਰ ਸਿੰਘ ਰੈਣਾ, ਤਰੁਣ ਚੁੱਘ, ਸੋਮ ਪ੍ਰਕਾਸ਼, ਅਵਿਨਾਸ਼ ਰਾਏ ਖੰਨਾ, ਸ਼ਵੇਤ ਮਲਿਕ, ਸੰਨੀ ਦਿਓਲ, ਹਰਜੀਤ ਸਿੰਘ ਗਰੇਵਾਲ, ਪੀ.ਐਸ. ਗਿੱਲ
(ਰਿਟਾ. ਡੀਜੀਪੀ), ਐਸ.ਅੱਸ. ਵਿਰਕ (ਰਿਟਾ. ਡੀ.ਜੀ.ਪੀ.) ਤੇ ਸ. ਨਿਧੜਕ ਸਿੰਘ ਬਰਾੜ ਦੇ ਨਾਂ ਸ਼ਾਮਲ ਹਨ |
ਭਾਜਪਾ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਤੇ ਸੁਖਦੇਵ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗਠਜੋੜ ਕਰ ਕੇ ਚੋਣ ਮੈਦਾਨ ਵਿਚ ਉਤਰੀ ਹੈ | ਦਸਣਯੋਗ ਹੈ ਕਿ ਮੋਦੀ ਪਿਛਲੀ ਵਾਰ 5 ਜਨਵਰੀ ਨੂੰ  ਵੀ ਚੋਣ ਪ੍ਰਚਾਰ ਲਈ ਆਏ ਸਨ ਪਰ ਫ਼ਿਰੋਜ਼ਪੁਰ ਵਿਚ ਬਿਨਾਂ ਰੈਲੀ ਕੀਤੇ ਵਾਪਸ ਪਰਤ ਗਏ ਸਨ | ਉਥੇ ਹੀ ਗੁਰਦਾਸਪੁਰ ਹਲਕੇ ਤੋਂ ਸਾਂਸਦ ਸਨੀ ਦਿਉਲ ਦੇ ਚੋਣਾਂ ਦੌਰਾਨ ਨਾ ਦਿਸਣ 'ਤੇ ਵੀ ਸਵਾਲ ਉਠਾਏ ਜਾ ਰਹੇ ਹਨ | ਭਾਜਪਾ ਹੁਣ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੋ ਗਈ ਹੈ ਤੇ ਪੰਜਾਬ ਵਿਚ ਪਾਰਟੀ ਨੂੰ  ਮਜ਼ਬੂਤ ਕਰਨ ਲਈ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ |     (ਏਜੰਸੀ)

 

SHARE ARTICLE

ਏਜੰਸੀ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement