ਮਾਛੀਵਾੜਾ ਮਾਰਕੀਟ ਕਮੇਟੀ ਦਾ ਲੇਖਾਕਾਰ 30 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
Published : Dec 4, 2020, 1:19 am IST
Updated : Dec 4, 2020, 1:19 am IST
SHARE ARTICLE
image
image

ਮਾਛੀਵਾੜਾ ਮਾਰਕੀਟ ਕਮੇਟੀ ਦਾ ਲੇਖਾਕਾਰ 30 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

  to 
 

ਮਾਛੀਵਾੜਾ, 3 ਦਸੰਬਰ (ਭੂਸ਼ਣ ਜੈਨ) : ਮਾਛੀਵਾੜਾ ਮਾਰਕੀਟ ਕਮੇਟੀ 'ਚ ਅੱਜ ਵਿਜੀਲੈਂਸ ਵਿਭਾਗ ਸੁਕਾਇਡ ਫ਼ਲਾਇੰਗ ਮੋਹਾਲੀ ਵਲੋਂ ਛਾਪਾਮਾਰੀ ਕਰ ਕੇ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਲੇਖਾਕਾਰ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਇਹ ਸਾਰੀ ਕਾਨੂੰਨੀ ਕਾਰਵਾਈ ਅਨਾਜ ਮੰਡੀ 'ਚ ਬਿਜਲੀ ਦਾ ਕੰਮ ਕਰਨ ਵਾਲੇ ਠੇਕੇਦਾਰ ਦੀ ਸ਼ਿਕਾਇਤ ਦੇ ਅਧਾਰ 'ਤੇ ਹੋਈ। ਛਾਪਾਮਾਰੀ ਕਰਨ ਆਈ ਵਿਜੀਲੈਂਸ ਵਿਭਾਗ ਦੀ ਟੀਮ ਦੀ ਅਗਵਾਈ ਕਰ ਰਹੇ ਡੀ.ਐਸ.ਪੀ. ਅਜੈ ਕੁਮਾਰ, ਸਬ-ਇੰਸਪੈਕਟਰ ਧਰਮਪਾਲ ਨੇ ਦਸਿਆ ਕਿ ਸਾਡੇ ਵਿਭਾਗ ਦੇ ਚੀਫ਼ ਆਈ.ਪੀ.ਐਸ. ਵੀ.ਕੇ ਉੱਪਲ ਦੇ ਨਿਰਦੇਸ਼ਾਂ 'ਤੇ ਮਾਰਕੀਟ ਕਮੇਟੀ ਮਾਛੀਵਾੜਾ 'ਚ ਲੇਖਾਕਾਰ ਵਜੋਂ ਤਾਇਨਾਤ ਗੁਰਮੇਲ ਸਿੰਘ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਗਦੇਵ ਸਿੰਘ ਨਾਮ ਦੇ ਠੇਕੇਦਾਰ ਨੇ ਮਾਛੀਵਾੜਾ ਅਨਾਜ ਮੰਡੀ 'ਚ ਬਿਜਲੀ ਦੇ ਕੰਮਾਂ ਦਾ ਠੇਕਾ ਲਿਆ ਹੋਇਆ ਸੀ ਜਿਸ ਦੀ ਅਦਾਇਗੀ ਸਬੰਧੀ ਲੇਖਾਕਾਰ ਗੁਰਮੇਲ ਸਿੰਘ ਉਸ ਕੋਲੋਂ ਬਣਦੀ ਰਕਮ ਦਾ 20 ਫ਼ੀ ਸਦੀ 85 ਹਜ਼ਾਰ ਰੁਪਏ ਲੈਣ ਦੀ ਮੰਗ ਕਰ ਰਿਹਾ ਸੀ ਜਿਸ ਕਾਰਨ ਠੇਕੇਦਾਰ ਦਾ 1 ਲੱਖ 45 ਹਜ਼ਾਰ ਰੁਪਏ ਦਾ ਬਿੱਲ ਰੋਕਿਆ ਹੋਇਆ ਸੀ, ਜਿਸ 'ਚ ਵਿਭਾਗ ਦਾ ਜੇ.ਈ. ਮਨੋਹਰ ਸਿੰਘ ਦੀ ਵੀ ਸ਼ਮੂਲੀਅਤ ਦੱਸੀ ਜਾ ਰਹੀ ਹੈ। ਠੇਕੇਦਾਰ ਜਗਦੇਵ ਸਿੰਘ ਨੇ ਇਸ ਸਬੰਧੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਦਿਤੀ ਅਤੇ ਅੱਜ ਉਹ ਆਪਣੇ ਬਿੱਲ ਦੀ ਅਦਾਇਗੀ ਕਰਵਾਉਣ ਲਈ 30 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਦੇਣ ਲਈ ਮਾਰਕੀਟ ਕਮੇਟੀ ਮਾਛੀਵਾੜਾ ਵਿਖੇ ਲੇਖਾਕਾਰ ਕੋਲ ਆਇਆ। ਜਿਥੇ ਦੋਸ਼ੀ ਲੇਖਾਕਾਰ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੇਕਰ ਕਿਸੇ ਹੋਰ ਦੀ ਵੀ ਸ਼ਮੂਲੀਅਤ ਹੋਈ ਤਾਂ ਉਸ ਨੂੰ ਵੀ ਨਾਮਜ਼ਦ ਕਰ ਲਿਆ ਜਾਵੇਗਾ।

ਫੋਟੋ ਕੈਪਸ਼ਨ:
ਮਾਛੀਵਾੜਾ ਵਿਜੀਲੈਂਸ 1:
ਵਿਜੀਲੈਂਸ ਵਿਭਾਗ ਦੀ ਟੀਮ ਰਿਸ਼ਵਤ ਦੇ ਮਾਮਲੇ 'ਚ ਲੇਖਾਕਾਰ ਗੁਰਮੇਲ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਲਿਜਾਂਦੀ ਹੋਈ।
     ਫੋਟੋ: ਭੂਸ਼ਣ ਜੈਨ ਮਾਛੀਵਾੜਾ

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement