
ਕੋਰੋਨਾ ਵਾਇਰਸ ਦਾ ਟੈਸਟ ਜ਼ਰੂਰ ਕਰਵਾਉ
ਮੌਤਾਂ ਤੇ ਮਰੀਜ਼ਾਂ ਬਾਰੇ ਅੰਕੜਾ ਮੇਰਾ ਨਹੀਂ ਬਲਕਿ ਮਾਹਰਾਂ ਦਾ : ਕੈਪਟਨ
to
ਚੰਡੀਗੜ੍ਹ, 5 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਫ਼ੇਸਬੁੱਕ ਲਾਈਵ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਕੋਰੋਨਾ ਨੂੰ ਸੂਬੇ ਦਾ ਦੁਸ਼ਮਣ ਸਮਝ ਕੇ ਇਸ ਦੇ ਖ਼ਾਤਮੇ ਲਈ ਅੱਗੇ ਆਉਣ ਦੀ ਲੋੜ ਹੈ। ਮੌਤਾਂ ਅਤੇ ਮਰੀਜ਼ਾਂ ਸਬੰਧੀ ਮੇਰਾ ਨਜ਼ਰੀਆ ਨਹੀਂ ਹੈ ਸਗੋਂ ਕੇ.ਕੇ ਤਲਵਾਰ ਵਰਗੇ ਮਾਹਰਾਂ ਵਲੋਂ ਦਿਤੇ ਅੰਕੜਿਆਂ 'ਤੇ ਆਧਾਰਤ ਹੈ। ਕੋਰੋਨਾ ਦੇ ਲੈਵਲ ਇਕ 'ਚ ਡਾਕਟਰ ਕੋਲ ਜਾਣ ਵਾਲਿਆਂ ਦਾ ਕੁੱਝ ਵੀ ਨਹੀਂ ਵਿਗੜਿਆ ਬਲਕਿ ਮੌਤਾਂ ਉਨ੍ਹਾਂ ਲੋਕਾਂ ਦੀਆਂ ਹੋ ਰਹੀਆਂ ਹਨ ਜਿਹੜੇ ਦੂਜੇ ਜਾਂ ਤੀਜੇ ਲੈਵਲ 'ਤੇ ਅਪਣੇ ਟੈਸਟ ਕਰਵਾਉਂਦੇ ਹਨ ਇਸ ਲਈ ਸਾਨੂੰ ਕੋਈ ਪ੍ਰੇਸ਼ਾਨੀ ਆਉਣ 'ਤੇ ਤੁਰਤ ਟੈਸਟ ਕਰਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਾਡੇ ਕੋਲ ਨਾ ਡਾਕਟਰਾਂ ਦੀ ਕਮੀ, ਨਾ ਦਵਾਈਆਂ ਦੀ ਨਾ ਸਟਾਫ਼ ਅਤੇ ਕਿਸੇ ਪ੍ਰਬੰਧ ਦੀ ਪਰ ਇਹ ਬਿਮਾਰੀ ਕਦੋਂ ਮੁੱਕੇਗੀ ਕੋਈ ਨਹੀਂ ਦੱਸ ਸਕਦਾ। ਸੂਬੇ ਦੇ ਲੋਕਾਂ ਨੂੰ ਅਪਣੇ ਸੰਬੋਧਨ ਵਿੱimageਚ ਮੁੱਖ ਮੰਤਰੀ ਨੇ ਕਿਹਾ ਕਿ ਆਪ ਵਲੋਂ ਸੂਬੇ ਦੇ ਲੋਕਾਂ ਨੂੰ ਦਿੱਤੇ ਜਾ ਰਹੇ ਆਕਸੀਮੀਟਰ ਟੈਸਟਿੰਗ ਦਾ ਕੋਈ ਬਦਲ ਨਹੀਂ ਹਨ। ਕੈਪਟਨ ਨੇ ਕੋਵਿਡ ਮਰੀਜ਼ਾਂ ਦੇ ਅੰਗ ਕੱਢਣ ਸਬੰਧੀ ਦੋਸ਼ਾਂ, ਜਿਵੇਂ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਉਜ਼ ਵਿਚ ਦਾਅਵਾ ਕੀਤਾ ਗਿਆ ਹੈ, ਨੂੰ ਵਿਸ਼ੇਸ਼ ਰੂਪ ਵਿਚ ਰੱਦ ਕਰਦਿਆਂ ਕਿਹਾ, ਇਹ ਅਫ਼ਵਾਹਾਂ ਪੂਰੀ ਤਰ੍ਹਾਂ ਬੇਬੁਨਿਆਦ ਹਨ। Ñਉਨ੍ਹਾਂ ਲੋਕਾਂ ਨੂੰ ਲੱਛਣਾਂ ਨੂੰ ਅੱਖੋਂ ਪਰੋਖੇ ਨਾ ਕਰਨ ਜਾਂ ਅਪਣੇ ਪੱਧਰ 'ਤੇ ਇਲਾਜ ਅਤੇ ਟੈਸਟਿੰਗ ਵਿੱਚ ਦੇਰੀ ਤੋਂ ਬਚਣ ਦੀ ਅਪੀਲ ਕੀਤੀ ਕਿਉਂਜੋ ਹੋ ਰਹੀਆਂ ਸਾਰੀਆਂ ਮੌਤਾਂ ਦੂਜੇ ਅਤੇ ਤੀਜੇ ਪੱਧਰ ਦੇ ਮਰੀਜ਼ਾਂ ਦੀਆਂ ਹਨ। ਉਨ੍ਹਾਂ ਲੋਕਾਂ ਨੂੰ ਖ਼ੁਦ ਨੂੰ ਅਤੇ ਸੂਬੇ ਨੂੰ ਬਚਾਉਣ ਲਈ ਸਰਕਾਰ ਵਲੋਂ ਜਾਰੀ ਹਦਾਇਤਾਂ ਅਤੇ ਡਾਕਟਰਾਂ ਦੀ ਸਲਾਹ ਨੂੰ ਮੰਨਣ ਦੀ ਅਪੀਲ ਕੀਤੀ।
ਇਸ 'ਤੇ ਜ਼ੋਰ ਦਿੰਦਿਆਂ ਕਿ ਇਹ ਸਮਾਂ ਸਿਆਸਤ ਖੇਡਣ ਦਾ ਨਹੀਂ ਬਲਕਿ ਮਿਲ ਕੇ ਕੋਵਿਡ ਵਿਰੁਧ ਲੜਨ ਦਾ ਹੈ, ਮੁੱਖ ਮੰਤਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਆਮ ਆਦਮੀ ਪਾਰਟੀ ਸੂਬਾ ਸਰਕਾਰ ਨੂੰ ਸਮਰਥਨ ਦਾ ਭਰੋਸਾ ਦੇਣ ਤੋਂ ਬਾਅਦ ਵੀ ਸੰਕਟ ਦਾ ਸਿਆਸੀਕਰਨ ਕਰਨ ਵਿਚ ਰੁੱਝੀ ਹੋਈ ਹੈ।
ਕੈਪਟਨ ਨੇ ਕਿਹਾ ਕਿ ਸਾਰਾ ਸੰਸਾਰ ਔਖੇ ਸਮੇਂ ਵਿਚੋਂ ਗੁਜ਼ਰ ਰਿਹਾ ਹੈ। ਅਮਰੀਕਾ ਨੇ ਦੂਜਾ ਸਿਖਰ ਦੇਖਿਆ ਹੈ ਅਤੇ ਭਾਰਤ ਵਿਚ ਕੋਵਿਡ ਕਾਰਨ ਲੱਖਾਂ ਲੋਕ ਪ੍ਰਭਾਵਿਤ ਹੋ ਰਹੇ ਹਨ। ਉਹ ਕੋਈ ਡਾਕਟਰ ਨਹੀਂ ਸਗੋਂ ਸਾਰੇ ਅਨੁਮਾਨ ਮਾਹਰਾਂ ਵਲੋਂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਇਕ ਚੈਨਲ ਨੇ ਉਨ੍ਹਾਂ ਵਲੋਂ ਮੌਤਾਂ ਦੀ ਭਵਿੱਖਬਾਣੀ ਕਰਨ ਦਾ ਮਜ਼ਾਕ ਉਡਾਇਆ।
ਮੁੱਖ ਮੰਤਰੀ ਨੇ ਕਿਹਾ ਕਿ 1918 ਵਿੱਚ ਫੈਲੇ ਸਪੈਨਿਸ਼ ਫਲੂ ਦਾ ਪ੍ਰਕੋਪ ਤਿੰਨ ਸਾਲ ਚੱਲਿਆ ਸੀ ਜਿਸ ਨੇ ਇਕੱਲੇ ਭਾਰਤ ਵਿਚ ਇਕ ਕਰੋੜ ਜਾਨਾਂ ਲਈਆਂ ਸਨ। ਭਾਵੇਂ ਕਿ ਸਮਾਂ ਬਦਲ ਗਿਆ ਹੈ ਅਤੇ ਕੋਵਿਡ ਦੀ ਵੈਕਸੀਨ ਜਲਦ ਆਉਣ ਦੀ ਉਮੀਦ ਹੈ ਪਰ ਸਥਿਤੀ ਹਾਲੇ ਵੀ ਅਸਪੱਸ਼ਟ ਬਣੀ ਹੋਈ ਹੈ।