
ਮੈਂ ਕਈ ਵਾਰ ਅਖਿਲੇਸ਼ ਯਾਦਵ ਨਾਲ ਸੰਪਰਕ ਕਰਨ ਦੀ ਕੀਤੀ ਸੀ ਕੋਸ਼ਿਸ਼
ਪਟਨਾ : ਤੇਜ਼ ਪ੍ਰਤਾਪ ਦਾ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ’ਚ ਉਹ ਦੱਸ ਰਹੇ ਹਨ ਕਿ ਉਨ੍ਹਾਂ ਨੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਦਾ ਨੰਬਰ ਬਲਾਕ ਕਰ ਦਿੱਤਾ ਹੈ। ਦਰਅਸਲ ਜਦੋਂ ਅਖਿਲੇਸ਼ ਦਾ ਨੰਬਰ ਬਲੌਕ ਕਰ ਦਿੱਤਾ ਹੈ। ਦਰਅਸਲ ਜਦੋਂ ਅਖਿਲੇਸ਼ ਯਾਦਵ ਰਾਹੁਲ ਗਾਂਧੀ ਦੀ ਵੋਟਰ ਅਧਿਕਾਰ ਯਾਤਰਾ ’ਚ ਸ਼ਾਮਲ ਹੋਣ ਆਏ ਸਨ ਇਸ ਦੌਰਾਨ ਉਨ੍ਹਾਂ ਨੇ ਕਈ ਵਾਰ ਉਨ੍ਹਾਂ ਨੂੰ ਫੋਨ ਕੀਤਾ ਪਰ ਉਨ੍ਹਾਂ ਨੇ ਕੋਈ ਰਿਸਪਾਂਸ ਨਹੀਂ ਦਿੱਤਾ ਅਤੇ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ।
ਇਥੋਂ ਤੱਕ ਕਿ ਜਿਸ ਹੋਟਲ ’ਚ ਅਖਿਲੇਸ਼ ਯਾਦਵ ਰੁਕੇ ਹੋਏ ਸਨ, ਉਥੇ ਵੀ ਉਨ੍ਹਾਂ ਸੁਨੇਹਾ ਲੈ ਕੇ ਆਪਣਾ ਆਦਮੀ ਭੇਜਿਆ ਪਰ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਵੱਲੋਂ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ। ਕਈ ਵਾਰ ਮੈਂ ਮੈਸੇਜ ਵੀ ਕੀਤੇ ਪਰ ਕੋਈ ਜਵਾਬ ਨਹੀਂ ਮਿਲਿਆ ਜਦਕਿ ਪਹਿਲਾਂ ਮੇਰੀ ਉਨ੍ਹਾਂ ਨਾਲ ਕਾਫੀ ਗੱਲਬਾਤ ਹੁੰਦੀ ਸੀ। ਪਰ ਉਸ ਦਿਨ ਤੋਂ ਬਾਅਦ ਮੇਰੀ ਹੁਣ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਅਤੇ ਮੈਂ ਉਨ੍ਹਾਂ ਦਾ ਨੰਬਰ ਬਲਾਕ ਕਰ ਦਿੱਤਾ ਹੈ।