ਦਲਿਤ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਣਾ ਸ਼ੁਭ ਕਦਮ : ਕੇਂਦਰੀ ਸਿੰਘ ਸਭਾ
Published : Feb 7, 2022, 11:51 pm IST
Updated : Feb 7, 2022, 11:51 pm IST
SHARE ARTICLE
image
image

ਦਲਿਤ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਣਾ ਸ਼ੁਭ ਕਦਮ : ਕੇਂਦਰੀ ਸਿੰਘ ਸਭਾ

ਚੰਡੀਗੜ੍ਹ, 7 ਫ਼ਰਵਰੀ : ਸਿੱਖ ਤੇ ਪੰਜਾਬ ਮੁੱਦਿਆਂ ਦੀ ਬੇਲਾਗ ਪੈਰਵਾਈ ਨੂੰ ਸਮਰਪਤ, ਕੇਂਦਰੀ ਸਿੰਘ ਸਭਾ ਕਿਸੇ ਸਿਆਸੀ ਪਾਰਟੀ ਨਾਲ ਸਬੰਧਤ ਨਹੀਂ ਅਤੇ ਨਾ ਹੀ ਚੋਣਾਂ ਵਿਚ ਕਿਸੇ ਰਾਜਨੀਤਕ ਧਿਰ ਦੀ ਮਦਦ ਕਰਦੀ ਹੈ। ਫਿਰ ਵੀ ਦਲਿਤਾਂ ਦੀ ਧਾਰਮਕ, ਸਮਾਜਕ ਅਤੇ ਰਾਜਨੀਤਕ ਬਰਾਬਰੀ ਲਈ ਵਚਨਬੱਧ ਹੋਣ ਕਰ ਕੇ ਕਾਂਗਰਸ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਣ ਨੂੰ ਸਿੰਘ ਸਭਾ ਇਕ ਸ਼ਲਾਘਾਯੋਗ ਕਦਮ ਮੰਨਦੀ ਹੈ। ਜਿਹੜਾ ਹਰ ਤਰ੍ਹਾਂ ਦੇ ਸਮਾਜਕ ਜਾਤੀ-ਪਾਤੀ ਵਿਤਕਰਿਆਂ ਨੂੰ ਦੂਰ ਕਰਨ ਲਈ ਲੋੜੀਂਦੀ ਇਖ਼ਲਾਕੀ ਸ਼ਕਤੀ ਅਤੇ ਉੱਦਮ ਬਖਸ਼ੇਗਾ। 
ਸਿੱਖ ਭਾਈਚਾਰੇ ਅੰਦਰ ਬੇਸਮਝ ਭਰੇ ਅਤੇ ਲੁਕਵੇਂ ਜਾਤੀ ਵਿਤਕਰੇ ਨੂੰ ਸਿੱਖ ਗੁਰੂ ਆਸ਼ੇ ਅਤੇ ਸਿਧਾਂਤ ਮੁਤਾਬਕ ਦੂਰ ਕਦਮ ਕਰਨ ਲਈ ਸਿੰਘ ਸਭਾ ਨੇ ਦਲਿਤਾਂ ਨੂੰ 20 ਅਕਤੂਬਰ 1920 ਨੂੰ ਪ੍ਰਾਪਤ ਦਰਬਾਰ ਸਾਹਿਬ/ਅਕਾਲ ਤਖ਼ਤ ਦੇ ਖੁਲ੍ਹੇ ਦਰਸ਼ਨ ਦੀਦਾਰੇ ਦੀ ਸ਼ਤਾਬਦੀ ਨੂੰ ਵੱਡੇ ਪੱਧਰ ਉੱਤੇ ਮਨਾਉਣ ਲਈ ਪੰਜਾਬ ਨੂੰ ਕਈ ਸਿੱਖ ਜਥੇਬੰਦੀਆਂ ਨੇ ਸ਼ਾਮਲ ਹੋਣ ਦਾ ਵਚਨ ਦਿਤਾ ਸੀ। ਪਰ ਅਫ਼ਸੋਸ, ਨਿਗੂਣੀ ਜਿਹੀ ਗਿਣਤੀ ਵਿਚ ਗ਼ੈਰ-ਦਲਿਤ ਸਿੱਖ ਸ਼ਤਾਬਦੀ ਸਮਾਰੋਹ ਅਤੇ ਜਲ੍ਹਿਆਂਵਾਲਾ ਬਾਗ਼ ਤੋਂ ਦਰਬਾਰ ਸਾਹਿਬ ਮਾਰਚ ਵਿਚ ਸ਼ਾਮਲ ਹੋਏ। ਉਨ੍ਹਾਂ ਕਿਹਾ,‘‘ਪਰ ਸ਼੍ਰੋਮਣੀ ਗੁਰਦਵਾਰਾ ਕਮੇਟੀ ਅਤੇ ਹੋਰ ਗੁਰਦਵਾਰਾ ਕਮੇਟੀਆਂ ਦੀ ਸਿੱਖ ਲੀਡਰਸ਼ਿਪ ਨੇ ਇਸ ਗੱਲ ਦੀ ਘੱਟ ਪ੍ਰਵਾਹ ਕੀਤੀ ਹੈ ਕਿ ਦਲਿਤਾਂ ਦਾ ਉਨ੍ਹਾਂ ਪ੍ਰਤੀ ਵਧਦਾ ਬੇਗਾਨਗੀ ਦਾ ਅਹਿਸਾਸ ਅਖ਼ੀਰ ਸਿੱਖ ਪੰਥ ਨੂੰ ਹੀ ਕਮਜ਼ੋਰ ਕਰੇਗਾ। ਸਿੱਖਾਂ ਦੀਆਂ ਸਿਆਸੀ ਪਾਰਟੀਆਂ ਨੇ ਵੀ ਦਲਿਤਾਂ ਪ੍ਰਤੀ ਸਿਰਫ਼ ਉਪਰੀ ਅਤੇ ਪ੍ਰਤੀਕਨੁਮਾ ਹਮਦਰਦੀ ਦਿਖਾਈ ਹੈ।’’
ਦਲਿਤ ਸਮਾਜ ਜ਼ਿਆਦਾਤਰ ਅਜੇ ਵੀ ਮਜ਼ਦੂਰ ਅਤੇ ਦਿਹਾੜੀਦਾਰ ਜਮਾਤ ਹੈ ਜਿਸ ਦੇ ਸਮਾਜਕ ਬਰਾਬਰੀ ਅਤੇ ਆਰਥਕ ਵਿਕਾਸ ਪੰਜਾਬ ਦਾ ਵੱਡਾ ਮੁੱਦਾ ਹੈ। ਸਿੱਖ ਗੁਰੂਆਂ ਅਤੇ ਸਿੱਖ ਸਿਧਾਂਤ ਅਤੇ ਪ੍ਰੰਪਰਾ ਨੇ ਹਮੇਸ਼ਾ ਬ੍ਰਾਹਮਣਵਾਦੀ ਜਾਤੀ ਪਾਤੀ ਵਿਤਕਰਿਆਂ ਦਾ ਵਿਰੋਧ ਕੀਤਾ ਅਤੇ ਸਮਾਜਕ ਬਰਾਬਰੀ ਲਈ ਲੰਗਰ ਪ੍ਰਥਾ ਚਲਾਈ। ਕੇਂਦਰੀ ਸਿੰਘ ਸਭਾ ਨੇ ਕਿਹਾ ਕਿ ਇਸ ਪ੍ਰਸੰਗ ਵਿਚ ਅਸੀਂ ਇਕ ਦਲਿਤ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਉਣ ਨੂੰ ਅਸੀਂ ਸ਼ੁਭ ਕਦਮ ਸਮਝਦੇ ਹਾਂ ਜਿਸ ਨਾਲ ਦਲਿਤਾਂ ਦੀ ਸਮਾਜਕ ਬਰਾਬਰੀ ਅਤੇ ਉਨ੍ਹਾਂ ਦੇ ਆਰਥਕ ਹਾਲਾਤ ਨੂੰ ਸੁਧਾਰਨ ਲਈ ਲੋੜੀਂਦਾ ਇਖਲਾਕੀ ਅਤੇ ਰਾਜ ਪ੍ਰੰਬਧ ਵਿਚ ਹਿੱਸੇਦਾਰੀ ਵੱਧੇਗੀ। ਇਸ ਸਾਂਝੇ ਬਿਆਨ ਵਿਚ ਪ੍ਰੋਫ਼ੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ ਸਿੰਘ ਆਦਿ ਹਾਜ਼ਰ ਸਨ।
    
 

SHARE ARTICLE

ਏਜੰਸੀ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement