ਦਲਿਤ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਣਾ ਸ਼ੁਭ ਕਦਮ : ਕੇਂਦਰੀ ਸਿੰਘ ਸਭਾ
Published : Feb 7, 2022, 4:39 pm IST
Updated : Feb 7, 2022, 4:39 pm IST
SHARE ARTICLE
 Kendriya Singh Sabha
Kendriya Singh Sabha

ਕਿਹਾ, ਕੇਂਦਰੀ ਸਿੰਘ ਸਭਾ ਕਿਸੇ ਸਿਆਸੀ ਪਾਰਟੀ ਨਾਲ ਸਬੰਧਤ ਨਹੀਂ ਅਤੇ ਨਾ ਹੀ ਚੋਣਾਂ ਵਿੱਚ ਕਿਸੇ ਰਾਜਨੀਤਿਕ ਧਿਰ ਦੀ ਮਦਦ ਕਰਦੀ ਹੈ

ਚੰਡੀਗੜ੍ਹ : ਸਿੱਖ ਤੇ ਪੰਜਾਬ ਮੁੱਦਿਆਂ ਦੀ ਹਿੱਤ- ਰਹਿਤ ਪੈਰਵਾਈ ਨੂੰ ਸਮਰਪਤ, ਕੇਂਦਰੀ ਸਿੰਘ ਸਭਾ ਕਿਸੇ ਸਿਆਸੀ ਪਾਰਟੀ ਨਾਲ ਸਬੰਧਤ ਨਹੀਂ ਅਤੇ ਨਾ ਹੀ ਚੋਣਾਂ ਵਿੱਚ ਕਿਸੇ ਰਾਜਨੀਤਿਕ ਧਿਰ ਦੀ ਮਦਦ ਕਰਦੀ ਹੈ। ਫਿਰ ਵੀ ਦਲਿਤਾਂ ਦੀ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਬਰਾਬਰੀ ਲਈ ਵੀਚਨਬੱਧ ਹੋਣ ਕਰਕੇ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਣ ਨੂੰ ਸਿੰਘ ਸਭਾ ਇੱਕ ਸ਼ਲਾਘਾਯੋਗ ਕਦਮ ਮੰਨਦੀ ਹੈ। ਜਿਹੜਾ ਹਰ ਤਰ੍ਹਾਂ ਦੇ ਸਮਾਜਿਕ ਜਾਤੀ-ਪਾਤੀ ਵਿਤਕਰਿਆਂ ਨੂੰ ਦੂਰ ਕਰਨ ਲਈ ਲੋੜੀਂਦੀ ਇਖਲਾਕੀ ਸ਼ਕਤੀ ਅਤੇ ਉੱਦਮ ਬਖਸ਼ੇਗਾ।  ਇਨ ਗਰੀਬ ਸਿਖਨ ਕੋ ਦੈ ਪਾਤਸ਼ਾਹੀ, ਯਿਹ ਯਾਦ ਰਖੈਂ ਹਮਰੀ ਗੁਰਿਆਈ।

ਸਿੱਖ ਭਾਈਚਾਰੇ ਅੰਦਰ ਬੇਸਮਝ ਭਰੇ ਅਤੇ ਲੁਕਵੇ ਜਾਤੀ ਵਿਤਕਰੇ ਨੂੰ ਸਿੱਖ ਗੁਰੂ ਆਸ਼ੇ ਅਤੇ ਸਿਧਾਂਤ ਮੁਤਾਬਿਕ ਦੂਰ ਕਦਮ ਕਰਨ ਲਈ ਸਿੰਘ ਸਭਾ ਨੇ ਦਲਿਤਾਂ ਨੂੰ 20 ਅਕਤੂਬਰ 1920 ਨੂੰ ਪ੍ਰਾਪਤ ਦਰਬਾਰ ਸਾਹਿਬ/ਅਕਾਲ ਤਖ਼ਤ ਦੇ ਖੁਲ੍ਹੇ ਦਰਸ਼ਨ ਦੀਦਾਰੇ ਦੀ ਸ਼ਤਾਂਬਦੀ ਨੂੰ ਵੱਡੇ ਪੱਧਰ ਉੱਤੇ ਮਨਾਉਣ ਲਈ ਪੰਜਾਬ ਨੂੰ ਕਈ ਸਿੱਖ ਜੱਥੇਬੰਦੀਆਂ ਨੇ ਸ਼ਾਮਿਲ ਹੋਣ ਦਾ ਵਚਨ ਦਿੱਤਾ ਸੀ। ਪਰ ਅਫਸੋਸ, ਨਿਗੂਣੀ ਜਿਹੀ ਗਿਣਤੀ ਵਿੱਚ ਗ਼ੈਰ-ਦਲਿਤ ਸਿੱਖ ਸ਼ਤਾਬਦੀ ਸਮਾਰੋਹ ਅਤੇ ਜਲ੍ਹਿਆਂਵਾਲਾ ਬਾਗ ਤੋਂ ਦਰਬਾਰ ਸਾਹਿਬ ਮਾਰਚ ਵਿੱਚ ਸ਼ਾਮਲ ਹੋਏ।

ਰੱਜੇ-ਪੁੱਜੇ ਸਿੱਖਾਂ ਅਤੇ ਖਾੜਕੂ ਧਿਰਾਂ ਦੇ ਕਈ ਸਮਰਥਕਾਂ ਨੇ ਸਿੰਘ ਸਭਾ ਉੱਤੇ ਦੋਸ਼ ਲਾਏ ਕਿ “ਦਲਿਤਾਂ ਦੀ ਬੇਰੋਕ-ਟੋਕ ਦਰਬਾਰ ਸਾਹਿਬ ਅੰਦਰ ਦਾਖਲੇ ਦਾ ਮੁਆਮਲਾ ਜੋ 100 ਸਾਲ ਪਹਿਲਾਂ ਹੱਲ ਹੋ ਚੁੱਕਿਆ ਹੈ ਉਸਨੂੰ ਜਾਣ-ਬੁੱਝਕੇ ਖੜ੍ਹਾ ਕਰ ਰਹੇ ਹਾਂ” ਅਤੇ ਕੁਝ ਖਾੜਕੂ ਧਿਰਾਂ ਦੇ ਸਮਰਥਕਾਂ ਨੇ ਕਿਹਾ ਕਿ “ਸਿੰਘ ਸਭਾ ਸਿੱਖ ਪੰਥ ਅੰਦਰ ਜਾਣ-ਬੁਝ ਕੇ ਵੰਡੀਆਂ ਪਾ ਰਹੀ ਹੈ।”

 Kendriya Singh SabhaKendriya Singh Sabha

ਪਰ ਪੰਜਾਬ ਦੀ ਵੱਸੋਂ ਦਾ ਤੀਜਾ ਹਿੱਸਾ ਦਲਿਤ, ਜਿੰਨਾਂ ਵਿੱਚੋਂ ਬਹੁਗਿਣਤੀ ਸਿੱਖ ਹਨ, ਨੇ ਪਿਛਲੇ ਡੇਢ ਸੌ ਸਾਲਾਂ ਅੰਦਰ, ਜਾਤ ਪਾਤ ਦੇ ਵਿਤਕਰੇ ਵਿਰੁੱਧ ਕਈ ਲੜਾਈਆਂ ਲੜੀਆਂ ਅਤੇ ਅਜੇ ਵੀ ਸਰਗਰਮ ਹਨ। ਇਸੇ ਬ੍ਰਾਹਮਣਵਾਦੀ ਜਾਤ-ਪਾਤ ਵਿਤਕਰੇ ਕਰਕੇ ਹੀ ਦਲਿਤਾਂ ਦਾ ਕੁੱਝ ਹਿੱਸਾ “ਆਦਿ ਧਰਮੀ” ਬਣਿਆ ਅਤੇ ਕੁਝ ਹਿੱਸੇ ਨੇ ਗੁਰੂ ਰਵੀਦਾਸ ਦੇ ਨਾਮ ਉੱਤੇ ਵੱਖ ਧਾਰਮਿਕ ਫਿਰਕੇ ਵੀ ਜਥੇਬੰਦ ਕੀਤੇ ਹਨ।

ਉਨ੍ਹਾਂ ਕਿਹਾ , ''ਪਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਹੋਰ ਗੁਰਦੁਆਰਾ ਕਮੇਟੀਆਂ ਦੀ ਸਿੱਖ ਲੀਡਰਸ਼ਿਪ ਨੇ ਇਸ ਗੱਲ ਦੀ ਘੱਟ ਪਰਵਾਹ ਕੀਤੀ ਹੈ ਕਿ ਦਲਿਤਾਂ ਦਾ ਉਹਨਾਂ ਪ੍ਰਤੀ ਵਧਦਾ ਬੇਗਾਨਗੀ ਦਾ ਅਹਿਸਾਸ ਅਖੀਰ ਸਿੱਖ ਪੰਥ ਨੂੰ ਹੀ ਕਮਜ਼ੋਰ ਕਰੇਗਾ। ਸਿੱਖਾਂ ਦੀਆਂ ਸਿਆਸੀ ਪਾਰਟੀਆਂ ਨੇ ਵੀ ਦਲਿਤਾਂ ਪ੍ਰਤੀ ਸਿਰਫ ਉਪਰੀ ਅਤੇ ਪਰਤੀਕ-ਨੁਮਾ ਹਮਦਰਦੀ ਦਿਖਾਈ ਹੈ।'' 

ਦਲਿਤ ਸਮਾਜ ਜ਼ਿਆਦਾਤਰ ਅਜੇ ਵੀ ਮਜ਼ਦੂਰ ਅਤੇ ਦਿਹਾੜੀਦਾਰ ਜਮਾਤ ਹੈ ਜਿਸ ਦੇ ਸਮਾਜਿਕ ਬਰਾਬਰੀ ਅਤੇ ਆਰਥਿਕ ਵਿਕਾਸ ਪੰਜਾਬ ਦਾ ਵੱਡਾ ਮੁੱਦਾ ਹੈ। ਸਿੱਖ ਗੁਰੂਆਂ ਅਤੇ ਸਿੱਖ ਸਿਧਾਂਤ ਅਤੇ ਪਰੰਪਰਾਂ ਨੇ ਹਮੇਸ਼ਾ ਬ੍ਰਾਹਮਣਵਾਦੀ ਜਾਤੀ ਪਾਤੀ ਵਿਤਕਰਿਆਂ ਦਾ ਵਿਰੋਧ ਕੀਤਾ ਅਤੇ ਸਮਾਜਿਕ ਬਰਾਬਰੀ ਲਈ ਲੰਗਰ ਪ੍ਰਥਾ ਚਲਾਈ। 

ਕੇਂਦਰੀ ਸਿੰਘ ਸਭਾ ਨੇ ਕਿਹਾ ਕਿ ਇਸ ਪ੍ਰੰਸਗ ਵਿੱਚ ਅਸੀਂ ਇੱਕ ਦਲਿਤ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਉਣ ਨੂੰ ਅਸੀਂ ਸ਼ੁਭ ਕਦਮ ਸਮਝਦੇ ਹਾਂ ਜਿਸ ਨਾਲ ਦਲਿਤਾਂ ਦੀ ਸਮਾਜਿਕ ਬਰਾਬਰੀ ਅਤੇ ਉਹਨਾਂ ਦੇ ਆਰਥਿਕ ਹਾਲਤਾਂ ਨੂੰ ਸੁਧਾਰਨ ਲਈ ਲੋੜੀਂਦਾ ਇਖਲਾਕੀ ਅਤੇ ਰਾਜ ਪ੍ਰੰਬਧ ਵਿੱਚ ਹਿੱਸੇਦਾਰੀ ਵੱਧੇਗੀ। 

 ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ਼ ਸਿੰਘ ਆਦਿ ਹਾਜ਼ਰ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement