ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ 'ਅਨਸਟੌਪੇਬਲ ਹਰ' ਵਿੱਚ ਦੌੜੇਗਾ ਸਿਟੀ ਬਿਊਟੀਫੁੱਲ
Published : Feb 23, 2026, 2:14 pm IST
Updated : Feb 23, 2026, 2:14 pm IST
SHARE ARTICLE
City Beautiful to run in 'Unstoppable Her' on International Women's Day
City Beautiful to run in 'Unstoppable Her' on International Women's Day

ਐਨ.ਐਮ.ਆਈ.ਐਮ.ਐਸ. ਕੈਂਪਸ ਵਿੱਚ ਪਹੁੰਚਣਗੇ ਇੱਕ ਹਜ਼ਾਰ ਭਾਗੀਦਾਰ

ਚੰਡੀਗੜ੍ਹ : ਸ੍ਰੀ ਵਿਲੇ ਪਾਰਲੇ ਕੇਲਾਵਾਨੀ ਮੰਡਲ ਦੇ ਨਰਸੀ ਮੋਨਜੀ ਇੰਸਟੀਚਿਊਟ ਆਫ਼ ਮੈਨੇਜਮੈਂਟ ਸਟੱਡੀਜ਼, ਚੰਡੀਗੜ੍ਹ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ 8 ਮਾਰਚ ਨੂੰ ਐਨ.ਐਮ.ਆਈ.ਐਮ.ਐਸ. ਕੈਂਪਸ ਵਿੱਚ ਚੌਥੀ ਹਾਫ ਮੈਰਾਥਨ ਦਾ ਆਯੋਜਨ ਕੀਤਾ ਜਾਵੇਗਾ। ਇਸ ਸਾਲ, ਥੀਮ "ਅਨਸਟੋਪੇਬਲ ਹਰ" ਹੋਵੇਗੀ।
ਸੋਮਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਐਨ.ਐਮ.ਆਈ.ਐਮ.ਐਸ.ਦੀ ਪ੍ਰੋਫੈਸਰ (ਡਾ.) ਜਯੋਤਸਨਾ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਯੋਜਿਤ ਇਸ ਮੈਰਾਥਨ ਦਾ ਮੁੱਖ ਉਦੇਸ਼ ਔਰਤਾਂ ਦੀ ਲੀਡਰਸ਼ਿਪ ਸਮਰੱਥਾ, ਸਸ਼ਕਤੀਕਰਨ ਦੀ ਭਾਵਨਾ ਦਾ ਜਸ਼ਨ ਮਨਾਉਣਾ ਅਤੇ ਤਬਦੀਲੀ ਲਿਆਉਣ ਦੀ ਭੂਮਿਕਾ 'ਤੇ ਜ਼ੋਰ ਦੇਣਾ ਹੈ।
ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਐਨ.ਐਮ.ਆਈ.ਐਮ.ਐਸ. ਹਾਫ ਮੈਰਾਥਨ 2026 ਵਿੱਚ ਚੰਡੀਗੜ੍ਹ ਟ੍ਰਾਈਸਿਟੀ ਦੇ 1,000 ਤੋਂ ਵੱਧ ਭਾਗੀਦਾਰਾਂ ਦੇ ਹਿੱਸਾ ਲੈਣ ਦੀ ਉਮੀਦ ਹੈ । ਜਿਸ ’ਚ ਤਿੰਨ ਦੌੜ ਸ਼੍ਰੇਣੀਆਂ ਪੁਰਸ਼ਾਂ ਅਤੇ ਔਰਤਾਂ ਦੋਵਾਂ ਲਈ ਖੁੱਲ੍ਹੀਆਂ ਹਨ, ਜਿਨ੍ਹਾਂ ’ਚ 21.1 ਕਿਲੋਮੀਟਰ ਹਾਫ ਮੈਰਾਥਨ, 10 ਕਿਲੋਮੀਟਰ ਦੌੜ ਅਤੇ 5 ਕਿਲੋਮੀਟਰ ਦੌੜ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਸ ਮੈਰਾਥਨ ਦੌਰਾਨ ਮਹਿਲਾ ਪੱਤਰਕਾਰਾਂ ਨੂੰ ਉਨ੍ਹਾਂ ਦੇ ਪਤੀ ਜਾਂ ਪਰਿਵਾਰ ਦੇ ਕਿਸ ਇੱਕ ਮੈਂਬਰ ਨਾਲ ਮੁਫ਼ਤ ਐਂਟਰੀ ਮਿਲੇਗੀ । ਇਸੇ ਤਰ੍ਹਾਂ ਪੁਰਸ਼ ਪੱਤਰਕਾਰ ਸਿਰਫ਼ ਤਾਂ ਹੀ ਹਿੱਸਾ ਲੈ ਸਕਣਗੇ ਜੇਕਰ ਉਨ੍ਹਾਂ ਦੇ ਜੀਵਨ ਸਾਥੀ ਜਾਂ ਪਰਿਵਾਰਕ ਮਹਿਲਾ ਮੈਂਬਰ ਹੋਵੇਗੀ । ਇਸ ਮੈਰਾਥਨ ਦੇ ਜੇਤੂਆਂ ਨੂੰ ਇੱਕ ਲੱਖ ਰੁਪਏ ਤੱਕ ਦੇ ਨਕਦ ਇਨਾਮ ਦਿੱਤੇ ਜਾਣਗੇ ।
ਪ੍ਰੋ. (ਡਾ.) ਜਯੋਤਸਨਾ ਸਿੰਘ ਨੇ ਕਿਹਾ ਕਿ ਹਾਫ ਮੈਰਾਥਨ ਸਿਰਫ਼ ਇੱਕ ਸਪੋਰਟਸ ਈਵੈਂਟ ਨਹੀਂ ਹੈ, ਸਗੋਂ ਇੱਕ ਉਦੇਸ਼ ਨਾਲ ਇੱਕ ਸਾਲਾਨਾ ਮੂਵਮੈਂਟ ਹੈ, ਅਤੇ ਹਰ ਸਾਲ ਇਹ ਇੱਕ ਸਮਾਜਿਕ ਉਦੇਸ਼ ਨੂੰ ਸਮਰਪਿਤ ਹੁੰਦੀ ਹੈ। "ਅਨਸਟੌਪੇਬਲ ਹਰ" ਹਰ ਉਸ ਔਰਤ ਨੂੰ ਇੱਕ ਟ੍ਰਿਬਿਊਟ ਹੈ ਜੋ ਉਮੀਦਾਂ ਅਤੇ ਜ਼ਿੰਮੇਵਾਰੀਆਂ ਨੂੰ ਸੰਤੁਲਿਤ ਕਰਦੀ ਹੈ ਅਤੇ ਹਰ ਖੇਤਰ ਵਿੱਚ ਰੁਕਾਵਟਾਂ ਨੂੰ ਤੋੜਦੀ ਰਹਿੰਦੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement