
ਆਕਸੀਮੀਟਰ ਮੁਹਿੰਮ ਨੂੰ ਲੈ ਕੇ 'ਆਪ' ਦਾ ਬਲਬੀਰ ਸਿੱਧੂ ਸਮੇਤ ਸਰਕਾਰ 'ਤੇ ਵੱਡਾ ਹਮਲਾ
ਲੋਕਾਂ ਅਤੇ ਸਰਕਾਰ ਦੇ ਸਹਿਯੋਗ ਲਈ ਹੈ 'ਆਪ' ਦੀ ਆਕਸੀਜਨ ਮੁਹਿੰਮ, ਬੇਵਜ੍ਹਾ ਘਬਰਾਵੇ ਨਾ ਪੰਜਾਬ ਸਰਕਾਰ : ਹਰਪਾਲ ਸਿੰਘ ਚੀਮਾ
to
ਐਸ.ਏ.ਐਸ.ਨਗਰ, 9 ਸਤੰਬਰ (ਸੁਖਦੀਪ ਸਿੰਘ ਸੋਈ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ 'ਆਪ' ਦੀ ਆਕਸੀਮੀਟਰ ਮੁਹਿੰਮ ਬਾਰੇ ਕੀਤੀਆਂ ਟਿੱਪਣੀਆਂ ਦਾ ਸਖ਼ਤ ਸ਼ਬਦਾਂ 'ਚ ਮੋੜਵਾਂ ਜਵਾਬ ਦਿਤਾ।
ਪ੍ਰੈੱਸ ਕਾਨਫ਼ਰੰਸ ਰਾਹੀਂ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਵਿਧਾਇਕ ਜਰਨੈਲ ਸਿੰਘ ਅਤੇ ਪਾਰਟੀ ਦੇ ਸੀਨੀਅਰ ਆਗੂ ਡਾ. ਬਲਬੀਰ ਸਿੰਘ ਨੇ 'ਆਪ' ਦੀ ਆਕਸੀਮੀਟਰ ਮੁਹਿੰਮ ਲਈ ਤਿਆਰ ਕੀਤੀ ਕਿੱਟ ਦਿਖਾਉਂਦੇ ਹੋਏ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਡਾਕਟਰੀ ਸਿਖਿਆ ਮੰਤਰੀ ਓ.ਪੀ ਸੋਨੀ ਸਮੇਤ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਿੱਧਾ ਜ਼ਿੰਮੇਵਾਰ ਦਸਿਆ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਹਰਚੰਦ ਸਿੰਘ ਬਰਸਟ ਅਤੇ ਮੈਡਮ ਰਾਜ ਲਾਲੀ ਗਿੱਲ ਮੌਜੂਦ ਸਨ।
ਬਲਬੀਰ ਸਿੰਘ ਸਿੱਧ 'ਤੇ ਪਲਟਵਾਰ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ, ''ਇਕ ਅਧਪੜ, ਅਣਜਾਣ ਅਤੇ ਅਸਲੀਅਤ ਤੋਂ ਬੇਖ਼ਬਰ ਬੰਦੇ ਵਾਂਗ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਆਕਸੀਮੀਟਰ ਬਾਰੇ ਸਿਹਤ ਮੰਤਰੀ ਬੇਹੱਦ ਮੰਦਭਾਗਾ, ਦੁਖਦ ਅਤੇ ਗ਼ੈਰ ਜਿੰਮੇਵਾਰਨਾ ਬਿਆਨ ਹੈ, ਕਿਉਂਕਿ ਇਹ ਮੁਹਿੰਮ ਦਾ ਮਕਸਦ ਲੋਕਾਂ ਦੀ ਜਾਨ ਬਚਾਉਣਾ, ਸਰਕਾਰ ਦਾ ਸਹਿਯੋਗ ਕਰਨਾ ਅਤੇ ਕੋਰੋਨਾ ਦੀ ਬਿਮਾਰੀ ਤੋਂ ਬਚਾਅ ਅਤੇ ਸਰੀਰ 'ਚ ਆਕਸੀਜਨ ਦੇ ਪੱਧਰ ਦੀ ਅਹਿਮੀਅਤ ਬਾਰੇ ਜਾਗਰੂਕ ਕਰਨਾ ਹੈ।'' ਹਰਪਾਲ ਸਿੰਘ ਚੀਮਾ ਨੇ ਇਸ ਗੱਲ 'ਤੇ ਸਰਕਾਰ ਦੀ ਨਿਖੇਧੀ ਕੀਤੀ ਕਿ ਇਕ ਪਾਸੇ 'ਆਪ' ਦੇ ਆਕਸੀ ਮੀਟਰਾਂ ਦਾ ਵਿਰੋਧ ਕਰ ਰਹੇ ਹਨ, ਦੂਜੇ ਪਾਸੇ ਖ਼ੁਦ 50 ਹਜ਼ਾਰ ਆਕਸੀਮੀਟਰਾਂ ਦਾ ਆਰਡਰ ਦਿਤਾ ਹੈ। ਚੀਮਾ ਨੇ ਕਿਹਾ, ''ਪਹਿਲਾਂ ਹੀ ਖ਼ਸਤਾ-ਹਾਲ ਸਰਕਾਰੀ ਸਿਹਤ ਸੇਵਾਵਾਂ ਦੀ ਕੋਰੋਨਾ ਮਹਾਂਮਾਰੀ ਨੇ ਪੂਰੀ ਤਰਾਂ ਪੋਲ ਖੋਲ੍ਹ ਦਿਤੀ ਹੈ। ਸਰਕਾਰੀ ਸਿਹਤ ਸੇਵਾਵਾਂ ਬੁਰੀ ਤਰਾਂ ਫ਼ੇਲ੍ਹ ਹੋ ਚੁੱਕੀਆਂ ਹਨ। ਜਦ ਪੰਜਾਬ ਸਰਕਾਰ ਦੇ ਮੰਤਰੀ, ਵਿਧਾਇਕ, ਅਫ਼ਸਰ ਅਤੇ ਡਾਕਟਰ ਤਕ ਸਰਕਾਰੀ ਹਸਪਤਾਲਾਂ/ਕੋਰੋਨਾ ਕੇਅਰ ਸੈਂਟਰਾਂ 'ਚ ਇਲਾਜ ਨਹੀਂ ਕਰਾਉਂਦੇ ਤਾਂ ਆਮ ਲੋਕਾਂ ਦਾ ਯਕੀਨ ਕਿਵੇਂ ਬਣੇਗਾ? ਜੇ ਅਜੇ ਵੀ ਹਸਪਤਾਲਾਂ ਦੀ ਜ਼ਮੀਨੀ ਹਕੀਕਤ ਦਾ ਪਤਾ ਨਹੀਂ ਤਾਂ ਅਮਰਿੰਦਰ ਸਿੰਘ ਅਤੇ ਬਲਬੀਰ ਸਿੰਘ ਸਿੱਧੂ ਅਪਣੇ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨਾਲ ਗੱਲ ਕਰ ਲੈਣ ਜੋ ਰਜਿੰਦਰਾ ਹਸਪਤਾਲ 'ਚੋਂ ਭੱਜ ਕੇ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਹੋਏ ਹਨ।'' ਚੀਮਾ ਨੇ ਰਜਿੰਦਰਾ ਹਸਪਤਾਲ ਦੇ ਹਵਾਲੇ ਨਾਲ ਕਿਹਾ, ''7 ਸਤੰਬਰ ਤਕ ਦੇ 48 ਘੰਟਿਆਂ 'ਚ ਉਥੇ 55 ਫ਼ੀ ਸਦੀ ਮੌਤਾਂ ਦਾ ਸੁੰਨ ਕਰਨ ਵਾਲਾ ਅੰਕੜਾ ਸੁਰਖ਼ੀਆਂ ਬਣਿਆ ਹੈ, ਪ੍ਰੰਤੂ ਐਨੀ ਭਿਆਨਕ ਸਥਿਤੀ ਦੇ ਬਾਵਜੂਦ ਮੰਤਰੀ ਓਪੀ ਸੋਨੀ, ਬਲਬੀਰ ਸਿੰਘ ਸਿੱਧੂ ਜਾਂ ਮੁੱਖ ਮੰਤਰੀ ਕੁੱਝ ਨਹੀਂ ਬੋਲੇ, ਜਦਕਿ ਇਸ ਮਾਮਲੇ ਦੀ ਜਾਂਚ ਕਰਾਉਣੀ ਬਣਦੀ ਸੀ।'' ਹਰਪਾਲ ਸਿੰਘ ਚੀਮਾ ਨੇ ਇਸ ਮਾਮਲੇ ਦੀ ਹਾਈਕੋਰਟ ਦੀimage ਨਿਗਰਾਨੀ ਹੇਠ ਸੀਬੀਆਈ ਜਾਂਚ ਮੰਗੀ।
ਇਸ ਮੌਕੇ ਦਿੱਲੀ 'ਚ ਕੋਰੋਨਾ ਵਿਰੁਧ ਜੰਗ 'ਚ ਆਕਸੀਮੀਟਰ ਦੇ ਅਹਿਮ ਯੋਗਦਾਨ ਦਾ ਹਵਾਲਾ ਦਿੰਦੇ ਹੋਏ ਜਰਨੈਲ ਸਿੰਘ ਨੇ ਕਿਹਾ ਕਿ ਲੋਕਾਂ 'ਚ ਆਕਸੀਜਨ ਜਾਂਚ ਦੀ ਜਾਗਰੂਕਤਾ ਨਾਲ ਸੈਂਕੜੇ ਜਾਨਾਂ ਬਚਣਗੀਆਂ। ਜਰਨੈਲ ਸਿੰਘ ਨੇ ਦਸਿਆ ਕਿ ਆਕਸੀਮੀਟਰ ਮੁਹਿੰਮ ਚਲਾਉਣ ਵਾਲੇ ਪਾਰਟੀ ਦੇ ਵਲੰਟੀਅਰ 'ਆਕਸੀਮਿੱਤਰਾਂ' ਨੂੰ ਸੁਰੱਖਿਆ ਉਪਾਅ ਬਾਰੇ ਪੂਰੀ ਸਿਖਲਾਈ ਦਿਤੀ ਗਈ ਹੈ। ਮਾਸਕ ਪਹਿਨ ਕੇ ਆਕਸੀਜਨ ਜਾਂਚ ਕਰਨ ਤੋਂ ਪਹਿਲਾਂ ਅਤੇ ਬਾਅਦ ਵਿਚ ਹੱਥਾਂ ਦੀ ਸੈਨੀਟਾਈਜੇਸ਼ਨ ਕੀਤੀ ਜਾਵੇਗੀ। ਆਕਸੀਮੀਟਰ ਸਾਫ਼ ਕੀਤਾ ਜਾਵੇਗਾ। ਨਿਸ਼ਚਿਤ ਦੂਰੀ ਦਾ ਧਿਆਨ ਰੱਖਿਆ ਜਾਵੇਗਾ ਅਤੇ ਕੋਰੋਨਾ ਤੋਂ ਬਚਾਅ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਨੂੰ ਕੋਈ ਇਕ ਸਰਕਾਰ ਕਾਬੂ ਨਹੀਂ ਕਰ ਸਕਦੀ ਇਸ ਲਈ ਸਾਰੀਆਂ ਸਿਆਸੀ, ਸਮਾਜਕ ਅਤੇ ਧਾਰਮਕ ਸੰਸਥਾਵਾਂ ਦਾ ਸਹਿਯੋਗ ਲੈਣਾ ਜ਼ਰੂਰੀ ਹੈ। ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਸਮੇਤ ਹਰ ਇਕ ਦਾ ਸਹਿਯੋਗ ਲੈ ਕੇ ਹੀ ਦਿੱਲੀ 'ਚ ਇਸ ਮਹਾਂਮਾਰੀ ਨੂੰ ਕਾਬੂ ਹੇਠ ਲਿਆਂਦਾ ਹੈ।
ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਨਾਕਾਮੀ ਅਤੇ ਅਣਗਹਿਲੀ ਕਾਰਨ ਪੰਜਾਬ 'ਚ ਰੋਜ਼ਾਨਾ 50 ਤੋਂ ਲੈ ਕੇ 100 ਤਕ ਮੌਤਾਂ ਹੋ ਰਹੀਆਂ ਹਨ ਅਤੇ ਲਗਭਗ 2000 ਨਵੇਂ ਕੇਸ ਸਾਹਮਣੇ ਆ ਰਹੇ ਹਨ। ਖ਼ਤਰਨਾਕ ਸੰਕੇਤ ਇਹ ਹਨ ਕਿ ਕੋਰੋਨਾ ਨਾਲ ਮੌਤ ਦੀ ਕੌਮੀ ਔਸਤ ਦਰ ਸੁਧਰ ਕੇ 1.7 ਫ਼ੀ ਸਦੀ ਹੋ ਗਈ ਹੈ ਪੰਜਾਬ ਦੀ ਵੱਧ ਕੇ 4 ਫ਼ੀ ਸਦੀ ਤਕ ਪਹੁੰਚ ਗਈ ਹੈ। 'ਆਪ' ਆਗੂਆਂ ਨੇ ਇਸ ਗੱਲ 'ਤੇ ਸੰਤੋਸ਼ ਜਤਾਇਆ ਕਿ 'ਆਪ' ਦੇ ਹਲੂਣਿਆਂ ਨੇ 'ਫਾਰਮ ਹਾਊਸ' 'ਚ ਸੁੱਤੀ ਪਈ ਸਰਕਾਰ ਦੀ ਨੀਂਦ ਤੋੜੀ ਹੈ।
2hupinder babber photo ੯-੬