
ਬਠਿੰਡਾ ਜ਼ਿਲ੍ਹੇ ਵਿਚ 6 ਹਲਕੇ ਆਉਂਦੇ ਹਨ।
ਬਠਿੰਡਾ (ਸਪੋਕਸਮੈਨ ਸਮਾਚਾਰ ਸੇਵਾ) : ਇਹ ਜ਼ਿਲ੍ਹਾ ਸਿੱਖਾਂ ਲਈ ਖ਼ਾਸ ਮਹੱਤਵ ਰਖਦਾ ਹੈ ਕਿਉਂਕਿ ਇਥੇ ਸਿੱਖ ਧਰਮ ਦੇ ਪੰਜ ਤਖ਼ਤਾਂ ਵਿਚੋਂ ਇਕ ਤਖ਼ਤ ਸ੍ਰੀ ਦਮਦਮਾ ਸਾਹਿਬ ਸਥਿਤ ਹੈ। ਪੰਜਾਬ ਵਿਧਾਨ ਸਭਾ ਚੋਣਾਂ ਸਿਰ ’ਤੇ ਹਨ ਅਤੇ ਇਸ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਮੈਦਾਨ ਭਖਾਇਆ ਹੋਇਆ ਹੈ। ਚੋਣਾਂ ਦੌਰਾਨ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਨਾਲ-ਨਾਲ ਜ਼ਿਲ੍ਹਾ ਬਠਿੰਡਾ ਤੋਂ ਵੀ ਕਾਫ਼ੀ ਸਿਆਸੀ ਸਰਗਰਮੀਆਂ ਵੇਖੀਆਂ ਜਾ ਰਹੀਆਂ ਹਨ। ਬਠਿੰਡਾ ਜ਼ਿਲ੍ਹੇ ਵਿਚ 6 ਹਲਕੇ ਆਉਂਦੇ ਹਨ।
bhatinda
ਬਠਿੰਡਾ ਦਿਹਾਤੀ : ਬਠਿੰਡਾ ਦਿਹਾਤੀ ਸੀਟ ਰਾਖਵੀਂ ਸੀਟ ਹੈ, ਜਿੱਥੇ ਮੌਜੂਦਾ ਸਮੇਂ ਵਿਚ ਰੁਪਿੰਦਰ ਕੌਰ ਰੂਬੀ ਮੌਜੂਦਾ ਵਿਧਾਇਕਾ ਹਨ, ਜੋ ਹੁਣ ਕਾਂਗਰਸ ਦਾ ਹਿੱਸਾ ਹਨ। 2022 ਦੀਆਂ ਚੋਣਾਂ ਲਈ ਕਾਂਗਰਸ ਨੇ ਇਸ ਸੀਟ ਤੋਂ ਹਰਵਿੰਦਰ ਸਿੰਘ ਲਾਡੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਜਦਕਿ ‘ਆਪ’ ਵਲੋਂ ਅਮਿਤ ਰਤਨ ਕੋਟਫੱਤਾ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਪੰਜਾਬ ਲੋਕ ਕਾਂਗਰਸ ਵਲੋਂ ਮਾਇਆ ਦੇਵੀ, ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਲੋਂ ਪ੍ਰਕਾਸ਼ ਸਿੰਘ ਭੱਟੀ ਤੇ ਸੰਯੁਕਤ ਸਮਾਜ ਮੋਰਚਾ ਵਲੋਂ ਬਾਬਾ ਚਮਕੌਰ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
ਵੋਟਰਾਂ ਦੀ ਗਿਣਤੀ
ਕੁੱਲ ਵੋਟਰ : 1,55,964
ਪੁਰਸ਼ ਵੋਟਰ : 82,791
ਔਰਤ ਵੋਟਰ : 73,172
ਤੀਜਾ ਲਿੰਗ : 1
Harvinder Singh Laddi
ਹਲਕਾ ਬਠਿੰਡਾ ਸ਼ਹਿਰੀ : ਬਠਿੰਡਾ ਸ਼ਹਿਰੀ ਤੋਂ ਇਸ ਵਾਰ ਕਾਂਗਰਸ ਨੇ ਇਕ ਵਾਰ ਫਿਰ ਮਨਪ੍ਰੀਤ ਬਾਦਲ ਨੂੰ ਹੀ ਟਿਕਟ ਦਿਤੀ ਹੈ। ‘ਆਪ’ ਵਲੋਂ ਜਗਰੂਪ ਸਿੰਘ ਸ਼ੇਰਗਿੱਲ ਚੋਣ ਮੈਦਾਨ ਵਿਚ ਹਨ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਲੋਂ ਸਰੂਪ ਚੰਦ ਸਿੰਗਲਾ ਅਤੇ ਭਾਜਪਾ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਪੰਜਾਬ ਲੋਕ ਕਾਂਗਰਸ ਵਲੋਂ ਰਾਜ ਨੰਬਰਦਾਰ ਚੋਣ ਮੈਦਾਨ ਵਿਚ ਹਨ। ਸੰਯੁਕਤ ਸਮਾਜ ਮੋਰਚੇ ਨੇ 2022 ਦੀਆਂ ਚੋਣਾਂ ਲਈ ਹਰਮਿਲਾਪ ਗਰੇਵਾਲ ਨੂੰ ਉਮੀਦਵਾਰ ਬਣਾਇਆ ਹੈ।
ਵੋਟਰਾਂ ਦੀ ਗਿਣਤੀ
ਕੁੱਲ ਵੋਟਰ: 2,21,648
ਪੁਰਸ਼ ਵੋਟਰ : 1,16,403
ਔਰਤ ਵੋਟਰ : 1,05,238
ਤੀਜਾ ਲਿੰਗ : 7
2022 elections
ਹਲਕਾ ਭੁੱਚੋ ਮੰਡੀ : ਭੁੱਚੋ ਮੰਡੀ ਰਾਖਵੀਂ ਸੀਟ ਹੈ। ਹਲਕੇ ਵਿਚ ਅਨੁਸੂਚਿਤ ਜਾਤੀ ਦੀ ਬਹੁਗਿਣਤੀ ਆਬਾਦੀ ਹੈ। ਵਿਧਾਨ ਸਭਾ ਚੋਣਾਂ ਲਈ ਇਸ ਵਾਰ ਕਾਂਗਰਸ ਨੇ ਹਲਕੇ ਦੇ ਮੌਜੂਦਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੂੰ ਟਿਕਟ ਦਿਤੀ ਹੈ। ਉਨ੍ਹਾਂ ਦਾ ਮੁਕਾਬਲਾ ‘ਆਪ’ ਦੇ ਉਮੀਦਵਾਰ ਮਾਸਟਰ ਜਗਸੀਰ ਸਿੰਘ, ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਨਾਲ ਹੋਵੇਗਾ। ਇਸ ਤੋਂ ਇਲਾਵਾ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਰੁਪਿੰਦਰ ਸਿੰਘ ਸਿੱਧੂ ਅਤੇ ਸੰਯੁਕਤ ਸਮਾਜ ਮੋਰਚੇ ਨੇ ਬਲਦੇਵ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।
ਵੋਟਰਾਂ ਦੀ ਗਿਣਤੀ
ਕੁੱਲ ਵੋਟਰ - 1,81,598
ਪੁਰਸ਼ - 95,370
ਔਰਤ - 86,225
ਤੀਜਾ ਲਿੰਗ - 3
Lakha Sidhana
ਹਲਕਾ ਮੌੜ ਮੰਡੀ : ਇਸ ਵਾਰ ਇਹ ਹਲਕਾ ਬਹੁਤ ਚਰਚਾ ਵਿਚ ਹੈ ਕਿਉਂਕਿ ਪਹਿਲੀ ਵਾਰ ਚੋਣਾਂ ਲੜ ਰਹੀ ਕਿਸਾਨਾਂ ਦੀ ਪਾਰਟੀ ਸੰਯੁਕਤ ਸਮਾਜ ਮੋਰਚਾ ਨੇ ਇਸ ਸੀਟ ਤੋਂ ਲੱਖਾ ਸਿਧਾਣਾ ਨੂੰ ਟਿਕਟ ਦਿਤੀ ਹੈ। ਕਾਂਗਰਸ ਨੇ ਮਨੋਜ ਬਾਲਾ ਬਾਂਸਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਉਨ੍ਹਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਸੁਖਵੀਰ ਸਿੰਘ ਮਾਈਸਰ ਖਾਨਾ, ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਨੇ ਜਗਮੀਤ ਸਿੰਘ ਬਰਾੜ ਅਤੇ ਭਾਜਪਾ ਤੇ ਸਹਿਯੋਗੀ ਦਲਾਂ ਨੇ ਦਲੀਪ ਸਿੰਘ ਸੋਢੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਹਲਕਾ ਮੌੜ ਮੰਡੀ ਦਾ ਸਿਆਸੀ ਮੁਕਾਬਲਾ ਕਾਫ਼ੀ ਦਿਲਚਸਪ ਰਹਿਣ ਵਾਲਾ ਹੈ।
ਵੋਟਰਾਂ ਦੀ ਗਿਣਤੀ
ਕੁੱਲ ਵੋਟਰ - 1,66,417
ਪੁਰਸ਼ ਵੋਟਰ - 87,713
ਔਰਤ ਵੋਟਰ - 78,700
ਤੀਜਾ ਲਿੰਗ - 2
Gurpreet Kangar
ਹਲਕਾ ਰਾਮਪੁਰਾ ਫੂਲ : ਪੰਜਾਬ ਵਿਧਾਨ ਸਭਾ ਚੋਣਾਂ ਲਈ ਹਲਕਾ ਰਾਮਪੁਰਾ ਫੂਲ ਤੋਂ ਕਾਂਗਰਸ ਨੇ ਇਕ ਵਾਰ ਫਿਰ ਵਿਧਾਇਕ ਗੁਰਪ੍ਰੀਤ ਕਾਂਗੜ ਨੂੰ ਮੌਕਾ ਦਿਤਾ ਹੈ। ਉਨ੍ਹਾਂ ਦਾ ਮੁਕਾਬਲਾ ਪੰਜਾਬੀ ਗਾਇਕ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੱਧੂ ਅਤੇ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਨਾਲ ਹੋਵੇਗਾ। ਇਸ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਨੇ ਜਸਕਰਨ ਸਿੰਘ ਬੁੱਟਰ ਅਤੇ ਭਾਜਪਾ ਤੇ ਸਹਿਯੋਗੀ ਦਲਾਂ ਨੇ ਅਮਰਜੀਤ ਸ਼ਰਮਾ ਨੂੰ ਟਿਕਟ ਦਿਤੀ ਹੈ।
ਵੋਟਰਾਂ ਦੀ ਗਿਣਤੀ
ਕੁੱਲ ਵੋਟਰ - 1,65,673
ਪੁਰਸ਼ ਵੋਟਰ - 87,487
ਔਰਤ ਵੋਟਰ - 78,181
ਤੀਜਾ ਲਿੰਗ - 5
Baljinder Kaur
ਹਲਕਾ ਤਲਵੰਡੀ ਸਾਬੋ : ਤਖ਼ਤ ਸ੍ਰੀ ਦਮਦਮਾ ਸਾਹਿਬ ਲਈ ਮਸ਼ਹੂਰ ਤਲਵੰਡੀ ਸਾਬੋ ਵਿਚ ਦੋ ਕਸਬੇ ਤਲਵੰਡੀ ਸਾਬੋ ਤੇ ਰਾਮਾ ਮੰਡੀ ਅਤੇ 87 ਪਿੰਡ ਸ਼ਾਮਲ ਹਨ। ਇਸ ਹਲਕੇ ਦੀ ਨੁਮਾਇੰਦਗੀ ‘ਆਪ’ ਦੇ ਵਿਧਾਇਕ ਬਲਜਿੰਦਰ ਕੌਰ ਕਰ ਰਹੇ ਹਨ। ਵਿਧਾਨ ਸਭਾ ਚੋਣਾਂ ਲਈ ਮੌਜੂਦਾ ਵਿਧਾਇਕ ਇਕ ਵਾਰ ਫਿਰ ਚੋਣ ਮੈਦਾਨ ਵਿਚ ਹਨ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਖੁਸ਼ਬਾਜ਼ ਸਿੰਘ ਜਟਾਣਾ ਅਤੇ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨਾਲ ਹੈ। ਉਨ੍ਹਾਂ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਨੇ ਸੁਖਜੀਤ ਸਿੰਘ ਬਰਾੜ ਅਤੇ ਭਾਜਪਾ ਨੇ ਰਵੀਪ੍ਰੀਤ ਸਿੰਘ ਸਿੱਧੂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।
ਵੋਟਰਾਂ ਦੀ ਗਿਣਤੀ
ਕੁੱਲ ਵੋਟਰ -1,54,600
ਪੁਰਸ਼ ਵੋਟਰ - 82,507
ਔਰਤ ਵੋਟਰ - 72,090
ਤੀਜਾ ਲਿੰਗ - 3