ਕੇਜਰੀਵਾਲ ਦਾ ਦਿੱਲੀ ਮਾਡਲ ਫ਼ੇਲ ਹੈ : ਸੰਦੀਪ ਦੀਕਸ਼ਿਤ
Published : Feb 12, 2022, 11:55 pm IST
Updated : Feb 12, 2022, 11:55 pm IST
SHARE ARTICLE
image
image

ਕੇਜਰੀਵਾਲ ਦਾ ਦਿੱਲੀ ਮਾਡਲ ਫ਼ੇਲ ਹੈ : ਸੰਦੀਪ ਦੀਕਸ਼ਿਤ

ਅੰਮ੍ਰਿਤਸਰ, 12 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਕਾਂਗਰਸ ਹਾਈ ਕਮਾਂਡ ਏ ਆਈ ਸੀ ਸੀ ਸਕੱਤਰ ਸੰਦੀਪ ਦੀਕਸ਼ਿਤ ਨੇ ਅੱਜ ਇਥੇ ਹਲਕਾਂ ਪੂਰਬੀ ਦੇ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਪ੍ਰਚਾਰ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਦੌਗਾਨ ਦਿੱਲੀ ਦੇ ਮੁੱਖ-ਮੰਤਰੀ ਤੇ ਤਿੱਖੇ ਹਮਲੇ ਕਰਦਿਆ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ, ਤੇ ਉਹ ਸਿਰੇ ਦਾ ਝੂਠਾ ਬੰਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਦਿੱਲੀ ਮਾਡਲ ਫੇਲ ਹੈ। ਦਿੱਲੀ ਮਾਡਲ ਪੰਜਾਬ ’ਚ ਕਿਸੇ ਵੀ ਕੀਮਤ ਤੇ ਨਹੀ ਚੱਲ ਸਕਦਾ ਹੈ। ਸਵਰਗੀ ਸ਼ੀਲਾ ਦਿਕਸ਼ਿਤ ਦੀ ਸਰਕਾਰ ਨੇ ਅਰਬਾਂ ਰੁਪਈਆ ਵਿਕਾਸ ਲਈ ਖਰਚਿਆ ਪਰ ਟੋਹਰ ਕੇਜਰੀਵਾਲ ਬਣਾ ਰਿਹਾ ਹੈ। 
ਉਨ੍ਹਾਂ ਦਾਅਵਾ ਕੀਤਾ ਕਿ  ਨਵਜੋਤ  ਸਿੱਧੂ ਦਾ ਮਾਡਲ ਪੰਜਾਬ ਦੀ ਕਾਇਆ ਕਲਪ ਕਰੇਗਾ।  ਸੰਦੀਪ  ਦਿਕਸ਼ਿਤ ਦੋ ਵਾਰ ਲੋਕ ਸਭਾ ਮੈਬਰ ਰਹੇ ਹਨ ਅਤੇ ਉਹ ਸਾਬਕੇ ਮੰਤਰੀ ਸ਼ੀਲਾ ਦਿਕਸ਼ਿਤ ਦੇ ਬੇਟੇ ਹਨ। ਜਿਨ੍ਹਾਂ ਨੇ ਦਿੱਲੀ ਤੇ ਇਥੋ ਦੇ ਪ੍ਰੋਜੇਕਟਾਂ ਨੂੰ ਬੜਾ ਨੇੜੇ ਹੋ ਕੇ ਦੇਖਿਆ ਹੈ। 
ਦੀਕਸ਼ਿਤ ਨੇ ਦਾਅਵੇ ਨਾਲ ਕਿਹਾ ਕਿ ਸਿੱਧੂ ਦਾ ਰੋਡ ਮੈਪ ਬੜਾ ਵਧੀਆ ਹੈ। ਉਨ੍ਹਾਂ ਦਾ ਤਿਆਰ ਕੀਤਾ ਪੰਜਾਬ ਸਬੰਧੀ ਲਾਗੂ ਹੋਵੇਗਾ ਅਤੇ ਇਹ  ਸਾਡੇ ਲਈ ਸੁਪਰ ਮੁੱਖ ਮੰਤਰੀ ਹੈ। ਸਿੱਧੂ ਇਮਾਨਦਾਰ , ਸੱਚੀ ਸੋਚ ਤੇ ਕੌਮਾਂਤਰੀ , ਵਿਜ਼ਨਰੀ ਹੈ। ਸਿੱਧੂ ਦੀ ਰੰਨ ਨੀਤੀ ਵੀ ਕਮਾਲ ਦੀ ਹੈ। ਕੇਜਰੀਵਾਲ ਬਾਰੇ ਉਨ੍ਹਾਂ ਸ਼ਪੱਸਟ ਕੀਤਾ ਕਿ ਦਿੱਲੀ ਵਿਚ  ਸਕੂਲ , ਹਸਪਤਾਲ . ਸਫ਼ਾਈ , ਟਰਾਸਪੋਰਟ ਅਤੇ ਮੈਟਰੋ, ਫਲਾਈ ਓਵਰ ਦੀ ਸਰਕਾਰ ਸਮੇ ਬਣਾਏ ਸੀ। ਪਰ ਕੇਜਰੀਵਾਲ ਪੱਕੀ ਪਕਾਈ ਤੇ ਬੈਠ ਕੇ ਧੇਲੇ ਦਾ ਕੰਮ  ਨਹੀ ਕੀਤਾ। ਪਰ ਪੰਜਾਬ  ਆ ਕੇ ਫੜਾ ਮਾਰ ਰਿਹਾ ਹੈ। ਇਸ ਦੇ ਰਾਜ ਵਿਚ ਹਸਪਤਾਲ , ਸਕੂਲਾ ਵਿਚ ਗਿਰਾਵਟ ਆਈ ਹੈ। 
ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਨੇ ਸੰਗੀਨ ਦੋਸ਼ਾ ਦੀ ਝੜੀ ਲਾ ਦਿਤੀ ਅਤੇ ਉਸ ਤੇ ਇਲਜ਼ਾਮ ਲਾਏ ਕਿ ਉਹ ਮਾਫ਼ੀਆ ਦਾ ਸਰਗਨਾ ਹੈ। ਇਸ ਮੌਕੇ ਸਿੱਧੂ ਨੇ ਮੀਡੀਆ ਨੂੰ ਸਪੱਸ਼ਟ ਕੀਤਾ ਕਿ ਉਨ੍ਹਾਂ ਕੋਲ ਨੇਗਟਿਵ ਸਵਾਲ ਕੇਵਲ ਕਾਂਗਰਸ ਪਾਰਟੀਆ ਲਈ ਹੀ ਹਨ। ਬਾਕੀ ਪਾਰਟੀਆ ’ਚ ਕੋਈ ਝਗੜਾ ਨਹੀ ਚੱਲ ਰਿਹਾ। ਉਨ੍ਹਾਂ ਕੋਲ ਵੀ ਜਾ ਕੇ ਸਵਾਲ ਕਰਨ। 
ਸਿੱਧੂ ਨੇ ਸਪੱਸ਼ਟ ਕੀਤਾ ਕਿ ਮੇਰੀ ਬੇਟੀ ਰਾਬੀਆ ਅਪਣੇ  ਬਾਪ ਲਈ ਚੋਣ ਪ੍ਰਚਾਰ ਕਰ ਰਹੀ ਹੈ। ਪਰ ਪਾਰਟੀ ਨਾਲ ਉਸ ਦਾ ਕੋਈ ਸਰੋਕਾਰ ਨਹੀ। ਜੋ ਉਸ ਦਾ ਬਿਆਨ ਹੈ ਉਸ ਤੇ ਮੈ ਟਿਪਣੀ ਨਹੀ ਕਰਾਂਗਾ। ਇਸ ਦੌਰਾਨ ਡਾ. ਨਵਜੋਤ ਕੌਰ ਸਿੱਧੂ ਨੇ ਦਸਿਆ ਕਿ ਪਿੰਡ ਮੂਧਲ ਚ 8 ਕਰੋੜ ਖ਼ਰਚੇ ਗਏ ਬਾਕੀ ਇਲਾਕਿਆ ਚ ਲਗਭਗ 400 ਕਰੋੜ ਖ਼ਰਚਿਆ ਗਿਆ। ਪਰ ਚੋਣ ਜਾਬਤਾ ਲਗਣ ਕਾਰਨ ਅਜੇ ਉਹ ਕੰਮ ਰਹਿ ਗਏ ਹਨ। ਜੋ ਜਾਬਤਾ ਖ਼ਤਮ ਹੋਣ ਤੇ ਜੰਗੀ ਪੱਧਰ ਤੇ  ਮੁੜ ਸਮੂਹ ਕੰਮ ਹੋਣਗੇ। ਹਲਕਾ ਵੱਡਾ ਹੋਣ ਕਰਕੇ ਰੋਜ 16-17 ਪ੍ਰੋਗਰਾਮ ਹੁੰਦੇ ਹਨ ਪਰ 8-10 ਕਰਨ ਬਾਅਦ  ਰਾਤ  ਦੇ 12  ਵੱਜ ਜਾਦੇ ਹਨ। ਅਗਲੇ ਦਿਨ ਫਿਰ ਚੋਣ ਪ੍ਰਚਾਰ ਤੇ ਰੈਲੀਆ ਸ਼ੁਰੂ ਹੁੰਦੀਆਂ ਹਨ।   
ਕੈਪਸ਼ਨ ਏ ਐਸ ਆਰ ਬਹੋੜੂ -12-4-ਸੰਦੀਪ ਦਿਕਸ਼ਤ , ਨਵਜੋਤ ਸਿੱਧੂ ਗੱਲਬਾਤ ਕਰਦੇ ਹੋਏ ਨਾਲ ਬੈਠੇ ਜੋਗਿੰਦਰਪਾਲ ਢੀਂਗਰਾ।


    

SHARE ARTICLE

ਏਜੰਸੀ

Advertisement

ਥਾਣਿਆਂ ਬਾਹਰ ਖੜੇ ਵੀਹਕਲਾਂ ਦੇ ਅੰਬਾਰ ਹੋਣਗੇ ਖ਼ਤਮ ! High Court ਦੇ ਕਿਹੜੇ orders ? ਦੇਖੋ lawyers ਦਾ interview

23 May 2025 3:03 PM

Manpreet Singh Ayali ਦਾ Sukhbir Badal ਨੂੰ challenge 'ਪ੍ਰਧਾਨਗੀ ਛੱਡਣ Sukhbir Badal' | Akali Dal NEWS

23 May 2025 3:01 PM

Thar ਵਾਲੀ Suspended Constable ਦੀ Court 'ਚ ਪੇਸ਼ੀ, Bathinda 'ਚ ਚਿੱਟੇ ਸਣੇ ਫੜੀ ਗਈ ਸੀ Amandeep Kaur

23 May 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

23 May 2025 12:24 PM

High Court ਬਾਹਰ ਲੱਗ ਗਈ Heavy force, Chandigarh Police ਚਾਰੇ ਪਾਸੇ ਸਰਗਰਮ

22 May 2025 9:03 PM
Advertisement