
ਦੁਨੀਆਂ 'ਚ ਇਕੋ ਸਮੇਂ ਕੋਰੋਨਾ ਫੈਲਣ ਦੇ ਚੀਨੀ ਦਾਅਵੇ ਦੀ ਪੁਸ਼ਟੀ ਲਈ ਕੋਈ ਸਬੂਤ ਨਹੀਂ : ਹਰਸ਼ਵਰਧਨ
to
ਨਵੀਂ ਦਿੱਲੀ, 18 ਅਕਤੂਬਰ : ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਐਤਵਾਰ ਨੂੰ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਜੋ ਦੁਨੀਆ 'ਚ ਇਕੋਂ ਸਮੇਂ ਕਈ ਥਾਵਾਂ ਤੋਂ ਕੋਵਿਡ-19 ਮਹਾਂਮਾਰੀ ਦੇ ਫੈਲਣ ਦੇ ਦਾਅਵੇ ਦੀ ਪੁਸ਼ਟੀ ਕਰਦਾ ਹੈ। ਚੀਨ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਸਾਲ ਕੋਰੋਨਾ ਵਾਇਰਸ ਮਹਾਂਮਾਰੀ ਕਈ ਦੇਸ਼ਾਂ 'ਚ ਫੈਲੀ ਸੀ।
ਹਰਸ਼ਵਰਧਨ ਨੇ 'ਐਤਵਾਰ ਸੰਵਾਦ' ਦੇ ਛੇਵੇਂ ਐਪੀਸੋਡ ਦੌਰਾਨ ਸੋਸ਼ਲ ਮੀਡੀਆ 'ਤੇ ਅਪਣੇ ਪੈਰੋਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਤਕ ਇਹ ਹੀ ਮੰਨਿਆ ਜਾਂਦਾ ਹੈ ਕਿ ਦੁਨੀਆ 'ਚ ਕੋਵਿਡ-19 ਦੀ ਮਹਾਂਮਾਰੀ ਚੀਨ ਦੇ ਵੁਹਾਨ ਤੋਂ ਹੀ ਫੈਲਣੀ ਸ਼ੁਰੂ ਹੋਈ ਹੈ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਚੀਨ ਨੇ ਦਾਅਵਾ ਕੀਤਾ ਹੈ ਕਿ ਕਈ ਦੇਸ਼ਾਂ 'ਚ ਇਕੋ ਸਮੇਂ ਇਹ ਬਿਮਾਰੀ ਫੈਲੀ। ਉਨ੍ਹਾਂ ਕਿਹਾ, “''ਪਰ ਇਸ ਦਾਵਅੇ ਦੀ ਦੁਨੀਆ ਭਰ 'ਚ ਕਈ ਸਥਾਨਾਂ 'ਤੇ ਇਹ ਬਿਮਾਰੀ ਇਕੋ ਸਮੇਂ ਫੈਲੀ ਸੀ, ਦੀ ਤਸਦੀਕ ਕਰਨ ਲਹੀ ਇਕ ਹੀ ਸਮੇਂ 'ਤੇ ਕਈ ਦੇਸ਼ਾਂ ਤੋਂ ਜਾਂਚ ਦੀ ਪੁਸ਼ਟੀ ਦੇ ਬਾਅਦ, ਮਾਮਲਿਆਂ ਦੇ ਸਾਹਮਣੇ ਆਉਣ 'ਤੇ ਲੋੜੀਂਦੇ ਅੰਕੜਿਆਂ ਦੀ ਲੋੜ ਹੋਵੇਗੀ ਪਰ ਇਸ ਮਾਮਲੇ 'ਚ ਹੁਣ ਤਕ ਕੋਈ ਠੋਸ ਸਬੂਤ ਉਪਲਬੱਧ ਨਹੀਂ ਹੈ। ਇਸ ਲਈ ਵੁਹਾਨ 'ਚ ਕੋਵਿਡ 19 ਦੇ ਮਾਮਲੇ ਆਉਣ ਹੀ ਦੁਨੀਆ 'ਚ ਪਹਿਲਾ ਮਾਮਲਾ ਹੈ।''
ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਸਵੀਕਾਰ ਕੀਤਾ ਕਿ ਕੋਰੋਨਾ ਲਾਗ ਦੇ ਮਾਮਲਿਆਂ 'ਚ ਭਾਰਤ ਕਮਿਊਨਿਟੀ ਟਰਾਂਸਮਿਸ਼ਨ ਦੇ ਪੜਾਅ 'ਚ ਪਹੁੰਚ ਚੁੱਕਾ ਹੈ। ਹਾਲਾਂਕਿ ਇਸ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਇਹ ਸਿਰਫ਼ ਕੁੱਝ ਜ਼ਿਲ੍ਹਿਆਂ ਤੇ ਸੂਬਿਆਂ ਤਕ ਹੀ ਸੀਮਤ ਹੈ। ਉਨ੍ਹਾਂ ਦਾ ਇਹ ਬਿਆਨ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਸੂਬੇ 'ਚ ਕੋਵਿਡ-19 ਦਾ ਕਮਿਊਨਿਟੀ ਸਪ੍ਰੈਡ ਹੁਣ ਸ਼ੁਰੂ ਹੋ ਗਿਆ ਹੈ। (ਏਜੰਸੀ)
ਇਕ ਹੋਰ ਸਵਾਲ ਦੇ ਜਵਾਬ 'ਚ ਸਿਹਤ ਮੰਤਰੀ ਨੇ ਕਿਹਾ ਕਿ ਫਿਲਹਾਲ ਦੇਸ਼ 'ਚ ਕਿਸੇ ਵੀ ਨੱਕ ਸਬੰਧੀ ਟੀਕੇ ਦਾ ਪ੍ਰੀਖਣ ਨਹੀਂ ਚੱਲ ਰਿਹਾ ਹੈ ਪਰ ਸੇਰਮ ਇੰਸਟੀਚਿਊਟ ਜਾਂ ਭਾਰਤ ਬਾਇਯੋਟੈਕ ਵਲੋਂ ਆਉਣ ਵਾਲੇ ਮਹੀਨਿਆਂ 'ਚ ਰੈਗੂਲੇਟਰੀ ਮਨਜ਼ੂਰੀ ਦੇ ਬਾਅਦ ਅਜਿਹੇ ਟੀਕਿਆਂ ਦੇ ਕਲੀਨਿਕਲ ਪ੍ਰੀਖਣ ਕੀਤੇ ਜਾਣ ਦੀ ਸੰਭਾਵਨਾ ਹੈ। (ਪੀਟੀਆਈ)