ਕਾਨੂੰਨੀ ਚੱਕਰਾਂ ਵਿਚ ਫ਼ਸਣ ਕਾਰਨ ਪਹਿਲੇ ਦਿਨ ਨਹੀਂ ਪੇਸ਼ ਹੋ ਸਕਿਆ ਕੇਂਦਰੀ ਖੇਤੀ ਬਿਲਾਂ ਵਿਰੁਧ ਬਿਲ
Published : Oct 20, 2020, 1:06 am IST
Updated : Oct 20, 2020, 1:06 am IST
SHARE ARTICLE
image
image

ਕਾਨੂੰਨੀ ਚੱਕਰਾਂ ਵਿਚ ਫ਼ਸਣ ਕਾਰਨ ਪਹਿਲੇ ਦਿਨ ਨਹੀਂ ਪੇਸ਼ ਹੋ ਸਕਿਆ ਕੇਂਦਰੀ ਖੇਤੀ ਬਿਲਾਂ ਵਿਰੁਧ ਬਿਲ

ਵਿਰੋਧੀ ਦਲਾਂ ਨੇ ਸਰਕਾਰ ਦੀ ਨੀਅਤ ਉਤੇ ਸ਼ੱਕ ਜਤਾਇਆ, ਸਦਨ ਵਿਚ ਕੀਤਾ ਹੰਗਾਮਾ

  to 
 

ਚੰਡੀਗੜ੍ਹ, 19 ਅਕਤੂਬਰ (ਗੁਰਉਪਦੇਸ਼ ਭੁੱਲਰ) : ਕੇਂਦਰ ਸਰਕਾਰ ਵਲੋਂ ਲਾਗੂ ਖੇਤੀ ਬਿਲਾਂ ਦੇ ਵਿਰੋਧ ਵਿਚ ਸੱਦਿਆ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਪਹਿਲੇ ਦਿਨ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਖ਼ਤਮ ਹੋਇਆ।
ਜ਼ਿਕਰਯੋਗ ਹੈ ਕਿ ਇਹ ਸੈਸ਼ਨ ਪਹਿਲਾਂ ਇਕ ਦਿਨ ਦਾ ਰਖਿਆ ਗਿਆ ਸੀ ਪਰ ਇਸ ਨੂੰ ਅਚਾਨਕ ਕਾਰੋਬਾਰੀ ਕਮੇਟੀ ਦੀ ਮੀਟਿੰਗ ਕਰ ਕੇ ਇਕ ਦਿਨ ਲਈ ਵਧਾ ਦਿਤਾ ਗਿਆ। ਇਸ ਦਾ ਮੁੱਖ ਕਾਰਨ ਕੇਂਦਰੀ ਬਿਲਾਂ ਵਿਰੁਧ ਤਿਆਰ ਕੀਤੇ ਗਏ ਬਿਲ ਦੇ ਕਾਨੂੰਨੀ ਚੱਕਰਾਂ ਵਿਚ ਫਸਣਾ ਹੈ। ਕੈਬਨਿਟ ਨੇ ਮੁੱਖ ਮੰਤਰੀ ਨੂੰ ਇਹ ਬਿਲ ਕਾਨੂੰਨੀ ਤੌਰ ਉਤੇ ਸਾਰੇ ਪੱਖਾਂ ਉਤੇ ਵਿਚਾਰ ਕਰ ਕੇ ਤਿਆਰ ਕਰਨ ਦੇ ਅਧਿਕਾਰ ਦਿਤੇ ਗਏ ਸਨ ਪਰ ਇਹ ਬਿਲ ਹਾਲੇ ਫ਼ਾਈਨਲ ਨਾ ਹੋ ਸਕਣ ਕਾਰਨ ਹੀ ਸੈਸ਼ਨ ਇਕ ਦਿਨ ਵਧਾਇਆ ਗਿਆ ਹੈ। ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਬਿਲ ਪੇਸ਼ ਨਾ ਕੀਤੇ ਜਾਣ ਵਿਰੁਧ ਹੰਗਾਮਾ ਕਰਦਿਆਂ ਭਾਰੀ ਇੰਤਰਾਜ਼ ਜਤਾਇਆ। ਇਸ ਦੇ ਵਿਰੋਧ ਵਿਚ ਜਿਥੇ ਆਪ ਵਿਧਾਇਕ ਅੱੱਜ ਦੀ ਕਾਰਵਾਈ ਖ਼ਤਮ ਹੋਣ ਬਾਵਜੂਦ ਸਦਨ ਵਿਚ ਬਾਅਦ ਵਿਚ ਵੀ ਧਰਨੇ ਉਤੇ ਬੈਠ ਗਏ, ਉਥੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਮੈਂਬਰ ਵੀ ਸ਼ਰਨਜੀਤ ਸਿੰਘ ਢਿੱਲੋਂ ਤੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਪੰਜਾਬ ਭਵਨ ਸਾਹਮਣੇ ਹੀ ਰੋਸ ਧਰਨੇ ਉਤੇ ਬੈਠ ਗਏ।
ਦੋਵੇਂ ਮੁੱਖ ਵਿਰੋਧੀ ਦਲ ਬਿਲ ਦੀਆਂ ਕਾਪੀਆਂ ਉਨ੍ਹਾਂ ਨੂੰ ਉਪਲਭਧ ਨਾ ਕਰਵਾਏ ਜਾਣ ਕਾਰਨ ਕੈਪਟਨ ਸਰਕਾਰ ਦੀ ਨੀਅਤ ਉਤੇ ਸ਼ੱਕ ਪ੍ਰਗਟ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਉਤੇ ਕੇਂਦਰ ਦਾ ਕੋਈ ਦਬਾਅ ਜਾਪਦਾ ਹੈ ਤੇ ਉਹ ਕਾਨੂੰਨੀ ਸਲਾਹ ਮਸ਼ਵਰੇ ਦੀ ਆੜ ਵਿਚ ਕਮਜ਼ੋਰ ਬਿਲ ਲਿਆਉਣਾ ਚਾਹੁੰਦੇ ਹਨ ਜਿਸ ਨੂੰ ਕਿਸਾਨ ਤੇ ਪੰਜਾਬ ਦੇ ਲੋਕ ਕਿਸੇ ਵੀ ਹਾਲਤ ਵਿਚ ਪ੍ਰਵਾਨ ਨਹੀਂ ਕਰਨਗੇ।

ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਗ਼ੈਰ ਹਾਜ਼ਰੀ ਵਿਚ ਉਨ੍ਹਾਂ ਦੀ ਥਾਂ ਕੰਮ ਦੇਖ ਰਹੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਸ਼ਾਮ ਤਕ ਬਿਲ ਦੀਆਂ ਕਾਪੀਆਂ ਹਰ ਹਾਲਤ ਵਿਚ ਉਪਲਭਧ ਕਰਵਾ ਦਿਤੀਆਂ ਜਾਣਗੀਆਂ। ਉਨ੍ਹਾਂ ਦਾ ਕਹਿਣਾ ਸੀ ਕਿ ਬਿਲ ਬਾਰੇ ਹਾਲੇ ਕਾਨੂੰਨੀ ਮਾਹਰਾਂ ਨਾਲ ਗੰਭੀਰ ਵਿਚਾਰ ਵਟਾਂਦਰਾ ਚਲ ਰਿਹਾ ਹੈ ਜਿਸ ਕਰ ਕੇ ਬਿਲ ਪੇਸ਼ ਹੋਣ ਵਿਚ ਦੇਰੀ ਹੋਈ ਹੈ।

SHARE ARTICLE

ਏਜੰਸੀ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement