ਨੌਜਵਾਨ ਨਾਲ ਕੁੱਟਮਾਰ ਕਰਨ ਅਤੇ ਮੂੰਹ ’ਤੇ ਪਿਸ਼ਾਬ ਕਰਨ ਦੇ ਮਾਮਲੇ ’ਚ 5 ਗ੍ਰਿਫ਼ਤਾਰ
Published : Feb 23, 2026, 11:34 am IST
Updated : Feb 23, 2026, 11:34 am IST
SHARE ARTICLE
5 arrested for beating up youth and urinating on his face
5 arrested for beating up youth and urinating on his face

ਸਬਕ ਸਿਖਾਉਣ ਲਈ ਪੁਲਿਸ ਨੇ ਮੁਲਜ਼ਮਾਂ ਨੂੰ ਕਰਵਾਇਆ ਗੰਜਾ

ਜੀਂਦ : ਹਰਿਆਣਾ ਦੇ ਜੀਂਦ ਵਿੱਚ ਇੱਕ ਨੌਜਵਾਨ ਦੇ ਮੂੰਹ 'ਤੇ ਪਿਸ਼ਾਬ ਕਰਨ ਅਤੇ ਬੁਰੀ ਤਰ੍ਹਾਂ ਮਾਰਪੀਟ ਕਰਨ ਦੇ ਮਾਮਲੇ ਵਿੱਚ ਸਫੀਦੋਂ ਪੁਲਿਸ ਨੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਪੰਜਾਂ ਮੁਲਜ਼ਮਾਂ ਨੂੰ ਸਬਕ ਸਿਖਾਉਣ ਲਈ ਗੰਜੇ ਕਰਵਾ ਦਿੱਤਾ। ਜਦਕਿ  3 ਹੋਰ ਮੁਲਜ਼ਮਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।

ਮੁਲਜ਼ਮਾਂ ਨੇ 16 ਫਰਵਰੀ ਦੀ ਰਾਤ ਨੂੰ ਸਫੀਦੋਂ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਇੱਕ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਬਾਅਦ ’ਚ ਪੀੜਤ ਨੌਜਵਾਨ ਦੇ  ਮੂੰਹ 'ਤੇ ਪਿਸ਼ਾਬ ਕਰ ਦਿੱਤਾ । ਮੁਲਜ਼ਮਾਂ ਨੇ ਇਸ ਸਾਰੀ ਘਟਨਾ ਦਾ ਵੀਡੀਓ ਬਣਾਈ ਜਿਸ ਨੂੰ ਬਾਅਦ ’ਚ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ। ਵੀਡੀਓ ਵਾਇਰਲ ਹੋਣ ਤੋਂ ਮਾਮਲੇ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਜ਼ਖ਼ਮੀ ਨੌਜਵਾਨ ਦੀ ਸ਼ਿਕਾਇਤ 'ਤੇ 8 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਸਫੀਦੋਂ ਦੇ ਵਾਰਡ ਨੰਬਰ 3 ਰਵਿਦਾਸ ਮੁਹੱਲਾ ਨਿਵਾਸੀ ਨੌਜਵਾਨ ਨਵੀਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ 16 ਫਰਵਰੀ ਦੀ ਸ਼ਾਮ ਉਹ ਆਪਣੇ ਦੋਸਤਾਂ ਰੋਹਿਤ ਅਤੇ ਅਜ਼ੁਮੁਦੀਨ ਉਰਫ਼ ਛੋਟੂ ਨਾਲ ਸਫੀਦੋਂ ਵਿੱਚ ਹੁਡਾ ਗਰਾਊਂਡ ਵਿੱਚ ਬੈਠਾ ਹੋਇਆ ਸੀ। ਉਸੇ ਸਮੇਂ ਅਰੁਣ ਸ਼ਿਕਾਰੀ ਆਪਣੇ ਸੱਤ ਹੋਰ ਸਾਥੀਆਂ ਨਾਲ ਉੱਥੇ ਪਹੁੰਚਿਆ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।

ਨਵੀਨ ਨੇ ਦੋਸ਼ ਲਾਇਆ ਕਿ ਅਰੁਣ ਸ਼ਿਕਾਰੀ ਨੇ ਆਉਂਦਿਆਂ ਹੀ ਜਾਨ ਤੋਂ ਮਾਰਨ ਦੀ ਨੀਅਤ ਨਾਲ ਉਸ 'ਤੇ ਸਿੱਧਾ ਫਾਇਰ ਕੀਤਾ। ਗੋਲੀ ਉਸ ਦੇ ਕੰਨ ਦੇ ਨੇੜੇ ਤੋਂ ਨਿਕਲ ਗਈ, ਜਿਸ ਕਾਰਨ ਉਹ ਬਾਲ-ਬਾਲ ਬਚ ਗਿਆ। ਇਸ ਤੋਂ ਬਾਅਦ ਅਰੁਣ ਨੇ ਲੋਹੇ ਦੀ ਰਾਡ ਨਾਲ ਨਵੀਨ ਦੇ ਸਿਰ 'ਤੇ ਪਿੱਛੇ ਤੋਂ ਵਾਰ ਕੀਤਾ, ਜਿਸ ਕਾਰਨ ਉਹ ਮੂੰਹ ਭਰ ਕੇ ਡਿੱਗ ਪਿਆ। ਦੁਬਾਰਾ ਉੱਠਣ 'ਤੇ ਉਸ 'ਤੇ ਫਿਰ ਵਾਰ ਕੀਤਾ ਗਿਆ, ਜਿਸ ਨੂੰ ਨਵੀਨ ਨੇ ਹੱਥ ਅੱਗੇ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ।
ਨਵੀਨ ਅਨੁਸਾਰ ਅਰੁਣ ਦੇ ਉਕਸਾਉਣ 'ਤੇ ਉਸ ਦੇ ਸਾਥੀ ਮੋਹਿਤ, ਅਭਿਨਵ, ਕ੍ਰਿਸ਼, ਰਾਬੜੀ, ਸੰਜੂ ਅਤੇ ਆਜ਼ਾਦ ਨੇ ਵੀ ਰਾਡਾਂ ਅਤੇ ਡੰਡਿਆਂ ਨਾਲ ਨਵੀਨ, ਛੋਟੂ ਅਤੇ ਰੋਹਿਤ ਨੂੰ ਬੇਰਹਿਮੀ ਨਾਲ ਕੁੱਟਿਆ। ਕੁੱਟਮਾਰ ਕਰਨ ਤੋਂ ਬਾਅਦ ਅਰੁਣ ਸ਼ਿਕਾਰੀ ਨੇ ਉਸ ਦੇ ਮੂੰਹ 'ਤੇ ਪਿਸ਼ਾਬ ਕੀਤਾ ਅਤੇ ਧਮਕੀ ਦਿੱਤੀ ਕਿ ਅਗਲੀ ਵਾਰ ਪੰਗਾ ਲੈਣ 'ਤੇ ਉਹ ਉਸ ਨੂੰ ਜਾਨ ਤੋਂ ਮਾਰ ਦੇਵੇਗਾ। ਨਵੀਨ ਨੂੰ ਇਲਾਜ ਲਈ ਪਾਣੀਪਤ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement