
ਵੋਟਰਾਂ ਨੂੰ ਦਿਤੇ ਜਾਣਗੇ ਦਸਤਾਨੇ ਤੇ ਪੋਲਿੰਗ ਕੇਂਦਰਾਂ ਵਿਚ ਹੋਣਗੇ ਥਰਮਲ ਸਕੈਨਰ
to
ਨਵੀਂ ਦਿੱਲੀ, 21 ਅਗੱਸਤ : ਚੋਣ ਕਮਿਸ਼ਨ ਵਲੋਂ ਸ਼ੁਕਰਵਾਰ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਚੋਣਾਂ ਕਰਵਾਉਣ ਲਈ ਜਾਰੀ ਕੀਤੇ ਗਏ ਵਿਆਪਕ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੋਟਰਾਂ ਨੂੰ ਈਵੀਐਮ ਦਾ ਬਟਨ ਦਬਾਉਣ ਲਈ ਦਸਤਾਨੇ ਦਿਤੇ ਜਾਣਗੇ ਅਤੇ ਵੱਖ-ਵੱਖ ਕੇਂਦਰਾਂ 'ਚ ਰਹਿਣ ਵਾਲੇ ਕੋਵਿਡ -19 ਦੇ ਮਰੀਜ਼ਾਂ ਦੀ ਵੋਟਿੰਗ ਦਿਨ ਦੇ ਆਖ਼ਰੀ ਘੰਟਿਆਂ 'ਚ ਕੀਤੀ ਜਾਏਗੀ। ਸੰਭਾਵਨਾ ਹੈ ਕਿ ਦਸਤਾਨੇ ਸਿਰਫ਼ ਇਕ ਵਾਰ ਹੀ ਵਰਤੇ ਜਾਣਗੇ। ਚੋਣ ਕਮਿਸ਼ਨ ਨੇ ਕਿਹਾ ਕਿ ''ਵਰਜਿਤ ਖੇਤਰਾਂ'' ਵਜੋਂ ਸੂਚਿਤ ਕੀਤੇ ਖੇਤਰਾਂ 'ਚ ਰਹਿ ਰਹੇ ਵੋਟਰਾਂ ਲਈ ਵੱਖਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਕਮਿਸ਼ਨ ਨੇ ਪੋਲਿੰਗ ਸਟੇਸ਼ਨਾਂ ਨੂੰ ਲਾਜ਼ਮੀ ਰੋਗਾਣੂ-ਮੁਕਤ ਕਰਨ ਦੀ ਸਿਫਾਰਸ਼ ਕੀਤੀ ਹੈ। ਬਿਹਤਰ ਹੋਵੇਗਾ ਕਿ ਇਹ ਚੋਣ ਤੋਂ ਇਕ ਦਿਨ ਪਹਿਲਾਂ ਹੋਵੇ। ਕਮਿਸ਼ਨ ਨੇ ਕਿਹਾ ਕਿ ਥਰਮਲ ਸਕੈਨਰ ਹਰੇਕ ਪੋਲਿੰਗ ਸਟੇਸ਼ਨ ਦੇ ਪ੍ਰਵੇਸ਼ ਦੁਆਰ 'ਤੇ ਲਗਾਏ ਜਾਣਗੇ। ਚੋਣ ਅਮਲੇ ਜਾਂ ਪੈਰਾ ਮੈਡੀਕਲ ਪੋਲਿੰਗ ਸਟੇਸ਼ਨ ਦੇ ਪ੍ਰਵੇਸ਼ ਦੁਆਰ 'ਤੇ ਵੋਟਰਾਂ ਦੇ ਤਾਪਮਾਨ ਦੀ ਜਾਂਚ ਕਰਨਗੇ। ਕੋਵਿਡ -19 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕimageਰਦਿਆਂ ਜਨਤਕ ਮੀਟਿੰਗਾਂ ਅਤੇ ਰੈਲੀਆਂ ਕੀਤੀਆਂ ਜਾ ਸਕਦੀਆਂ ਹਨ। ਜ਼ਿਲ੍ਹਾ ਚੋਣ ਅਫ਼ਸਰ ਨੂੰ ਪਹਿਲਾਂ ਹੀ ਜਨਤਕ ਸਭਾਵਾਂ ਲਈ ਨਿਰਧਾਰਤ ਮੈਦਾਨ ਦੀ ਪਛਾਣ ਕਰਨੀ ਚਾਹੀਦੀ ਹੈ ਜਿਥੇ ਪ੍ਰਵੇਸ਼ ਅਤੇ ਬਾਹਰ ਨਿਕਲਣ ਦੇ ਸਥਾਨ ਸਪਸ਼ਟ ਹੋਣ। ਅਜਿਹੇ ਸਾਰੇ ਨਿਰਧਾਰਤ ਮੈਦਾਨਾਂ 'ਚ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਾਉਣ ਲਈ ਪਹਿਲਾਂ ਹੀ ਨਿਸ਼ਾਨ ਲਗਾਉਣੇ ਚਾਹੀਦੇ ਹਨ, ਜਿਸ ਦੀ ਮੀਟਿੰਗ 'ਚ ਸ਼ਾਮਲ ਲੋਕ ਪਾਲਣਾ ਕਰਨ।
ਕਮਿਸ਼ਨ ਨੇ ਕਿਹਾ ਕਿ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਜ਼ਿਲ੍ਹੇ ਦੇ ਸੁਪਰਡੈਂਟ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਮੀਟਿੰਗ 'ਚ ਆਉਣ ਵਾਲੇ ਲੋਕਾਂ ਦੀ ਗਿਣਤੀ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੁਆਰਾ ਅਜਿਹੀਆਂ ਜਨਤਕ ਸਭਾਵਾਂ ਲਈ ਨਿਰਧਾਰਤ ਕੀਤੇ ਗਏ ਲੋਕਾਂ ਦੀ ਗਿਣਤੀ ਤੋਂ ਵੱਧ ਨਾ ਹੋਵੇ।
ਮਹਾਂਮਾਰੀ ਦੇ ਵਿਚਕਾਰ ਬਿਹਾਰ ਵਿਧਾਨ ਸਭਾ ਚੋਣਾਂ ਕਰਵਾਉਣ ਵਾਲਾ ਪਹਿਲਾ ਰਾਜ ਹੋਵੇਗਾ। ਚੋਣਾਂ ਅਕਤੂਬਰ-ਨਵੰਬਰ 'ਚ ਕਿਸੇ ਵੀ ਸਮੇਂ ਹੋਣਗੀਆਂ। (ਪੀਟੀਆਈ)